ਨਵੀਂ ਦਿੱਲੀ:ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਨੂੰ ਸ਼੍ਰੀਲੰਕਾ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਦੂਜਾ ਵਨਡੇ ਮੈਚ ਖੇਡਿਆ ਗਿਆ। ਇਸ ਮੈਚ 'ਚ ਭਾਰਤੀ ਟੀਮ ਨੂੰ ਸ਼੍ਰੀਲੰਕਾ ਹੱਥੋਂ 30 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਸ਼੍ਰੀਲੰਕਾ ਦੇ ਜੈਫਰੀ ਵਾਂਡਰਸੇ ਨੇ 6 ਵਿਕਟਾਂ ਲੈ ਕੇ ਆਪਣੀ ਟੀਮ ਨੂੰ ਮੈਚ 'ਚ ਜਿੱਤ ਦਿਵਾਈ। ਇਸ ਜਿੱਤ ਦੇ ਨਾਲ ਹੀ ਸ਼੍ਰੀਲੰਕਾ ਨੇ 3 ਮੈਚਾਂ ਦੀ ਵਨਡੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ ਕਿਉਂਕਿ ਇਸ ਸੀਰੀਜ਼ ਦਾ ਪਹਿਲਾ ਮੈਚ ਟਾਈ ਹੋ ਗਿਆ ਸੀ।
ਸ਼੍ਰੀਲੰਕਾ ਨੇ ਭਾਰਤ ਨੂੰ 32 ਦੌੜਾਂ ਨਾਲ ਹਰਾਇਆ:ਇਸ ਮੈਚ 'ਚ ਸ਼੍ਰੀਲੰਕਾ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 9 ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 45.3 ਓਵਰਾਂ 'ਚ 208 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਇਸ ਦੇ ਨਾਲ ਹੀ ਸ਼੍ਰੀਲੰਕਾ ਨੇ ਇਹ ਮੈਚ 32 ਦੌੜਾਂ ਨਾਲ ਜਿੱਤ ਲਿਆ।
ਰੋਹਿਤ-ਅਕਸ਼ਰ ਤੋਂ ਇਲਾਵਾ ਕੋਈ ਬੱਲੇਬਾਜ਼ ਨਹੀਂ ਖੇਡਿਆ:ਇਸ ਮੈਚ 'ਚ ਭਾਰਤ ਲਈ ਰੋਹਿਤ ਸ਼ਰਮਾ ਨੇ 64 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਨੇ ਇਸ ਪਾਰੀ ਦੌਰਾਨ 5 ਚੌਕੇ ਅਤੇ 4 ਛੱਕੇ ਵੀ ਲਗਾਏ। ਰੋਹਿਤ ਤੋਂ ਇਲਾਵਾ ਅਕਸ਼ਰ ਪਟੇਲ ਨੇ 44 ਗੇਂਦਾਂ 'ਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਦੀ ਪਾਰੀ ਖੇਡੀ। ਉਪ ਕਪਤਾਨ ਸ਼ੁਭਮਨ ਗਿੱਲ ਨੇ ਵੀ 44 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 35 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਭਾਰਤ ਲਈ ਲੰਬੀ ਪਾਰੀ ਨਹੀਂ ਖੇਡ ਸਕਿਆ। ਸ਼੍ਰੀਲੰਕਾ ਲਈ ਜੈਫਰੀ ਵਾਂਡਰਸੇ ਨੇ 6 ਵਿਕਟਾਂ ਲਈਆਂ, ਜਦਕਿ ਚਰਿਥ ਅਸਾਲੰਕਾ ਨੇ 3 ਵਿਕਟਾਂ ਲਈਆਂ।
ਇਨ੍ਹਾਂ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ:34 ਸਾਲਾ ਵਾਂਡਰਸੇ ਨੇ ਰੋਹਿਤ ਸ਼ਰਮਾ (64), ਸ਼ੁਭਮਨ ਗਿੱਲ (35), ਵਿਰਾਟ ਕੋਹਲੀ (14), ਸ਼ਿਵਮ ਦੁਬੇ (0), ਸ਼੍ਰੇਅਸ ਅਈਅਰ (7) ਅਤੇ ਵਿਕਟਕੀਪਰ ਕੇਐਲ ਰਾਹੁਲ (0) ਨੂੰ ਆਊਟ ਕੀਤਾ। ਸ਼੍ਰੀਲੰਕਾ ਲਈ ਕਮਿੰਦੂ ਮੈਂਡਿਸ (40) ਅਤੇ ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ (40) ਨੇ ਯੋਗਦਾਨ ਦਿੱਤਾ। ਭਾਰਤ ਲਈ ਵਾਸ਼ਿੰਗਟਨ ਸੂਦਰ ਨੇ 3 ਅਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।