ਨਵੀਂ ਦਿੱਲੀ: ਭਾਰਤ ਦੇ ਓਲੰਪਿਕ ਚੈਂਪੀਅਨ ਸੁਪਰਸਟਾਰ ਨੀਰਜ ਚੋਪੜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ 'ਤੇ ਇਕ ਸ਼ਾਨਦਾਰ ਅਤੇ ਹੈਰਾਨੀਜਨਕ ਤੋਹਫਾ ਦਿੱਤਾ ਹੈ। ਜੈਵਲਿਨ ਥਰੋਅ ਸਟਾਰ ਨੀਰਜ ਚੋਪੜਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਨੀਰਜ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਹ ਇੱਕ ਤੋਂ ਦੋ ਹੋ ਗਏ ਹਨ। ਉਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਾ ਹੈ।
जीवन के नए अध्याय की शुरुआत अपने परिवार के साथ की। 🙏
— Neeraj Chopra (@Neeraj_chopra1) January 19, 2025
Grateful for every blessing that brought us to this moment together. Bound by love, happily ever after.
नीरज ♥️ हिमानी pic.twitter.com/OU9RM5w2o8
ਨੀਰਜ ਚੋਪੜਾ ਨੇ ਹਿਮਾਨੀ ਮੋਰ ਨਾਲ ਕਰਵਾਇਆ ਵਿਆਹ
ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਨੇ ਆਪਣੀ ਪਾਰਟਨਰ ਹਿਮਾਨੀ ਨਾਲ ਵਿਆਹ ਕਰਵਾਇਆ ਹੈ। ਨੀਰਜ ਨੇ ਐਤਵਾਰ 19 ਜਨਵਰੀ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਵਿਆਹ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਨੀਰਜ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, 'ਮੇਰੇ ਪਰਿਵਾਰ ਨਾਲ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕੀਤਾ'। ਉਨ੍ਹਾਂ ਨੇ ਅੱਗੇ ਲਿਖਿਆ, 'ਹਰ ਅਸੀਸ ਲਈ ਸ਼ੁਕਰਗੁਜ਼ਾਰ ਜੋ ਸਾਨੂੰ ਇਸ ਸਮੇਂ ਤੱਕ ਲੈ ਕੇ ਆਈ ਹੈ। ਪਿਆਰ ਨਾਲ ਬੱਝੇ, ਅਸੀਂ ਹਮੇਸ਼ਾ ਖੁਸ਼ ਰਹਾਂਗੇ।'
Neeraj Chopra is married to professional tennis player Himani Mor.
— Johns (@JohnyBravo183) January 19, 2025
Originally from a sports family in Sonipat, Haryana, she has represented India at World University Games and currently stays and teaches in Massachusetts, USA.
Congratulations to the power couple 🥳 pic.twitter.com/66Q7Tf996z
ਕੌਣ ਹੈ ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ?
ਨੀਰਜ ਚੋਪੜਾ ਦੀ ਪਤਨੀ ਹਿਮਾਨੀ ਮੋਰ ਇੱਕ ਟੈਨਿਸ ਖਿਡਾਰੀ ਹੈ, ਜਿਸ ਨੇ ਦੱਖਣ-ਪੂਰਬੀ ਲੁਈਸਿਆਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਹੈ। ਉਸ ਨੇ ਫਰੈਂਕਲਿਨ ਪੀਅਰਸ ਯੂਨੀਵਰਸਿਟੀ ਵਿੱਚ ਟੈਨਿਸ ਵਿੱਚ ਪਾਰਟ-ਟਾਈਮ ਵਾਲੰਟੀਅਰ ਸਹਾਇਕ ਕੋਚ ਵਜੋਂ ਸੇਵਾ ਨਿਭਾਈ ਹੈ। ਐਮਹਰਸਟ ਕਾਲਜ ਵਿੱਚ ਇੱਕ ਗ੍ਰੈਜੂਏਟ ਸਹਾਇਕ ਵਜੋਂ, ਹਿਮਾਨੀ ਕਾਲਜ ਦੀ ਮਹਿਲਾ ਟੈਨਿਸ ਟੀਮ ਦਾ ਪ੍ਰਬੰਧਨ ਕਰਦੀ ਹੈ। ਉਹ ਸੰਗਠਨ ਦੇ ਨਾਲ ਸਿਖਲਾਈ, ਸਮਾਂ-ਸਾਰਣੀ, ਭਰਤੀ, ਅਤੇ ਬਜਟ ਦੀ ਨਿਗਰਾਨੀ ਕਰਦੇ ਹਨ। ਉਹ McCormack Isenberg School of Management ਤੋਂ ਸਪੋਰਟਸ ਮੈਨੇਜਮੈਂਟ ਅਤੇ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਜ਼ ਆਫ਼ ਸਾਇੰਸ ਵੀ ਕਰ ਰਹੀ ਹੈ।
ਹਿਮਾਨੀ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਲਾਰਸੌਲੀ ਦੀ ਰਹਿਣ ਵਾਲੀ ਹੈ। ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਵਾਂਗ, ਉਨ੍ਹਾਂ ਨੇ ਲਿਟਲ ਏਂਜਲਸ ਸਕੂਲ, ਸੋਨੀਪਤ ਤੋਂ 12ਵੀਂ ਤੱਕ ਪੜ੍ਹਾਈ ਕੀਤੀ।
ਵਿਆਹ ਦੀ ਜਾਣਕਾਰੀ ਗੁਪਤ ਰੱਖੀ ਗਈ
ਦੱਸ ਦੇਈਏ ਕਿ ਨੀਰਜ ਨੇ ਆਪਣੇ ਵਿਆਹ ਦੀ ਜਾਣਕਾਰੀ ਨੂੰ ਗੁਪਤ ਰੱਖਿਆ ਸੀ ਅਤੇ ਆਪਣੇ 'ਐਕਸ' ਹੈਂਡਲ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ। 27 ਸਾਲਾ ਸਟਾਰ ਨੇ ਸਮਾਰੋਹ ਵਿਚ ਆਪਣੀ ਮਾਂ ਦੀ ਜੋੜੇ ਨੂੰ ਆਸ਼ੀਰਵਾਦ ਦੇਣ ਦੀ ਦਿਲ ਨੂੰ ਛੂਹਣ ਵਾਲੀ ਤਸਵੀਰ ਸਾਂਝੀ ਕੀਤੀ।
ਹਨੀਮੂਨ ਲਈ ਗਏ ਵਿਦੇਸ਼
ਨੀਰਜ ਦੇ ਚਾਚਾ ਭੀਮ ਨੇ ਦੱਸਿਆ ਕਿ ਦੋਵੇਂ (ਨੀਰਜ ਤੇ ਹਿਮਾਨੀ) ਹਨੀਮੂਨ ਲਈ ਦੇਸ਼ ਤੋਂ ਬਾਹਰ ਗਏ ਹੋਏ ਹਨ। ਭੀਮ ਨੇ ਹਰਿਆਣਾ ਦੇ ਪਾਣੀਪਤ ਨੇੜੇ ਖਾਂਦਰਾ ਸਥਿਤ ਆਪਣੇ ਪਿੰਡ ਤੋਂ ਪੀਟੀਆਈ ਨੂੰ ਦੱਸਿਆ, 'ਹਾਂ, ਭਾਰਤ ਵਿੱਚ ਦੋ ਦਿਨ ਪਹਿਲਾਂ ਵਿਆਹ ਹੋਇਆ ਸੀ। ਮੈਂ ਨਹੀਂ ਦੱਸ ਸਕਦਾ ਕਿ ਇਹ ਕਿੱਥੇ ਹੋਇਆ ਸੀ।''
ਖੰਡਰਾ 'ਚ ਓਲੰਪਿਕ ਡਬਲ ਮੈਡਲ ਜੇਤੂ ਨਾਲ ਰਹਿਣ ਵਾਲੇ ਉਸ ਦੇ ਚਾਚਾ ਭੀਮ ਨੇ ਕਿਹਾ, 'ਲੜਕੀ ਸੋਨੀਪਤ ਦੀ ਰਹਿਣ ਵਾਲੀ ਹੈ ਅਤੇ ਉਹ ਅਮਰੀਕਾ 'ਚ ਪੜ੍ਹ ਰਹੀ ਹੈ। ਉਹ ਆਪਣੇ ਹਨੀਮੂਨ ਲਈ ਦੇਸ਼ ਤੋਂ ਬਾਹਰ ਗਏ ਹਨ ਅਤੇ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਜਾ ਰਹੇ ਹਨ। ਅਸੀਂ ਇਸ ਨੂੰ ਇਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਸੀ।'