ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਵਿਨੇਸ਼ ਫੋਗਾਟ ਬਾਰੇ ਦਿਲ ਨੂੰ ਛੂਹ ਲੈਣ ਵਾਲਾ ਬਿਆਨ ਦਿੱਤਾ ਹੈ। ਵਿਨੇਸ਼ ਫੋਗਾਟ, ਜਿਸ ਨੇ ਪੈਰਿਸ ਓਲੰਪਿਕ ਵਿੱਚ ਸੈਮੀਫਾਈਨਲ ਜਿੱਤ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਸੀ ਅਤੇ ਚਾਂਦੀ ਦੇ ਤਗਮਾ 'ਤੇ ਆਪਣਾ ਦਾਅਵਾ ਕਰ ਚੁੱਕੀ ਸੀ ਅਤੇ ਗੋਲਡ ਦੀ ਭਾਲ ਵਿੱਚ ਸੀ। ਉਨ੍ਹਾਂ ਨੂੰ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਫਾਈਨਲ ਤੋਂ ਪਹਿਲਾਂ 100 ਗ੍ਰਾਮ ਭਾਰ ਵੱਧ ਨਿਕਲ ਜਾਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਹੁਣ ਉਹ ਸੀਏਐਸ ਤੋਂ ਚਾਂਦੀ ਦਾ ਤਗਮਾ ਹਾਸਲ ਕਰਨ ਲਈ ਲੜ ਰਹੀ ਹੈ।
ਪੀਆਰ ਸ਼੍ਰੀਜੇਸ਼ ਨੇ ਵਿਨੇਸ਼ ਫੋਗਾਟ ਨੂੰ ਲੈਕੇ ਆਖ ਦਿੱਤੀ ਇਹ ਗੱਲ, ਤੇ ਕਿਹਾ- ਉਹ ਹੈ ਅਸਲੀ ਫਾਈਟਰ - PR Sreejesh On Vinesh Phogat - PR SREEJESH ON VINESH PHOGAT
ਭਾਰਤੀ ਹਾਕੀ ਟੀਮ ਦੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਵਿਨੇਸ਼ ਫੋਗਾਟ ਬਾਰੇ ਗੱਲ ਕਰਦੇ ਹੋਏ ਬਹੁਤ ਭਾਵੁਕ ਹੋ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਨੇਸ਼ ਅਸਲੀ ਫਾਈਟਰ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਨੇਸ਼ ਨਾਲ ਆਪਣੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ ਹੈ। ਪੜ੍ਹੋ ਪੂਰੀ ਖਬਰ...
Published : Aug 14, 2024, 10:31 AM IST
ਸ਼੍ਰੀਜੇਸ਼ ਨੇ ਦੱਸਿਆ ਵਿਨੇਸ਼ ਨੂੰ ਅਸਲੀ ਫਾਈਟਰ:ਪੀਆਰ ਸ਼੍ਰੀਜੇਸ਼, ਜੋ ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾ ਬਰਦਾਰ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ, 'ਸਾਡੇ ਕਾਂਸੀ ਦੇ ਤਗਮੇ ਦੇ ਮੈਚ ਤੋਂ ਇੱਕ ਦਿਨ ਪਹਿਲਾਂ ਮੈਂ ਵਿਨੇਸ਼ ਫੋਗਾਟ ਨੂੰ ਮਿਲਿਆ ਅਤੇ ਉਸਨੇ ਕਿਹਾ ਸੀ, 'ਭਰਾ ਸ਼ੁੱਭਕਾਮਨਾਵਾਂ, ਵਧੀਆ ਖੇਡੋ'। ਮੈਨੂੰ ਲੱਗਾ ਜਿਵੇਂ ਉਹ ਉਸ ਮੁਸਕਰਾਹਟ ਨਾਲ ਆਪਣਾ ਦਰਦ ਲੁਕਾ ਰਹੀ ਹੋਵੇ, ਉਹ ਅਸਲੀ ਫਾਈਟਰ ਹੈ'।
ਵਿਨੇਸ਼ ਨੂੰ ਪਿਛਲੇ ਕੁਝ ਸਮੇਂ ਤੋਂ ਸਹਿਣਾ ਪੈ ਰਿਹਾ ਅਸਹਿ ਦਰਦ: ਇਸ ਗੱਲ ਰਾਹੀਂ ਸ਼੍ਰੀਜੇਸ਼ ਨੇ ਇਹ ਤਾਂ ਸਾਬਤ ਕਰ ਦਿੱਤਾ ਹੈ ਕਿ ਵਿਨੇਸ਼ ਇੱਕ ਅਸਲੀ ਫਾਈਟਰ ਹੈ, ਜੋ ਔਖੇ ਸਮੇਂ ਵਿੱਚ ਵੀ ਡਟ ਕੇ ਖੜ੍ਹੀ ਰਹਿੰਦੀ ਹੈ ਅਤੇ ਆਪਣੇ ਦਰਦ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦੀ ਹੈ। ਉਹ 50 ਕਿਲੋ ਭਾਰ ਵਰਗ ਵਿੱਚ ਇੱਕ ਦਿਨ ਵਿੱਚ ਤਿੰਨ ਮੁਕਾਬਲੇ ਲੜ ਕੇ ਫਾਈਨਲ ਵਿੱਚ ਪਹੁੰਚੀ। ਉਦੋਂ ਤੋਂ ਉਨ੍ਹਾਂ ਦੇ ਸੰਘਰਸ਼ ਅਤੇ ਮਿਹਨਤ ਦੀ ਕਹਾਣੀ ਸ਼ੁਰੂ ਹੋਈ। ਉਨ੍ਹਾਂ ਨੇ ਆਪਣਾ ਵਜ਼ਨ ਤੋੜਨ ਲਈ ਰਾਤ ਭਰ ਮਿਹਨਤ ਕੀਤੀ ਅਤੇ ਆਪਣਾ ਵਜ਼ਨ 2.7 ਕਿਲੋ ਤੋਂ ਘਟਾ ਲਿਆ ਤੇ ਸਿਰਫ਼ 100 ਗ੍ਰਾਮ ਵਾਧੂ ਰਹਿ ਗਿਆ, ਪਰ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਹ 50 ਕਿਲੋ ਵਰਗ ਵਿੱਚ ਫਿੱਟ ਨਹੀਂ ਹੋ ਸਕੀ ਅਤੇ ਅਯੋਗ ਐਲਾਨ ਦਿੱਤੀ ਗਈ।
- CAS ਨੇ ਵਧਾਇਆ ਵਿਨੇਸ਼ ਦਾ ਇੰਤਜ਼ਾਰ ਤਾਂ ਮਹਾਵੀਰ ਫੋਗਾਟ ਦਾ ਚੜਿਆ ਪਾਰਾ, ਕਿਹਾ- 'ਸਾਨੂੰ ਕਿਉਂ ਮਿਲ ਰਹੀ ਤਰੀਕ 'ਤੇ ਤਰੀਕ' - Vinesh Phogat
- ਤਰੀਕ 'ਤੇ ਤਰੀਕ...ਵਿਨੇਸ਼ ਫੋਗਾਟ ਦੇ ਮਾਮਲੇ 'ਚ CAS ਨੇ ਫਿਰ ਅੱਗੇ ਪਾਈ ਤਰੀਕ, ਹੁਣ ਇਸ ਦਿਨ ਆਵੇਗਾ ਫੈਸਲਾ - Vinesh Phogat CAS Verdict
- PT ਊਸ਼ਾ ਦੇ ਵਿਨੇਸ਼ ਫੋਗਾਟ ਨੂੰ ਲੈਕੇ ਦਿੱਤੇ ਇਸ ਬਿਆਨ 'ਤੇ ਭੜਕੇ ਫੈਨਜ਼, ਕਿਹਾ- 'ਕੁਝ ਤਾਂ ਸ਼ਰਮ ਕਰੋ' - P T Usha