ਹੈਮਿਲਟਨ (ਨਿਊਜ਼ੀਲੈਂਡ) : ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਦੋ-ਪੱਖੀ ਸੀਰੀਜ਼ ਦੇ ਤੀਜੇ ਟੈਸਟ ਮੈਚ 'ਚ ਮੇਜ਼ਬਾਨ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 423 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਟੌਮ ਲੈਥਮ ਦੀ ਕਮਾਨ ਵਾਲੀ ਬਲੈਕਕੈਪਸ ਟੀਮ ਨੇ ਦੌੜਾਂ ਦੇ ਮਾਮਲੇ ਵਿੱਚ ਟੈਸਟ ਕ੍ਰਿਕਟ ਵਿੱਚ ਆਪਣੀ ਸਭ ਤੋਂ ਵੱਡੀ ਟੈਸਟ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 423 ਦੌੜਾਂ ਦੇ ਫਰਕ ਨਾਲ ਹਰਾ ਕੇ 2018 ਵਿੱਚ ਹਾਸਲ ਕੀਤੀ ਉਪਲੱਬਧੀ ਦੀ ਬਰਾਬਰੀ ਕਰ ਲਈ ਹੈ।
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 423 ਦੌੜਾਂ ਨਾਲ ਹਰਾ ਕੇਪਹਿਲੇ 2 ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰ ਲਈ ਸੀ। ਹਾਲਾਂਕਿ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਤੀਜੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਜਿੱਤ ਦੇ ਸਿਲਸਿਲੇ ਨੂੰ ਰੋਕਿਆ ਅਤੇ ਸੀਰੀਜ਼ ਦਾ ਆਖਰੀ ਮੈਚ ਜਿੱਤ ਕੇ ਆਪਣੀ ਸਾਖ ਬਚਾਈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਇੰਗਲੈਂਡ ਨੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ।
ਕੀਵੀ ਗੇਂਦਬਾਜ਼ਾਂ ਨੇਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟਾਮ ਲੈਥਮ (63) ਅਤੇ ਮਿਸ਼ੇਲ ਸੈਂਟਨਰ (76) ਦੇ ਅਰਧ ਸੈਂਕੜੇ ਦੀ ਬਦੌਲਤ ਕੁੱਲ 347 ਦੌੜਾਂ ਬਣਾਈਆਂ। ਇੰਗਲੈਂਡ ਲਈ ਮੈਥਿਊ ਪੋਟਸ ਨੇ 4 ਵਿਕਟਾਂ ਲਈਆਂ, ਜਦਕਿ ਗੁਸ ਐਟਕਿੰਸਨ ਨੇ ਆਪਣੇ ਸਪੈੱਲ ਦੌਰਾਨ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਬਲੈਕਕੈਪਸ ਨੇ ਇਸ ਤੋਂ ਬਾਅਦ ਵਿਰੋਧੀ ਟੀਮ ਨੂੰ 143 ਦੌੜਾਂ 'ਤੇ ਆਊਟ ਕਰਕੇ ਮੈਚ 'ਚ ਲੀਡ ਹਾਸਲ ਕੀਤੀ। ਮੈਟ ਹੈਨਰੀ ਨੇ 4 ਵਿਕਟਾਂ ਲਈਆਂ ਜਦਕਿ ਵਿਲੀਅਮ ਓ'ਰੂਰਕੇ ਅਤੇ ਮਿਸ਼ੇਲ ਸੈਂਟਨਰ ਨੇ 3-3 ਵਿਕਟਾਂ ਲਈਆਂ।
ਵਿਲੀਅਮਸਨ ਨੇਟੌਮ ਲੈਥਮ ਐਂਡ ਕੰਪਨੀ ਨੇ ਦੂਸਰੀ ਪਾਰੀ ਵਿਚ 453 ਦੌੜਾਂ ਬਣਾਈਆਂ, ਜਿਸ ਵਿਚ ਕੇਨ ਵਿਲੀਅਮਸਨ ਨੇ 156 ਦੌੜਾਂ ਦੀ ਪਾਰੀ ਖੇਡੀ, ਜਦਕਿ ਵਿਲ ਯੰਗ ਅਤੇ ਡੇਰਿਲ ਮਿਸ਼ੇਲ ਦੀ ਜੋੜੀ ਨੇ ਅਰਧ ਸੈਂਕੜੇ ਲਗਾਏ। ਇਸ ਤੋਂ ਬਾਅਦ ਨਿਊਜ਼ੀਲੈਂਡ ਲਈ ਜਿੱਤ ਆਸਾਨ ਲੱਗ ਰਹੀ ਸੀ ਕਿਉਂਕਿ ਉਸ ਨੇ ਇੰਗਲੈਂਡ ਲਈ 658 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਇਸ ਵੱਡੇ ਟੀਚੇ ਦੇ ਜਵਾਬ 'ਚ ਇੰਗਲੈਂਡ ਦੀ ਦੂਜੀ ਪਾਰੀ 234 ਦੌੜਾਂ 'ਤੇ ਸਿਮਟ ਗਈ ਅਤੇ ਮੇਜ਼ਬਾਨ ਟੀਮ ਨੇ ਦੌੜਾਂ ਦੇ ਮਾਮਲੇ 'ਚ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਨਾਲ ਹੀ, ਇਹ ਨਿਊਜ਼ੀਲੈਂਡ ਦੀ ਟੈਸਟ ਕ੍ਰਿਕਟ ਵਿੱਚ 400 ਤੋਂ ਵੱਧ ਦੌੜਾਂ ਦੀ ਦੂਜੀ ਜਿੱਤ ਹੈ।