ਨਵੀਂ ਦਿੱਲੀ: ਆਈਪੀਐਲ 2025 ਦੀ ਮੈਗਾ ਨਿਲਾਮੀ ਵਿੱਚ ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੂੰ 2 ਕਰੋੜ ਰੁਪਏ ਦੀ ਕੀਮਤ 'ਤੇ ਉਤਾਰਿਆ ਗਿਆ। ਰਾਇਲ ਚੈਲੰਜਰਜ਼ ਬੰਗਲੌਰ ਨੇ ਉਸ 'ਤੇ ਪਹਿਲੀ ਬੋਲੀ ਲਗਾਈ। ਇਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਇਸ ਦੌੜ ਵਿੱਚ ਆਪਣਾ ਹੱਥ ਅਜ਼ਮਾਇਆ। ਇਨ੍ਹਾਂ ਦੋਵਾਂ ਨੇ ਮਿਲ ਕੇ ਰਾਹੁਲ ਨੂੰ 5 ਕਰੋੜ ਦੇ ਪਾਰ ਪਹੁੰਚਾ ਦਿੱਤਾ।
ਦਿੱਲੀ ਅਤੇ ਆਰਸੀਬੀ ਨੇ ਰਾਹੁਲ ਲਈ ਲਗਾਈ ਬੋਲੀ
ਕੇਐਲ ਰਾਹੁਲ ਲਈ ਦਿੱਲੀ ਅਤੇ ਆਰਸੀਬੀ ਨੇ ਵੀ ਜਬਰਦਸਤ ਬੋਲੀ ਲਗਾਈ। ਇਹ ਦੋਨੋਂ ਮਿਲ ਕੇ ਰਾਹੁਲ ਦੀ ਬੋਲੀ ਨੂੰ 10 ਕਰੋੜ ਰੁਪਏ ਤੱਕ ਲੈ ਗਏ। ਇਸ ਤੋਂ ਬਾਅਦ ਰਾਹੁਲ ਲਈ ਬੋਲੀ 'ਚ ਦਿੱਲੀ ਕੈਪੀਟਲਸ ਵੀ ਆ ਗਈ। ਦਿੱਲੀ ਨੇ ਬੋਲੀ ਨੂੰ 12 ਕਰੋੜ ਤੱਕ ਪਹੁੰਚਾ ਦਿੱਤਾ। ਇਸ ਤੋਂ ਬਾਅਦ ਚੇਨਈ ਸੂਪਰ ਕਿੰਗਜ਼ ਨੇ 13 ਕਰੋੜ ਤੱਕ ਰਾਹੁਲ ਦੀ ਬੋਲੀ ਲਗਾਈ।
ਕੇਐਲ ਰਾਹੁਲ ਦਿੱਲੀ ਕੈਪੀਟਲਜ਼ 'ਚ ਹੋਏ ਸ਼ਾਮਲ
ਇਸ ਤੋਂ ਬਾਅਦ, ਰਾਹੁਲ ਲਈ ਸੀਐਸਕੇ ਅਤੇ ਦਿੱਲੀ ਕੈਪੀਟਲਸ ਵਿਚਕਾਰ ਜ਼ੋਰਦਾਰ ਬੋਲੀ ਲੱਗੀ। ਅੰਤ ਵਿੱਚ ਕੇਐਲ ਰਾਹੁਲ ਨੂੰ ਦਿੱਲੀ ਕੈਪੀਟਲਸ ਨੇ 14 ਕਰੋੜ ਰੁਪਏ ਵਿੱਚ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਹੁਣ ਉਹ ਲਖਨਊ ਸੁਪਰ ਜਾਇੰਟਸ ਤੋਂ ਬਾਅਦ ਆਈਪੀਐਲ 2025 ਵਿੱਚ ਦਿੱਲੀ ਕੈਪੀਟਲਸ ਲਈ ਖੇਡਦੇ ਨਜ਼ਰ ਆਉਂਣਗੇ।
ਨਿਲਾਮੀ 'ਚ ਕੌਣ ਬਣੇ ਸਭ ਤੋਂ ਮਹਿੰਗੇ ਖਿਡਾਰੀ?
ਅੱਜ ਦੀ ਨਿਲਾਮੀ ਵਿੱਚ ਰਿਸ਼ਭ ਪੰਤ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਹਨ। ਉਨ੍ਹਾਂ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ 'ਚ ਖਰੀਦਿਆ ਹੈ। ਸ਼੍ਰੇਅਸ ਅਈਅਰ ਆਈਪੀਐਲ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਹਨ। ਪੰਜਾਬ ਕਿੰਗਜ਼ ਨੇ ਉਨ੍ਹਾਂ ਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ ਹੈ।
IPL 2025 ਦੀ ਮੈਗਾ ਨਿਲਾਮੀ ਜਾਰੀ
IPL 2025 ਦੀ ਮੈਗਾ ਨਿਲਾਮੀ ਜਾਰੀ ਹੈ। ਸਾਊਦੀ ਅਰਬ ਦੇ ਜੇਦਾਹ 'ਚ ਅੱਜ 84 ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਹੈ। ਐਤਵਾਰ ਅਤੇ ਸੋਮਵਾਰ ਯਾਨੀ 24 ਅਤੇ 25 ਨਵੰਬਰ ਨੂੰ ਹੋਣ ਵਾਲੀ ਇਸ ਨਿਲਾਮੀ ਵਿੱਚ ਕੁੱਲ 204 ਖਾਲੀ ਸਲਾਟ ਭਰੇ ਜਾਣਗੇ। ਇਨ੍ਹਾਂ ਵਿੱਚੋਂ 70 ਸਥਾਨ ਵਿਦੇਸ਼ੀ ਖਿਡਾਰੀਆਂ ਲਈ ਹਨ। ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਲਈ 10 ਫਰੈਂਚਾਈਜ਼ੀ ਨਿਲਾਮੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।
1577 ਖਿਡਾਰੀਆਂ ਨੇ ਕਰਵਾਈ ਸੀ ਰਜਿਸਟ੍ਰੇਸ਼ਨ
ਇੰਡੀਅਨ ਪ੍ਰੀਮੀਅਰ ਲੀਗ 2025 ਦੀ ਮੇਗਾ ਨਿਲਾਮੀ ਲਈ 1577 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਅੰਤਿਮ ਸੂਚੀ ਵਿੱਚ 577 ਖਿਡਾਰੀਆਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 367 ਭਾਰਤੀ ਅਤੇ 210 ਵਿਦੇਸ਼ੀ ਹਨ। ਰਿਸ਼ਭ ਪੰਤ, ਸ਼੍ਰੇਅਸ ਅਈਅਰ, ਜੋਸ ਬਟਲਰ, ਅਰਸ਼ਦੀਪ ਸਿੰਘ, ਕਾਗਿਸੋ ਰਬਾਡਾ, ਮਿਸ਼ੇਲ ਸਟਾਰਕ, ਕੇਐਲ ਰਾਹੁਲ, ਯੁਜਵੇਂਦਰ ਚਾਹਲ, ਲਿਆਮ ਲਿਵਿੰਗਸਟੋਨ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਦੀ ਬੇਸ ਕੀਮਤ 2 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ:-