ਰਾਜਕੋਟ/ਗੁਜਰਾਤ: ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਦੇ ਦੂਜੇ ਦਿਨ ਅਸ਼ਵਿਨ ਪਰਿਵਾਰਕ ਐਮਰਜੈਂਸੀ ਕਾਰਨ ਤੀਜੇ ਟੈਸਟ ਤੋਂ ਬਾਹਰ ਹੋ ਗਏ। ਤੀਜੇ ਦਿਨ ਦੇਵਦੱਤ ਪਡਿਕਲ ਉਸ ਦੀ ਜਗ੍ਹਾ ਮੈਦਾਨ 'ਤੇ ਉਤਰੇ। ਪਰ, ਹੁਣ ਰਵੀਚੰਦਰਨ ਅਸ਼ਵਿਨ ਚੌਥੇ ਦਿਨ ਤੋਂ ਫਿਰ ਟੀਮ ਨਾਲ ਜੁੜ ਗਏ ਹਨ। ਬੀਸੀਸੀਆਈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਇਹ ਜਾਣਕਾਰੀ ਦਿੱਤੀ ਹੈ।
ਨਿੱਜੀ ਕਾਰਨ ਕਰਕੇ ਰਵੀਚੰਦਰਨ ਹੋਏ ਸੀ ਟੀਮ ਤੋਂ ਬਾਹਰ: ਬੀਸੀਸੀਆਈ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਹੈ ਕਿ ਆਰ ਅਸ਼ਵਿਨ ਤੀਜੇ ਟੈਸਟ ਦੇ ਚੌਥੇ ਦਿਨ ਤੋਂ ਟੀਮ ਇੰਡੀਆ ਵਿੱਚ ਦੁਬਾਰਾ ਸ਼ਾਮਲ ਹੋਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਪਰਿਵਾਰਕ ਐਮਰਜੈਂਸੀ ਕਾਰਨ ਥੋੜ੍ਹੇ ਸਮੇਂ ਦੀ ਗੈਰਹਾਜ਼ਰੀ ਤੋਂ ਬਾਅਦ ਆਰ ਅਸ਼ਵਿਨ ਦੀ ਟੀਮ ਵਿੱਚ ਵਾਪਸੀ ਦਾ ਐਲਾਨ ਕਰਕੇ ਖੁਸ਼ ਹੈ। ਅਸ਼ਵਿਨ ਨੂੰ ਪਰਿਵਾਰਕ ਐਮਰਜੈਂਸੀ ਕਾਰਨ ਰਾਜਕੋਟ ਵਿੱਚ ਤੀਜੇ ਟੈਸਟ ਦੇ ਦੂਜੇ ਦਿਨ ਤੋਂ ਬਾਅਦ ਅਸਥਾਈ ਤੌਰ 'ਤੇ ਟੀਮ ਤੋਂ ਹੱਟਣਾ ਪਿਆ।
ਅਸ਼ਵਿਨ ਦੇ ਸਮਰਥਨ ਵਿੱਚ ਪ੍ਰਸ਼ੰਸਕ:ਬੀਸੀਸੀਆਈ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਟੀਮ ਪ੍ਰਬੰਧਨ, ਖਿਡਾਰੀਆਂ, ਮੀਡੀਆ ਅਤੇ ਪ੍ਰਸ਼ੰਸਕਾਂ ਨੇ ਪਰਿਵਾਰ ਦੇ ਮਹੱਤਵ ਨੂੰ ਪਹਿਲ ਦਿੰਦੇ ਹੋਏ ਕਾਫੀ ਸਮਝਦਾਰੀ ਅਤੇ ਹਮਦਰਦੀ ਦਿਖਾਈ ਹੈ। ਟੀਮ ਅਤੇ ਉਸਦੇ ਸਮਰਥਕ ਇਸ ਚੁਣੌਤੀਪੂਰਨ ਸਮੇਂ ਵਿੱਚ ਅਸ਼ਵਿਨ ਦੇ ਸਮਰਥਨ ਵਿੱਚ ਇੱਕਜੁੱਟ ਹੋ ਕੇ ਖੜੇ ਹਨ।