ਨਵੀਂ ਦਿੱਲੀ:ਏਸ਼ੀਆਈ ਹਾਕੀ ਚੈਂਪੀਅਨ ਟਰਾਫੀ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਅੱਜ ਬੁੱਧਵਾਰ ਨੂੰ ਖੇਡੇ ਗਏ ਮੈਚ ਵਿੱਚ ਭਾਰਤੀ ਹਾਕੀ ਖਿਡਾਰੀਆਂ ਨੇ ਮਲੇਸ਼ੀਆ ਨੂੰ 8-1 ਨਾਲ ਹਰਾਇਆ। ਇਸ ਨਾਲ ਭਾਰਤ ਟੇਬਲ 'ਚ ਚੋਟੀ 'ਤੇ ਬਰਕਰਾਰ ਹੈ। ਇਸ ਮੈਚ ਵਿੱਚ ਰਾਜਕੁਮਾਰ ਪਾਲ ਨੇ ਸ਼ਾਨਦਾਰ ਹੈਟ੍ਰਿਕ ਦਾਗੀ ਜਦਕਿ ਅਰਿਜੀਤ ਸਿੰਘ ਹੁੰਦਲ ਨੇ ਦੋ ਗੋਲ ਕਰਕੇ ਭਾਰਤ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਮੈਚ ਵਿੱਚ ਮਲੇਸ਼ੀਆ ਨੂੰ 8-1 ਨਾਲ ਹਰਾਇਆ।
ਲਗਾਤਾਰ ਤੀਜੀ ਜਿੱਤ:
ਰਾਜਕੁਮਾਰ ਨੇ ਪਹਿਲੇ ਤਿੰਨ ਕੁਆਰਟਰਾਂ ਵਿੱਚ ਇੱਕ-ਇੱਕ ਗੋਲ ਕੀਤਾ ਜਦਕਿ ਹੁੰਦਲ ਨੇ ਪਹਿਲੇ ਅਤੇ ਤੀਜੇ ਕੁਆਰਟਰ ਵਿੱਚ ਗੋਲ ਕੀਤੇ। ਜੁਗਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਵੀ ਪੈਨਲਟੀ ਕਾਰਨਰ ਤੋਂ ਗੋਲ ਕੀਤੇ ਜਦਕਿ ਉੱਤਮ ਸਿੰਘ ਨੇ ਕੁਆਰਟਰ 3 ਵਿੱਚ ਭਾਰਤ ਦਾ ਅੱਠਵਾਂ ਅਤੇ ਆਖਰੀ ਗੋਲ ਕੀਤਾ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜੀ ਜਿੱਤ ਸੀ।