ਨਵੀਂ ਦਿੱਲੀ—ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ ਪਿਆਰ 'ਚ ਹਨ। ਹਰ ਰੋਜ਼ ਕਰੀਬੀ ਮੈਚ ਦੇਖਣ ਨੂੰ ਮਿਲ ਰਹੇ ਹਨ। ਹਾਲਾਂਕਿ IPL ਦੇ ਪੂਰੇ ਸ਼ਡਿਊਲ ਦਾ ਐਲਾਨ ਨਹੀਂ ਕੀਤਾ ਗਿਆ ਹੈ। ਬੀਸੀਸੀਆਈ ਨੇ ਪਹਿਲਾਂ 7 ਅਪ੍ਰੈਲ ਤੱਕ ਖੇਡੇ ਜਾਣ ਵਾਲੇ ਸਿਰਫ 21 ਮੈਚਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ ਪਰ, IPL ਦਾ ਬਾਕੀ ਸਮਾਂ ਅੱਜ ਜਾਰੀ ਕੀਤਾ ਜਾਵੇਗਾ।
ਸ਼ਡਿਊਲ ਸਟਾਰ ਸਪੋਰਟਸ ਅਤੇ ਜੀਓ ਸਿਨੇਮਾ 'ਤੇ ਜਾਰੀ ਕੀਤਾ ਜਾਵੇਗਾ। ਦੇਸ਼ 'ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰਾ ਸ਼ਡਿਊਲ ਪਹਿਲਾਂ ਜਾਰੀ ਨਹੀਂ ਕੀਤਾ ਗਿਆ ਸੀ। ਹੁਣ ਲੋਕ ਸਭਾ ਚੋਣਾਂ ਲਈ ਵੋਟਿੰਗ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਆਈਪੀਐਲ ਦਾ ਸ਼ਡਿਊਲ ਉਸ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਵੋਟਿੰਗ ਵਾਲੇ ਦਿਨ ਕੋਈ ਮੈਚ ਨਾ ਹੋਵੇ, ਜਿਸ ਦਾ ਪ੍ਰਸਾਰਣ ਅੱਜ ਸ਼ਾਮ 5:30 ਵਜੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ 'ਤੇ ਕੀਤਾ ਜਾਵੇਗਾ। ਤੁਸੀਂ ਜੀਓ ਸਿਨੇਮਾ 'ਤੇ ਆਈਪੀਐਲ ਸ਼ਡਿਊਲ ਦੀ ਲਾਈਵ ਸਟ੍ਰੀਮਿੰਗ ਵੀ ਦੇਖ ਸਕਦੇ ਹੋ। ਮਈ ਦੇ ਆਖ਼ਰੀ ਹਫ਼ਤੇ ਤੱਕ ਦਾ ਪੂਰਾ ਪ੍ਰੋਗਰਾਮ ਅੱਜ ਐਲਾਨਿਆ ਜਾਵੇਗਾ।