ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 25 ਮੀਟਰ ਪਿਸਟਲ ਮਹਿਲਾ ਕੁਆਲੀਫਿਕੇਸ਼ਨ ਮੁਕਾਬਲੇ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਕੁੱਲ 590 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਈਵੈਂਟ 'ਚ ਇਕ ਹੋਰ ਭਾਰਤੀ ਪ੍ਰਤੀਯੋਗੀ ਈਸ਼ਾ ਸਿੰਘ ਕੁੱਲ 581 ਅੰਕਾਂ ਨਾਲ 18ਵੇਂ ਸਥਾਨ 'ਤੇ ਰਹੀ। ਭਾਰਤ ਦੀ ਡਬਲ ਮੈਡਲ ਜੇਤੂ ਮਨੂ ਭਾਕਰ ਨੇ 25 ਮੀਟਰ ਪਿਸਟਲ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਮਨੂ ਦਾ ਇਹ ਤੀਜਾ ਫਾਈਨਲ ਹੋਵੇਗਾ, ਹੁਣ ਉਹ ਇੱਕ ਵਾਰ ਫਿਰ ਭਾਰਤ ਲਈ ਤਮਗਾ ਜਿੱਤਣਾ ਚਾਹੇਗੀ।
ਮਨੂ ਭਾਕਰ ਨੇ 25 ਮੀਟਰ ਪਿਸਟਲ ਫਾਈਨਲ ਲਈ ਕੀਤਾ ਕੁਆਲੀਫਾਈ, ਜਾਗੀ ਇਕ ਹੋਰ ਮੈਡਲ ਦੀ ਉਮੀਦ - Paris Olympics 2024
Paris Olympics 2024 : ਭਾਰਤੀ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ 25 ਮੀਟਰ ਪਿਸਟਲ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਉਹ ਭਾਰਤ ਲਈ ਇੱਕ ਹੋਰ ਤਮਗਾ ਦਿਵਾਉਣ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਪੜ੍ਹੋ ਪੂਰੀ ਖਬਰ...
Published : Aug 2, 2024, 5:57 PM IST
ਹੁਣ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਨਜ਼ਰ ਆਵੇਗੀ ਮਨੂ : ਹੁਣ ਮਨੂ ਸ਼ਨੀਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਫਾਈਨਲ ਖੇਡੇਗੀ ਅਤੇ ਪੈਰਿਸ ਖੇਡਾਂ 'ਚ ਤਮਗਾ ਜਿੱਤਣ ਦਾ ਇਹ ਉਸ ਲਈ ਤੀਜਾ ਮੌਕਾ ਹੋਵੇਗਾ। ਇਸ ਤੋਂ ਪਹਿਲਾਂ ਉਹ ਭਾਰਤ ਲਈ ਦੋ ਕਾਂਸੀ ਦੇ ਤਗਮੇ ਵੀ ਜਿੱਤ ਚੁੱਕੇ ਹਨ। ਉਸ ਨੇ ਔਰਤਾਂ ਦੇ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਉਸ ਨੇ ਮਿਕਸਡ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਅਪਡੇਟ ਜਾਰੀ ਹੈ...