ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਵੀ ਈਡੀ ਦੇ ਨਿਸ਼ਾਨੇ 'ਤੇ ਆ ਗਏ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਹੈਦਰਾਬਾਦ ਕ੍ਰਿਕਟ ਸੰਘ ਦੀਆਂ ਵਿੱਤੀ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ 3 ਅਕਤੂਬਰ (ਵੀਰਵਾਰ) ਨੂੰ ਸੰਮਨ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ ਅੱਜ ਪੇਸ਼ ਹੋਣਾ ਹੋਵੇਗਾ।
ਅਜ਼ਹਰੂਦੀਨ ਕਾਂਗਰਸ ਦੀ ਟਿਕਟ 'ਤੇ ਉਮੀਦਵਾਰ ਸਨ
ਅਜ਼ਹਰੂਦੀਨ ਹੁਣ ਕ੍ਰਿਕਟਰ ਤੋਂ ਰਾਜਨੀਤੀ 'ਚ ਆਇਆ ਹੈ, ਫਿਲਹਾਲ ਉਹ ਕਾਂਗਰਸ ਨੇਤਾ ਹਨ ਅਤੇ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ, ਤੇਲੰਗਾਨਾ 'ਚ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਅਜ਼ਹਰੂਦੀਨ ਕਾਂਗਰਸ ਦੀ ਟਿਕਟ 'ਤੇ ਉਮੀਦਵਾਰ ਸਨ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ, ਅਜ਼ਹਰੂਦੀਨ ਨੇ 2019 ਤੋਂ 2023 ਤੱਕ ਐਚਸੀਏ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ, ਉਨ੍ਹਾਂ 'ਤੇ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਦੁਰਵਰਤੋਂ ਦਾ ਇਲਜ਼ਾਮ ਸੀ।