ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਇਸ ਵਰ੍ਹੇ ਪ੍ਰਭਾਵੀ ਰੰਗ-ਰੂਪ ਅਖ਼ਤਿਆਰ ਕਰਦੇ ਜਾ ਰਹੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੀ ਹੈ ਅੱਜ ਐਲਾਨੀ ਗਈ ਇੱਕ ਹੋਰ ਖੂਬਸੂਰਤ ਪੰਜਾਬੀ ਫਿਲਮ 'ਸੰਜੋਗ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਐਚਆਰ ਪ੍ਰੋਡੋਕਸ਼ਨਸ' ਦੇ ਬੈਨਰ ਅਤੇ 'ਵਾਓ ਰਿਕਾਰਡਸ' ਦੀ ਇਨ ਐਸੋਸੀਏਸ਼ਨ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਿਰਮਾਣ ਪੰਜਾਬੀ ਫਿਲਮ ਉਦਯੋਗ ਵਿੱਚ ਅਜ਼ੀਮ ਸ਼ਖਸੀਅਤ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਗੁਰਪ੍ਰੀਤ ਬਾਬਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਹਰੀਸ਼ ਗਾਰਗੀ ਸੰਭਾਲਣਗੇ, ਜੋ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਇੱਕ ਸ਼ਾਨਦਾਰ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾਣ ਵਾਲੀ ਇਸ ਫਿਲਮ ਵਿੱਚ ਜੱਸੀ ਗਿੱਲ, ਨੇਹਾ ਸ਼ਰਮਾ ਅਤੇ ਹੈਪੀ ਰਾਏਕੋਟੀ ਲੀਡਿੰਗ ਭੂਮਿਕਾਵਾਂ ਨਿਭਾਉਣਗੇ, ਜਿੰਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੁੱਖੀ ਚਾਹਲ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਭਾਵਪੂਰਨ ਪ੍ਰੇਮ ਕਹਾਣੀ ਅਧਾਰਿਤ ਅਤੇ ਮਨ ਨੂੰ ਛੂਹ ਲੈਣ ਵਾਲੇ ਸੰਗੀਤ ਨਾਲ ਸੰਜੋਈ ਜਾ ਰਹੀ ਇਸ ਫਿਲਮ ਦਾ ਲੇਖਨ ਓਪਿੰਦਰ ਵੜੈਚ ਅਤੇ ਜਗਜੀਤ ਸੈਣੀ ਦੁਆਰਾ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਨਿਵੇਕਲੀ ਕਲਮ ਅਤੇ ਲੇਖਣ ਸ਼ੈਲੀ ਦਾ ਇਜ਼ਹਾਰ ਕਰਵਾਉਂਦੀ ਉਕਤ ਫਿਲਮ ਦਾ ਸੰਗੀਤ ਐਵੀ ਸਰਾਂ ਅਤੇ ਹੈਪੀ ਰਾਏਕੋਟੀ ਤਿਆਰ ਕਰਨਗੇ, ਜਦਕਿ ਗੀਤ ਲੇਖਨ ਅਤੇ ਕੰਪੋਜੀਸ਼ਨ ਦੀ ਸਿਰਜਣਾ ਜਿੰਮਾ ਵੀ ਹੈਪੀ ਰਾਏਕੋਟੀ ਖੁਦ ਸੰਭਾਲ ਰਹੇ ਹਨ।
ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਇਸ ਫਿਲਮ ਦੇ ਕਾਰਜਕਾਰੀ ਨਿਰਮਾਤਾ ਅਤੁਲ ਕਪੂਰ ਅਤੇ ਲਾਈਨ ਨਿਰਮਾਤਾ ਦਾ ਥੀਏਟਰ ਆਰਮੀ ਫਿਲਮਜ਼ ਹਨ।
ਇਹ ਵੀ ਪੜ੍ਹੋ: