ਮੈਲਬੋਰਨ (ਆਸਟਰੇਲੀਆ): ਭਾਰਤ ਦੇ ਸੱਜੇ ਹੱਥ ਦੇ ਸਟਾਰ ਬੱਲੇਬਾਜ਼ ਕੇਐੱਲ ਰਾਹੁਲ ਦਾ ਬੱਲੇ ਨਾਲ ਸੰਘਰਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ-ਏ ਅਤੇ ਆਸਟਰੇਲੀਆ-ਏ ਵਿਚਾਲੇ ਚੱਲ ਰਹੇ ਮੈਚ 'ਚ ਇਹ ਦੇਖਣ ਨੂੰ ਮਿਲਿਆ। ਮੈਲਬੌਰਨ ਕ੍ਰਿਕਟ ਗਰਾਊਂਡ, ਮੈਲਬੌਰਨ 'ਚ ਆਸਟ੍ਰੇਲੀਆ ਏ ਦੇ ਖਿਲਾਫ ਦੂਜੇ ਗੈਰ-ਅਧਿਕਾਰਤ ਟੈਸਟ 'ਚ ਉਹ ਦੋਵੇਂ ਪਾਰੀਆਂ 'ਚ ਸਸਤੇ 'ਚ ਆਊਟ ਹੋ ਗਏ।
ਕੇਐੱਲ ਰਾਹੁਲ ਦੀ ਖਰਾਬ ਫਾਰਮ ਜਾਰੀ
ਮੈਚ ਦੀ ਦੂਜੀ ਪਾਰੀ ਵਿੱਚ ਰਾਹੁਲ ਨੇ ਸਾਵਧਾਨੀ ਨਾਲ 43 ਗੇਂਦਾਂ ਵਿੱਚ 10 ਦੌੜਾਂ ਬਣਾਈਆਂ ਅਤੇ ਪਾਰੀ ਨੂੰ ਅੱਗੇ ਲਿਜਾ ਰਹੇ ਸੀ। ਪਰ ਅਜੀਬੋ-ਗਰੀਬ ਤਰੀਕੇ ਨਾਲ ਆਊਟ ਹੋਣ ਕਾਰਨ ਉਨ੍ਹਾਂ ਨੂੰ ਇਕ ਵਾਰ ਫਿਰ ਜਲਦੀ ਪਵੇਲੀਅਨ ਪਰਤਣਾ ਪਿਆ।
ਅਜੀਬ ਤਰੀਕੇ ਨਾਲ ਹੋਏ ਆਊਟ
ਰਾਹੁਲ ਨੂੰ ਆਫ ਸਪਿਨਰ ਨੇ ਅਜੀਬ ਤਰੀਕੇ ਨਾਲ ਆਊਟ ਕੀਤਾ ਕਿਉਂਕਿ ਉਹ ਗੇਂਦ ਨੂੰ ਲੈੱਗ ਸਾਈਡ 'ਤੇ ਖੇਡਣ ਲਈ ਬੈਕ ਫੁੱਟ 'ਤੇ ਗਏ ਸੀ। ਹਾਲਾਂਕਿ ਫੈਸਲਾ ਲੈਣ 'ਚ ਗਲਤੀ ਕਾਰਨ ਉਹ ਕੋਈ ਸ਼ਾਟ ਨਹੀਂ ਖੇਡ ਸਕੇ। ਗੇਂਦ ਛੱਡਣ ਕਾਰਨ ਉਨ੍ਹਾਂ ਦਾ ਵਿਕਟ ਡਿੱਗ ਗਿਆ ਕਿਉਂਕਿ ਗੇਂਦ ਉਨ੍ਹਾਂ ਦੇ ਪੈਡ ਨਾਲ ਟਕਰਾਈ ਅਤੇ ਸਟੰਪ ਨਾਲ ਜਾ ਵੱਜੀ। ਇਸ ਤਰ੍ਹਾਂ ਭਾਰਤੀ ਬੱਲੇਬਾਜ਼ 10 ਦੌੜਾਂ ਬਣਾ ਕੇ ਆਊਟ ਹੋ ਗਏ।