ਪੰਜਾਬ

punjab

ETV Bharat / sports

ਨਿਖਤ ਜ਼ਰੀਨ ਦਾ ਧਮਾਕੇਦਾਰ ਡੈਬਿਊ, ਪਹਿਲੇ ਮੈਚ 'ਚ ਵਿਰੋਧੀ ਨੂੰ 5-0 ਨਾਲ ਹਰਾਇਆ - Paris Olympics 2024

Paris Olympics 2024 Boxing: ਵਿਸ਼ਵ ਚੈਂਪੀਅਨ ਭਾਰਤ ਦੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਜਰਮਨੀ ਦੀ ਮੈਕਸੀ ਕਰੀਨਾ ਕਲੋਟਜ਼ਰ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਮਹਿਲਾਵਾਂ ਦੇ 50 ਕਿਲੋ ਵਰਗ 'ਚ ਸ਼ਾਨਦਾਰ ਜਿੱਤ ਦਰਜ ਕਰਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ।

ਨਿਖਤ ਜ਼ਰੀਨ
PARIS OLYMPICS 2024 (ETV Bharat)

By ETV Bharat Punjabi Team

Published : Jul 28, 2024, 7:41 PM IST

ਪੈਰਿਸ:ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਨੇ ਪੈਰਿਸ ਓਲੰਪਿਕ 2024 'ਚ ਸ਼ਾਨਦਾਰ ਅੰਦਾਜ਼ ਨਾਲ ਸ਼ੁਰੂਆਤ ਕੀਤੀ ਹੈ। ਨਿਖਤ ਜ਼ਰੀਨ ਪਹਿਲੀ ਵਾਰ ਓਲੰਪਿਕ 'ਚ ਖੇਡੀ ਸੀ। ਉਨ੍ਹਾਂ ਨੇ ਰਾਊਂਡ ਆਫ਼ 32 ਮੁਕਾਬਲੇ 'ਚ ਵਿਰੋਧੀ ਨੂੰ 5-0 ਨਾਲ ਹਰਾ ਦਿੱਤਾ। ਵਿਸ਼ਵ ਚੈਂਪੀਅਨ ਨਿਖਤ ਨੇ 50 ਕਿੱਲੋਗ੍ਰਾਮ ਸ਼੍ਰੈਣੀ 'ਚ ਜਰਮਨੀ ਦੀ ਮੁੱਕੇਬਾਜ਼ ਮੈਕਸੀ ਕਲੋਟਜ਼ਰ ਨੂੰ ਇਕਪਾਸੜ ਹਰਾਇਆ ਹੈ।

ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀ: ਜਿੱਤ ਤੋਂ ਬਾਅਦ ਨਿਖਤ ਜ਼ਰੀਨ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਈ ਹੈ। ਨਿਖਤ ਜ਼ਰੀਨ ਨੇ ਸਾਲ 2022 'ਚ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਅਤੇ 2022 ਏਸ਼ੀਆਈ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਹ 2022 ਅਤੇ 2023 ਵਿੱਚ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਨਿਖਤ ਜ਼ਰੀਨ ਪੈਰਿਸ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਦੀਆਂ ਦਾਅਵੇਦਾਰਾਂ ਵਿੱਚ ਸ਼ਾਮਲ ਹੈ।

ਨਿਖਤ ਜ਼ਰੀਨ ਦਾ ਪ੍ਰੀ-ਕੁਆਰਟਰ 'ਚ ਚੀਨੀ ਖਿਡਾਰੀ ਨਾਲ ਹੋਵੇਗਾ ਸਾਹਮਣਾ: ਨਿਖਤ ਜ਼ਰੀਨ ਦਾ ਮੁਕਾਬਲਾ ਵੀਰਵਾਰ ਨੂੰ ਏਸ਼ੀਆਈ ਖੇਡਾਂ ਅਤੇ ਮੌਜੂਦਾ ਫਲਾਈਵੇਟ ਵਿਸ਼ਵ ਚੈਂਪੀਅਨ ਚੀਨ ਦੀ ਵੂ ਯੂ ਨਾਲ ਹੋਵੇਗਾ। ਦੱਸ ਦਈਏ ਕਿ ਨਿਖਤ ਜ਼ਰੀਨ ਮੁੱਕੇਬਾਜ਼ੀ ਰਿੰਗ 'ਚ ਉਤਰਨ ਵਾਲੀ ਦੂਜੀ ਭਾਰਤੀ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾ ਸ਼ਨੀਵਾਰ ਰਾਤ ਏਸ਼ੀਆਈ ਖੇਡਾਂ ਦੀ ਕਾਂਸੀ ਦਾ ਤਗ਼ਮਾ ਜੇਤੂ ਪ੍ਰੀਤੀ ਪਵਾਰ ਨੇ ਵੀ ਮਹਿਲਾਵਾਂ ਦੇ 54 ਕਿਲੋ ਵਰਗ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪ੍ਰੀ-ਕੁਆਰਟਰ ਫਾਈਨਲ 'ਚ ਆਪਣੀ ਜਗ੍ਹਾਂ ਪੱਕੀ ਕੀਤੀ ਸੀ।

ABOUT THE AUTHOR

...view details