ਪੰਜਾਬ

punjab

ETV Bharat / sports

ਭਾਰਤ ਦਾ ਅਗਲਾ ਟੀ-20 ਕਪਤਾਨ ਕੌਣ ਹੋਵੇਗਾ, ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਗੰਭੀਰ ਅਤੇ ਅਗਰਕਰ ਕਰਨਗੇ ਚਰਚਾ - Team India New Captain

ਭਾਰਤ ਨੇ ਇਸ ਮਹੀਨੇ ਦੇ ਅੰਤ 'ਚ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ। ਜਿੱਥੇ 27 ਜੁਲਾਈ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਟੀ-20 ਫਾਰਮੈਟ ਲਈ ਨਵਾਂ ਕਪਤਾਨ ਮਿਲੇਗਾ ਕਿਉਂਕਿ ਰੋਹਿਤ ਸ਼ਰਮਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।

TEAM INDIA NEW CAPTAIN
ਭਾਰਤ ਦਾ ਅਗਲਾ ਟੀ-20 ਕਪਤਾਨ ਕੌਣ ਹੋਵੇਗਾ (etv bharat punjab)

By ETV Bharat Sports Team

Published : Jul 15, 2024, 9:59 PM IST

ਨਵੀਂ ਦਿੱਲੀ: ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ 'ਚ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਹੁਣ ਸ਼੍ਰੀਲੰਕਾ ਦਾ ਦੌਰਾ ਕਰਨਾ ਹੈ। ਟੀਮ ਇੰਡੀਆ ਸ਼੍ਰੀਲੰਕਾ ਦੇ ਖਿਲਾਫ 3 ਮੈਚਾਂ ਦੀ ਟੀ-20 ਅਤੇ ਵਨਡੇ ਸੀਰੀਜ਼ ਖੇਡੇਗੀ। ਇਸ ਸੀਰੀਜ਼ ਨਾਲ ਗੌਤਮ ਗੰਭੀਰ ਵੀ ਮੁੱਖ ਕੋਚ ਦੇ ਰੂਪ 'ਚ ਟੀਮ ਨਾਲ ਜੁੜ ਜਾਣਗੇ। ਸੀਰੀਜ਼ 'ਚ ਭਾਰਤ ਦੇ ਅਗਲੇ ਕਪਤਾਨ ਨੂੰ ਲੈ ਕੇ ਕਾਫੀ ਉਤਸੁਕਤਾ ਹੈ।

ਕਪਤਾਨੀ ਨੂੰ ਲੈ ਕੇ ਕਾਫੀ ਅਲੋਚਨਾ: ਹਾਰਦਿਕ ਪੰਡਯਾ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੇ ਉਪ-ਕਪਤਾਨ ਸਨ। ਉਸ ਨੇ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਟੀ-20 ਟੀਮ ਦੀ ਕਪਤਾਨੀ ਵੀ ਕੀਤੀ ਹੈ ਪਰ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਲਈ ਉਸ ਦੀ ਕਮਜ਼ੋਰ ਵਾਪਸੀ ਨੇ ਪਹਿਲਾਂ ਦੇ ਮੁਕਾਬਲੇ ਚੀਜ਼ਾਂ ਬਦਲ ਦਿੱਤੀਆਂ ਹਨ। ਹਾਰਦਿਕ ਨੂੰ ਆਈਪੀਐਲ ਵਿੱਚ ਆਪਣੀ ਕਪਤਾਨੀ ਨੂੰ ਲੈ ਕੇ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਕਪਤਾਨੀ ਦੇ ਦਾਅਵੇਦਾਰ:ਅਜਿਹੇ 'ਚ ਗੌਤਮ ਗੰਭੀਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਵਿਚਾਲੇ ਕਪਤਾਨ ਨੂੰ ਲੈ ਕੇ ਕਾਫੀ ਚਰਚਾ ਹੋਣ ਦੀ ਉਮੀਦ ਹੈ। ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਯਾਦਵ ਵੀ ਕਪਤਾਨੀ ਦੇ ਦਾਅਵੇਦਾਰ ਹਨ। ਰਿਸ਼ਭ ਪੰਤ ਦੀ ਚੰਗੀ ਵਾਪਸੀ, ਉਸ ਦੀ ਛੋਟੀ ਉਮਰ ਵੀ ਉਸ ਨੂੰ ਕਪਤਾਨੀ ਲਈ ਪਸੰਦੀਦਾ ਬਣਾਉਂਦੀ ਹੈ। ਇਸ ਲਈ ਅਜੇ ਤੱਕ ਇਹ ਅਸੱਪਸ਼ਟ ਹੈ ਕਿ ਹਾਰਦਿਕ ਨੂੰ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਪੂਰਾ ਸਮਾਂ ਕਪਤਾਨ ਬਣਾਇਆ ਜਾਵੇਗਾ ਜਾਂ ਨਹੀਂ। ਹਾਲਾਂਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਹਾਰਦਿਕ ਨੂੰ ਲੈ ਕੇ ਧਾਰਨਾ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਬਦਲ ਗਈ ਹੈ।

ਰਾਹੁਲ ਦੀ ਭੂਮਿਕਾ ਨੂੰ ਲੈ ਕੇ ਚਰਚਾ:ਭਾਰਤ ਨੂੰ ਸ਼੍ਰੀਲੰਕਾ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਖੇਡਣੀ ਹੈ ਜਿੱਥੇ ਰੋਹਿਤ ਸ਼ਰਮਾ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਹੈ। ਅਜਿਹੇ 'ਚ ਟੀਮ ਕੋਲ ਕੇ.ਐੱਲ ਰਾਹੁਲ ਵੀ ਹੈ। ਰਿਸ਼ਭ ਪੰਤ ਦੀ ਵਾਪਸੀ ਤੋਂ ਬਾਅਦ ਗੰਭੀਰ ਅਤੇ ਅਗਰਕਰ ਵਿਚਾਲੇ ਰਾਹੁਲ ਦੀ ਭੂਮਿਕਾ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਕੇਐੱਲ ਰਾਹੁਲ ਨੇ ਵਨਡੇ ਵਿਸ਼ਵ ਕੱਪ 'ਚ ਵਿਕਟਕੀਪਰ ਅਤੇ ਬੱਲੇਬਾਜ਼ ਦੇ ਤੌਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਦੇ ਕੰਮ ਦੇ ਬੋਝ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਚੋਣਕਾਰਾਂ ਨੂੰ ਸ਼੍ਰੇਅਸ ਅਈਅਰ ਅਤੇ ਈਸ਼ਾਨ ਕਿਸ਼ਨ ਬਾਰੇ ਵੀ ਫੈਸਲਾ ਲੈਣਾ ਹੋਵੇਗਾ। ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਤੋਂ ਵਨਡੇ ਟੀਮ 'ਚ ਜਗ੍ਹਾ ਬਣਾਉਣ ਦੀ ਉਮੀਦ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਈਸ਼ਾਨ ਕਿਸ਼ਨ ਅਤੇ ਸੰਜੂ ਸੈਮਸਨ ਵਿਚਾਲੇ ਵਨਡੇ ਲਈ ਕਿਸ ਦੀ ਚੋਣ ਹੋਵੇਗੀ।

ABOUT THE AUTHOR

...view details