ਨਵੀਂ ਦਿੱਲੀ: ਭਾਰਤੀ ਉਦਯੋਗਪਤੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਮੰਗਲਵਾਰ ਨੂੰ ਭਾਰਤੀ ਪੈਰਾ-ਤੀਰਅੰਦਾਜ਼ ਅਤੇ ਹਾਲ ਹੀ ਵਿੱਚ ਅਰਜੁਨ ਪੁਰਸਕਾਰ ਜੇਤੂ ਸ਼ੀਤਲ ਦੇਵੀ ਨੂੰ 'ਮਹਿੰਦਰਾ ਸਕਾਰਪੀਓ ਐਨ' ਗਿਫਟ ਕੀਤੀ। ਆਨੰਦ ਮਹਿੰਦਰਾ ਨੇ ਸ਼ੀਤਲ ਨੂੰ ਇਕ ਕਾਰ ਗਿਫਟ ਕਰਨ ਦਾ ਵਾਅਦਾ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਕੀਤਾ। ਉਨ੍ਹਾਂ ਪੈਰਾ ਐਥਲੀਟ ਦੇ ਹੌਂਸਲੇ ਅਤੇ ਦ੍ਰਿੜ ਇਰਾਦੇ ਦੀ ਵੀ ਸ਼ਲਾਘਾ ਕੀਤੀ। ਪਿਛਲੇ ਸਾਲ ਸ਼ੀਤਲ ਨੇ ਪੈਰਿਸ ਪੈਰਾਲੰਪਿਕ ਵਿੱਚ ਤੀਰਅੰਦਾਜ਼ੀ ਦੇ ਮਿਸ਼ਰਤ ਟੀਮ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
Overwhelmed with gratitude!
— SheetalArcher (@ArcherSheetal) January 29, 2025
When I was 16, I got a call from my family - @anandmahindra sir was gifting me a Mahindra car of my choice! I was offline during the Asian Para Games and thought it was a prank. But when I realized it was true, I was super excited!
I decided to get… pic.twitter.com/kWlU47jJ6w
ਆਨੰਦ ਮਹਿੰਦਰਾ ਤੋਂ ਮਿਲੇ ਤੋਹਫ਼ੇ 'ਤੇ ਸ਼ੀਤਲ ਦੇਵੀ ਨੇ ਖੋਲ੍ਹਿਆ ਰਾਜ਼
ਆਨੰਦ ਮਹਿੰਦਰਾ ਤੋਂ ਮਿਲੇ ਇਸ ਤੋਹਫ਼ੇ 'ਤੇ ਸ਼ੀਤਲ ਦੇਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕੀਤਾ ਅਤੇ ਲਿਖਿਆ, 'ਬਹੁਤ ਬਹੁਤ ਧੰਨਵਾਦ'। ਜਦੋਂ ਮੈਂ 16 ਸਾਲਾਂ ਦੀ ਸੀ, ਮੈਨੂੰ ਮੇਰੇ ਪਰਿਵਾਰ ਦਾ ਫੋਨ ਆਇਆ। ਆਨੰਦ ਮਹਿੰਦਰਾ ਸਰ ਮੈਨੂੰ ਆਪਣੀ ਪਸੰਦ ਦੀ ਮਹਿੰਦਰਾ ਕਾਰ ਗਿਫਟ ਕਰ ਰਹੇ ਸਨ। ਮੈਂ ਏਸ਼ੀਅਨ ਪੈਰਾ ਖੇਡਾਂ ਦੌਰਾਨ ਰੁੱਝੀ ਹੋਈ ਸੀ ਅਤੇ ਮੈਂ ਸੋਚਿਆ ਕਿ ਇਹ ਸ਼ਰਾਰਤ ਹੈ ਅਤੇ ਮੇਰੇ ਨਾਲ ਕੋਈ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਇਹ ਸੱਚ ਹੈ, ਤਾਂ ਮੈਂ ਬਹੁਤ ਉਤਸ਼ਾਹਿਤ ਸੀ,'।
ਸ਼ੀਤਲ ਦੇਵੀ ਨੇ ਅੱਗੇ ਲਿਖਿਆ, 'ਮੈਂ 18 ਸਾਲ ਦੀ ਉਮਰ 'ਚ ਕਾਰ ਖਰੀਦਣ ਦਾ ਫੈਸਲਾ ਕੀਤਾ ਸੀ। ਮੈਂ ਆਪਣੇ ਜਨਮਦਿਨ ਤੋਂ ਬਾਅਦ ਆਨੰਦ ਮਹਿੰਦਰਾ ਸਰ ਨੂੰ ਮਿਲੀ ਸੀ, ਜੋ ਕਿ ਇੱਕ ਵੱਡਾ ਸਨਮਾਨ ਹੈ। ਤੁਹਾਡੀ ਦਿਆਲਤਾ ਅਤੇ ਹੱਲਾਸ਼ੇਰੀ ਲਈ ਧੰਨਵਾਦ, ਸਰ.. ਮਹਿੰਦਰਾ ਕਾਰ ਚੁਣਨਾ ਮੁਸ਼ਕਿਲ ਸੀ ਪਰ ਸਕਾਰਪੀਓ N ਮੇਰਾ ਦਿਲ ਜਿੱਤ ਲਿਆ। ਇਹ ਕਾਰ ਮੇਰੇ ਪਿੰਡ ਦੀਆਂ ਕੱਚੀਆਂ ਸੜਕਾਂ ਲਈ ਬਿਲਕੁਲ ਸਹੀ ਹੈ।
I have long admired @archersheetal ’s talent from afar. Meeting her in person, I was struck by her remarkable determination, tenacity and focus.
— anand mahindra (@anandmahindra) January 28, 2025
Speaking to her mother and sister, it was clear that it runs in the family!
She gifted me an arrow, a symbol of her identity as an… pic.twitter.com/SFY8RCf6iM
ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀਆਂ ਸ਼ੀਤਲ ਦੀ ਨਵੀਂ ਸਕਾਰਪੀਓ ਐੱਨ ਦੀਆਂ ਤਸਵੀਰਾਂ
ਇਸ ਤੋਂ ਪਹਿਲਾਂ 28 ਜਨਵਰੀ ਨੂੰ ਆਨੰਦ ਮਹਿੰਦਰਾ ਨੇ ਵੀ ਸ਼ੀਤਲ ਅਤੇ ਉਨ੍ਹਾਂ ਦੀ ਸਕਾਰਪੀਓ ਐਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ। ਉਨ੍ਹਾਂ ਨੇ ਪੋਸਟ ਕੀਤਾ ਅਤੇ ਕਿਹਾ, 'ਮੈਂ ਲੰਬੇ ਸਮੇਂ ਤੋਂ ਸ਼ੀਤਲ ਦੇਵੀ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰ ਰਿਹਾ ਹਾਂ। ਜਦੋਂ ਮੈਂ ਉਸ ਨੂੰ ਵਿਅਕਤੀਗਤ ਤੌਰ 'ਤੇ ਮਿਲਿਆ, ਤਾਂ ਮੈਂ ਉਸ ਦr ਸ਼ਾਨਦਾਰ ਦ੍ਰਿੜਤਾ ਅਤੇ ਲਗਨ ਤੋਂ ਪ੍ਰਭਾਵਿਤ ਹੋਇਆ। ਮੈਂ ਸ਼ੀਤਲ ਦੀ ਧਿਆਨ ਕੇਂਦਰਿਤ ਕਰਨ ਦੀ ਯੋਗਤਾ ਤੋਂ ਪ੍ਰਭਾਵਿਤ ਹੋਇਆ।
ਭਾਰਤ ਲਈ ਸ਼ੀਤਲ ਦੇਵੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸ਼ੀਤਲ ਦੇਵੀ ਫੋਕੋਮੇਲੀਆ ਨਾਂ ਦੀ ਦੁਰਲੱਭ ਬਿਮਾਰੀ ਕਾਰਨ ਦੋਵੇਂ ਹੱਥਾਂ ਤੋਂ ਬਿਨਾਂ ਪੈਦਾ ਹੋਈ ਸੀ। ਫਿਰ ਵੀ ਉਸ ਨੇ ਇਸ ਬfਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਸਿਰਫ 17 ਸਾਲ ਦੀ ਉਮਰ ਵਿੱਚ, ਉਸ ਨੇ 2024 ਪੈਰਿਸ ਪੈਰਾਲੰਪਿਕ ਵਿੱਚ ਮਿਕਸਡ ਟੀਮ ਕੰਪਾਊਂਡ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਸਭ ਤੋਂ ਘੱਟ ਉਮਰ ਦੇ ਪੈਰਾਲੰਪਿਕ ਤਗ਼ਮਾ ਜੇਤੂ ਵਜੋਂ ਇਤਿਹਾਸ ਰਚ ਦਿੱਤਾ।
ਉਸਦੀਆਂ ਪ੍ਰਾਪਤੀਆਂ ਵਿੱਚ 2022 ਏਸ਼ੀਅਨ ਪੈਰਾ ਖੇਡਾਂ ਵਿੱਚ ਦੋ ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ, ਵਿਸ਼ਵ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਦਾ ਤਗਮਾ ਅਤੇ ਏਸ਼ੀਅਨ ਪੈਰਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਸ਼ਾਮਿਲ ਹਨ। ਇਸ ਤੋਂ ਇਲਾਵਾ, 9 ਜਨਵਰੀ 2024 ਨੂੰ, ਸ਼ੀਤਲ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2023 ਵਿੱਚ ਪੈਰਾ-ਤੀਰਅੰਦਾਜ਼ੀ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਥਲੀਟ ਸੀ।