ਨਵੀਂ ਦਿੱਲੀ: ਅਜੀਤ ਅਗਰਕਰ ਦੀ ਅਗਵਾਈ ਵਾਲੀ ਬੀਸੀਸੀਆਈ ਦੀ ਚੋਣ ਕਮੇਟੀ ਨੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਦੀ ਇੰਗਲੈਂਡ ਖ਼ਿਲਾਫ਼ ਪੂਰੀ ਸਫ਼ੈਦ ਗੇਂਦ ਦੀ ਘਰੇਲੂ ਲੜੀ ਤੋਂ ਬ੍ਰੇਕ ਦੀ ਬੇਨਤੀ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ 22 ਜਨਵਰੀ ਨੂੰ ਕੋਲਕਾਤਾ 'ਚ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਨਾਲ ਹੋਵੇਗੀ।
ਕੇਐੱਲ ਰਾਹੁਲ ਨੂੰ ਬ੍ਰੇਕ ਨਹੀਂ ਮਿਲੇਗੀ
ਕੇਐੱਲ ਰਾਹੁਲ, ਜੋ ਉਝ ਵੀ ਹੁਣ ਟੀ-20 ਦੀ ਯੋਜਨਾ ਦਾ ਹਿੱਸਾ ਨਹੀਂ ਹੈ, ਉਨ੍ਹਾਂ ਨੇ ਕਥਿਤ ਤੌਰ 'ਤੇ ਬਾਰਡਰ-ਗਾਵਸਕਰ ਟਰਾਫੀ ਤੋਂ ਬਾਅਦ ਵਨਡੇ ਤੋਂ ਬ੍ਰੇਕ ਮੰਗੀ ਸੀ। ਬੀਸੀਸੀਆਈ ਦੀ ਚੋਣ ਕਮੇਟੀ ਨੇ ਸ਼ੁਰੂ ਵਿੱਚ ਰਾਹੁਲ ਦੀ ਬੇਨਤੀ ਮੰਨ ਲਈ ਸੀ, ਪਰ ਸ਼ਨੀਵਾਰ ਸਵੇਰੇ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਯੂ-ਟਰਨ ਲੈਣ ਦਾ ਫੈਸਲਾ ਕੀਤਾ ਹੈ।
🚨 BREAKING NEWS 🚨
— Jonnhs.🧢 (@CricLazyJonhs) January 10, 2025
- KL Rahul emerges as India's 1st choice wicketkeeper for the 2025 Champions Trophy 🏆 pic.twitter.com/Vckf35oyZw
ਇੰਗਲੈਂਡ ਸੀਰੀਜ਼ ਲਈ ਉਪਲਬਧ ਹੋਣਗੇ ਰਾਹੁਲ
ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ 'ਪੁਨਰਵਿਚਾਰ' ਕੀਤਾ ਅਤੇ ਰਾਹੁਲ ਨੂੰ ਇੰਗਲੈਂਡ ਖਿਲਾਫ 6 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਉਪਲਬਧ ਹੋਣ ਲਈ ਕਿਹਾ। 3 ਮੈਚਾਂ ਦੀ ਵਨਡੇ ਸੀਰੀਜ਼ ਭਾਰਤ ਲਈ 19 ਫਰਵਰੀ ਤੋਂ ਨਾਗਪੁਰ 'ਚ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਨੂੰ ਅੰਤਿਮ ਰੂਪ ਦੇਣ ਦਾ ਮੌਕਾ ਹੋਵੇਗੀ।
ਰਾਹੁਲ ਵਨਡੇ ਸੀਰੀਜ਼ 'ਚ ਖੇਡਣਗੇ
ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਚੋਣਕਰਤਾਵਾਂ ਨੇ ਸ਼ੁਰੂਆਤ 'ਚ ਰਾਹੁਲ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਸੀ, ਜੋ ਕਿ ਮੱਧਕ੍ਰਮ 'ਚ ਖੇਡਦੇ ਹਨ ਅਤੇ ਵਨਡੇ 'ਚ ਵਿਕਟਕੀਪਰ ਹਨ। ਹਾਲਾਂਕਿ, ਉਨ੍ਹਾਂ ਨੇ ਮੁੜ ਵਿਚਾਰ ਕੀਤਾ ਅਤੇ ਬੀਸੀਸੀਆਈ ਨੇ ਹੁਣ ਉਨ੍ਹਾਂ ਨੂੰ ਇੱਕ ਰੋਜ਼ਾ ਲੜੀ ਵਿੱਚ ਖੇਡਣ ਲਈ ਕਿਹਾ ਹੈ'।
The BCCI has asked KL Rahul to participate in the ODI series Vs England. (Gaurav Gupta/TOI). pic.twitter.com/htuvNfSzrE
— Mufaddal Vohra (@mufaddal_vohra) January 10, 2025
ਵਨਡੇ ਵਿੱਚ ਮੁੱਖ ਵਿਕਟਕੀਪਰ ਕੇਐਲ ਰਾਹੁਲ
ਰਿਪੋਰਟਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬੀਸੀਸੀਆਈ ਦਾ ਇਹ ਫੈਸਲਾ ਰਾਹੁਲ ਨੂੰ ਫਰਵਰੀ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਕੁਝ ਮੈਚ ਅਭਿਆਸ ਦੇਣ ਅਤੇ ਵਨਡੇ ਵਿੱਚ ਮੁੱਖ ਵਿਕਟਕੀਪਰ ਵਜੋਂ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਤੋਂ ਅੱਗੇ ਰੱਖਣ ਲਈ ਲਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ 7 ਅਗਸਤ ਤੋਂ ਬਾਅਦ ਕੋਈ ਵਨਡੇ ਮੈਚ ਨਹੀਂ ਖੇਡਿਆ ਹੈ, ਇਸ ਲਈ ਚੋਣਕਰਤਾ ਚਾਹੁੰਦੇ ਹਨ ਕਿ ਕੇਐੱਲ ਰਾਹੁਲ ਵਰਗੇ ਅਹਿਮ ਖਿਡਾਰੀ ਇੰਗਲੈਂਡ ਸੀਰੀਜ਼ ਲਈ ਉਪਲਬਧ ਹੋਣ। ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਸੀਰੀਜ਼ 'ਚ ਰਾਹੁਲ ਉਨ੍ਹਾਂ ਕੁਝ ਬੱਲੇਬਾਜ਼ਾਂ 'ਚੋਂ ਇਕ ਸੀ, ਜਿਨ੍ਹਾਂ ਨੇ ਦੌੜਾਂ ਬਣਾਈਆਂ ਸਨ।