ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 29 ਜੂਨ ਨੂੰ ਬਾਰਬਾਡੋਸ ਵਿੱਚ ਇੱਕ ਰੋਮਾਂਚਕ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਜਿੱਤਣ ਲਈ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦਿਆਂ ਦੇਸ਼ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਚੈਂਪੀਅਨਜ਼! ਸਾਡੀ ਟੀਮ ਸ਼ਾਨਦਾਰ ਤਰੀਕੇ ਨਾਲ ਟੀ-20 ਵਿਸ਼ਵ ਕੱਪ ਨੂੰ ਆਪਣੇ ਘਰ ਲੈ ਕੇ ਆਈ ਹੈ! ਸਾਨੂੰ ਭਾਰਤੀ ਕ੍ਰਿਕਟ ਟੀਮ 'ਤੇ ਮਾਣ ਹੈ। ਇਹ ਮੈਚ ਇਤਿਹਾਸਕ ਸੀ।"
ਪੀਐਮ ਮੋਦੀ ਤੋਂ ਇਲਾਵਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਵਿਸ਼ਵ ਕੱਪ 'ਚ ਸ਼ਾਨਦਾਰ ਜਿੱਤ ਅਤੇ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਇੰਡੀਆ ਨੂੰ ਵਧਾਈ। ਸੂਰਿਆ, ਕਿੰਨਾ ਵਧੀਆ ਕੈਚ! ਰੋਹਿਤ, ਇਹ ਜਿੱਤ ਤੁਹਾਡੀ ਅਗਵਾਈ ਦਾ ਸਬੂਤ ਹੈ। ਰਾਹੁਲ, ਮੈਂ ਜਾਣਦਾ ਹਾਂ ਕਿ ਟੀਮ ਇੰਡੀਆ ਤੁਹਾਡੇ ਮਾਰਗਦਰਸ਼ਨ ਦੀ ਕਮੀ ਮਹਿਸੂਸ ਕਰੇਗੀ। ਮੇਨ ਇਨ ਬਲੂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਿੱਤ ਤੋਂ ਬਾਅਦ ਲਿਖਿਆ, ਟੀ-20 ਵਿਸ਼ਵ ਕੱਪ ਜਿੱਤਣ ਲਈ ਟੀਮ ਇੰਡੀਆ ਨੂੰ ਮੇਰੀਆਂ ਹਾਰਦਿਕ ਵਧਾਈਆਂ। ਕਦੇ ਹਾਰ ਨਾ ਮੰਨਣ ਵਾਲੀ ਟੀਮ ਨੇ ਮੁਸ਼ਕਿਲ ਹਾਲਾਤਾਂ 'ਤੇ ਕਾਬੂ ਪਾਇਆ ਅਤੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੈਚ ਵਿੱਚ ਇਹ ਅਸਾਧਾਰਨ ਜਿੱਤ ਸੀ। ਸ਼ਾਬਾਸ਼, ਟੀਮ ਇੰਡੀਆ! ਸਾਨੂੰ ਤੁਹਾਡੇ 'ਤੇ ਮਾਣ ਹੈ।
ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਵੀ ਐਕਸ 'ਤੇ ਲਿਖਿਆ, "ਅਸੀਂ ਚੈਂਪੀਅਨ ਹਾਂ। ਟੀ-20 ਵਿਸ਼ਵ ਕੱਪ ਜਿੱਤਣ 'ਤੇ ਟੀਮ ਇੰਡੀਆ ਨੂੰ ਵਧਾਈ। ਇਹ ਟੀਮ ਦੀ ਸ਼ਾਨਦਾਰ ਕੋਸ਼ਿਸ਼ ਸੀ। ਸਾਡੇ ਦਿਲ ਦੀ ਹਰ ਧੜਕਣ ਨਾਲ, 1.4 ਅਰਬ ਭਾਰਤੀ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾ ਰਹੇ ਹਨ! ਪੂਰਾ ਦੇਸ਼ ਮਾਣ ਨਾਲ ਝੂਮ ਰਿਹਾ ਹੈ।"
ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਕ੍ਰਿਕਟ ਆਈਕਨ ਸਚਿਨ ਤੇਂਦੁਲਕਰ ਨੇ ਵੀ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਵਧਾਈ ਦਿੱਤੀ। ਤੇਂਦੁਲਕਰ ਨੇ X 'ਤੇ ਲਿਖਿਆ, "ਚੱਕ ਦੇ ਇੰਡੀਆ!!!!"
ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਟੀਮ ਦੀ ਕੋਸ਼ਿਸ਼ ਦੀ ਤਾਰੀਫ ਕੀਤੀ। ਉਨ੍ਹਾਂ ਨੇ ਆਪਣੇ ਐਕਸ 'ਤੇ ਲਿਖਿਆ- ਤੁਸੀਂ ਕਮਾਲ ਕਰ ਦਿੱਤਾ ਮੁੰਡਿਓ! ਹਾਰਦਿਕ ਪੰਡਯਾ ਤੁਸੀਂ ਇੱਕ ਹੀਰੋ ਹੋ! ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਵਾਪਸ ਲੈਕੇ ਆਉਣ ਲਈ ਸ਼ਾਨਦਾਰ ਓਵਰ ਕੀਤਾ। ਦਬਾਅ ਦੇ ਬਾਵਜੂਦ ਰੋਹਿਤ ਸ਼ਰਮਾ ਦੀ ਸ਼ਾਨਦਾਨ ਕਪਤਾਨੀ ਨੂੰ ਸਿਜਦਾ ਹੈ। ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਅਤੇ ਸਾਰੀ ਟੀਮ ਨੂੰ ਮੁਬਾਰਕਬਾਦ। ਇਸ ਦੌਰਾਨ ਉਨ੍ਹਾਂ ਸੂਰਿਆ ਕੁਮਾਰ ਵਲੋਂ ਫੜੇ ਕੈਚ ਦੀ ਵੀ ਤਰੀਫ਼ ਕੀਤੀ।