ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦੌਰਾਨ ਸ਼ਾਕਿਬ ਅਲ ਹਸਨ ਨੇ ਵੱਡਾ ਐਲਾਨ ਕੀਤਾ ਹੈ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਅਗਲੇ ਮਹੀਨੇ ਅਫਰੀਕਾ ਖਿਲਾਫ ਹੋਣ ਵਾਲੀ ਟੈਸਟ ਸੀਰੀਜ਼ 'ਚ ਆਖਰੀ ਵਾਰ ਹਿੱਸਾ ਲੈਣਗੇ।
ਜੇਕਰ ਉਨ੍ਹਾਂ ਨੂੰ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਮੌਕਾ ਨਹੀਂ ਮਿਲਦਾ ਹੈ ਤਾਂ ਭਾਰਤ ਖਿਲਾਫ ਕਾਨਪੁਰ 'ਚ ਹੋਣ ਵਾਲਾ ਟੈਸਟ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਟੈਸਟ ਮੈਚ ਹੋਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਸ਼ਾਕਿਬ ਨੇ ਕਿਹਾ, 'ਮੈਂ ਦੱਖਣੀ ਅਫਰੀਕਾ ਦੇ ਖਿਲਾਫ ਮੀਰਪੁਰ 'ਚ ਆਪਣਾ ਆਖਰੀ ਟੈਸਟ ਮੈਚ ਖੇਡਣਾ ਚਾਹੁੰਦਾ ਹਾਂ ਅਤੇ ਜੇਕਰ ਨਹੀਂ ਤਾਂ ਇਹ ਮੇਰਾ ਆਖਰੀ ਟੈਸਟ ਮੈਚ ਹੋਵੇਗਾ। ਉਨ੍ਹਾਂ ਨੇ ਕਿਹਾ, ਬੰਗਲਾਦੇਸ਼ ਕ੍ਰਿਕਟ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਅਤੇ ਮੈਂ ਆਪਣੇ ਘਰੇਲੂ ਮੈਦਾਨ 'ਤੇ ਇਸ ਫਾਰਮੈਟ 'ਚ ਆਪਣਾ ਆਖਰੀ ਟੈਸਟ ਖੇਡਣਾ ਚਾਹੁੰਦਾ ਹਾਂ'।