ਪੰਜਾਬ

punjab

ETV Bharat / sports

ਕੀ ਤੁਸੀਂ ਜਾਣਦੇ ਹੋ ਕ੍ਰਿਕਟ ਵਿੱਚ ਇਸਤੇਮਾਲ ਹੋਣ ਵਾਲੀਆਂ LED ਵਿਕਟਾਂ ਦੀ ਕੀਮਤ, ਇੱਥੇ ਜਾਣੋ - LED stumps used in cricket

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕ੍ਰਿਕਟ ਵਿੱਚ ਵਰਤੇ ਜਾਣ ਵਾਲੀਆਂ ਵਿਕਟਾਂ ਕਿਸ ਕੰਪਨੀ ਦੀਆਂ ਹਨ ਅਤੇ ਉਨ੍ਹਾਂ ਦੀ ਕੀਮਤ ਕੀ ਹੈ।

By ETV Bharat Sports Team

Published : 5 hours ago

LED stumps used in cricket
LED stumps used in cricket (IANS)

ਨਵੀਂ ਦਿੱਲੀ: ਕ੍ਰਿਕਟ ਦੁਨੀਆ ਦੀਆਂ ਸਭ ਤੋਂ ਅਮੀਰ ਖੇਡਾਂ ਵਿੱਚੋਂ ਇੱਕ ਹੈ। ਖਿਡਾਰੀਆਂ ਵੱਲੋਂ ਵਰਤੇ ਜਾਣ ਵਾਲੇ ਬੱਲੇ ਤੋਂ ਸ਼ੁਰੂ ਹੋ ਕੇ ਇਸ ਵਿੱਚ ਵਰਤੀ ਜਾਣ ਵਾਲੀ ਹਰ ਵਸਤੂ ਬਹੁਤ ਮਹਿੰਗੀ ਹੈ। ਵਿਸ਼ੇਸ਼ ਤੌਰ 'ਤੇ LED ਵਿਕਟਾਂ ਜੋ ਅੰਪਾਇਰ ਨੂੰ ਸਹੀ ਫੈਸਲਾ ਲੈਣ ਵਿੱਚ ਮਦਦ ਕਰਦੀਆਂ ਹਨ ਅਤੇ ਇਸ ਵਿੱਚ ਕਈ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਨ੍ਹਾਂ ਵਿਸ਼ੇਸ਼ ਗੁਣਾਂ ਕਾਰਨ ਉਹ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ।

ਕਦੋ ਅਤੇ ਕਿਵੇਂ ਸ਼ੁਰੂ ਹੋਈ ਵਿਕਟਾਂ ਦੀ ਵਰਤੋਂ?: ਸ਼ੁਰੂਆਤ ਵਿੱਚ ਕ੍ਰਿਕਟ 'ਚ ਸਿਰਫ਼ ਦੋ ਵਿਕਟਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਇਹ ਬੱਲੇਬਾਜ਼ਾਂ ਲਈ ਜ਼ਿਆਦਾ ਸੁਵਿਧਾਜਨਕ ਸੀ। ਪਰ 1775 ਵਿੱਚ ਲੰਪੀ ਸਟੀਵਨਸਨ ਨਾਮ ਦੇ ਇੱਕ ਵਿਅਕਤੀ ਨੇ ਪਹਿਲੀ ਵਾਰ ਕ੍ਰਿਕਟ ਵਿੱਚ 3 ਵਿਕਟਾਂ ਦੀ ਵਰਤੋਂ ਕੀਤੀ। ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਇਹ ਨਿਯਮ ਖੇਡ ਵਿੱਚ ਵੀ ਜਾਰੀ ਰਿਹਾ। ਸ਼ੁਰੂ ਵਿੱਚ ਕ੍ਰਿਕਟ ਵਿੱਚ ਲੱਕੜ ਦੇ ਬਣੇ ਵਿਕਟਾਂ ਦੀ ਵਰਤੋਂ ਕੀਤੀ ਜਾਂਦੀ ਸੀ।

LED stumps used in cricket (IANS)

ਅਜਿਹੇ 'ਚ ਕਈ ਵਾਰ ਜਦੋਂ ਗੇਂਦ ਵਿਕਟਾਂ ਨਾਲ ਟਕਰਾ ਕੇ ਵਿਕਟਕੀਪਰ ਦੇ ਹੱਥਾਂ 'ਚ ਚਲੀ ਜਾਂਦੀ ਸੀ, ਤਾਂ ਅੰਪਾਇਰ ਲਈ ਸਹੀ ਫੈਸਲਾ ਦੇਣਾ ਮੁਸ਼ਕਿਲ ਹੋ ਜਾਂਦਾ ਸੀ। ਬਾਅਦ ਵਿੱਚ ਜਿਵੇਂ-ਜਿਵੇਂ ਇਹ ਖੇਡ ਵਧੇਰੇ ਪ੍ਰਸਿੱਧ ਹੋਈ, ਇਸ ਵਿੱਚ ਕਈ ਬਦਲਾਅ ਹੋਏ। ਫਿਰ 2008 ਵਿੱਚ ਆਸਟ੍ਰੇਲੀਆਈ ਕੰਪਨੀ ਬੀਬੀਜੀ ਨੇ ਕੈਮਰੇ ਨਾਲ ਲੈਸ ਵਿਕਟਾਂ ਪੇਸ਼ ਕੀਤੀਆਂ। ਬਾਅਦ ਵਿੱਚ ਇਸਨੂੰ ਸਟੰਪਸ ਕੰਪਨੀ ਲਿਮਟਿਡ ਨੇ ਖਰੀਦ ਲਿਆ। ਇਸੇ ਸਾਲ ਮਾਰਚ ਵਿੱਚ ਹੋਏ ਆਸਟ੍ਰੇਲੀਆਂ-ਦੱਖਣੀ ਅਫਰੀਕਾ ਮੈਚ ਵਿੱਚ ਪਹਿਲੀ ਵਾਰ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਤੋਂ ਬਾਅਦ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਇੰਜੀਨੀਅਰ ਬ੍ਰੋਂਟੇ ਐਕਰਮੈਨ ਨੇ 2012 'ਚ LED ਵਿਕਟਾਂ 'ਚ ਮਾਈਕ੍ਰੋਪ੍ਰੋਸੈਸਰ ਮਾਈਕ ਨਾਲ ਵਿਕਟ ਤਿਆਰ ਕੀਤੀ। ਇਸ ਨਾਲ ਬੱਲੇ ਦੇ ਗੇਂਦ ਅਤੇ ਵਿਕਟ ਨਾਲ ਟਕਰਾਉਣ 'ਤੇ ਪੈਦਾ ਹੋਈ ਆਵਾਜ਼ ਨੂੰ ਟਰੈਕ ਕਰਨਾ ਬਹੁਤ ਆਸਾਨ ਹੋ ਗਿਆ। ਬਾਅਦ ਵਿੱਚ ਜਿੰਗ ਕੰਪਨੀ ਨੇ ਇਨ੍ਹਾਂ ਵਿਕਟਾਂ ਦਾ ਨਿਰਮਾਣ ਸ਼ੁਰੂ ਕੀਤਾ।

ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਵਾਲੇ LED ਵਿਕਟਾਂ ਦੀ ਵਰਤੋਂ ਪਹਿਲੀ ਵਾਰ 2012 ਬਿਗ ਬੈਸ਼ ਲੀਗ ਵਿੱਚ ਕੀਤੀ ਗਈ ਸੀ। ਬਾਅਦ ਵਿੱਚ ਇਨ੍ਹਾਂ ਨੂੰ ਪਹਿਲੀ ਵਾਰ 2014 ਵਿੱਚ ਆਈਸੀਸੀ ਦੁਆਰਾ ਆਯੋਜਿਤ ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਵਰਤਿਆ ਗਿਆ ਸੀ। ਇਨ੍ਹਾਂ ਦੀ ਵਰਤੋਂ ਆਈਪੀਐਲ 2016 ਤੋਂ ਕੀਤੀ ਜਾ ਰਹੀ ਹੈ। ਫਿਲਹਾਲ ਇਹ ਵਿਕਟਾਂ ਆਈਸੀਸੀ ਦੁਆਰਾ ਆਯੋਜਿਤ ਹਰ ਮੈਚ ਵਿੱਚ ਵਰਤੀਆਂ ਜਾ ਰਹੀਆਂ ਹਨ।

ਕੀਮਤ: ਜਿੰਗ ਇੰਟਰਨੈਸ਼ਨਲ ਦੁਆਰਾ ਬਣਾਈਆਂ ਗਈਆਂ ਇਨ੍ਹਾਂ LED ਵਿਕਟਾਂ ਦੀ ਕੀਮਤ ਲਗਭਗ $40,000 ਹੈ। ਇਨ੍ਹਾਂ ਵਿਕਟਾਂ ਦੀ ਕੀਮਤ ਭਾਰਤੀ ਰੁਪਏ ਵਿੱਚ 30 ਲੱਖ ਤੋਂ 35 ਲੱਖ ਦੇ ਵਿਚਕਾਰ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details