ਸ੍ਰੀ ਮੁਕਤਸਰ ਸਾਹਿਬ: ਮਾਘੀ ਵਾਲੇ ਦਿਨ ਐੱਮਪੀ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ। ਇਸ ਸਬੰਧੀ ਅੱਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਸ ਦਿਨ ਵੱਧ ਤੋਂ ਵੱਧ ਲੋਕ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚਣ।
ਲੋਕਾਂ ਨੂੰ ਅਪੀਲ
ਤਰਮੇਸ ਸਿੰਘ ਨੇ ਕਿਹਾ ਕਿ ਉਸ ਦਿਨ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਸਾਂਸਦ ਸਰਬਜੀਤ ਸਿੰਘ ਦੇ ਧੜੇ ਤੋਂ ਬਿਨ੍ਹਾਂ ਹੋਰ ਪੰਥਕ ਧਿਰਾਂ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਣਗੀਆਂ ਅਤੇ ਇੱਥੋਂ ਇੱਕ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਨਫੰਰਸ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ। ਉਹਨਾਂ ਕਿਹਾ ਕਿ ਸਾਡੀ ਪਾਰਟੀ ਉਹ ਕਰਕੇ ਦਿਖਾਏਗੀ ਜੋ ਹੁਣ ਤੱਕ ਕਿਸੇ ਪਾਰਟੀ ਨੇ ਨਹੀਂ ਕੀਤਾ ਹੈ। ਸਾਡੀ ਪਾਰਟੀ ਹੀ ਨਸ਼ੇ ਖਿਲਾਫ ਮੁਹਿੰਮ ਚਲਾਏਗੀ ਅਤੇ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਕਰਕੇ ਦਿਖਾਏਗੀ।
ਸੁਖਬੀਰ ਬਾਦਲ ਨੇ ਕਿੰਨ੍ਹੇ ਸਾਲ ਜੇਲ੍ਹ ਕੱਟੀ
ਸਵਾਲਾਂ ਦੇ ਜਵਾਬ ਦਿੰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਜੋ ਸਾਡੇ ਵੱਲੋਂ ਐਲਾਨ ਕੀਤੀ ਜਾਣ ਵਾਲੀ ਨਵੀਂ ਪਾਰਟੀ ਉੱਤੇ ਸਵਾਲ ਖੜ੍ਹੇ ਕਰ ਰਹੇ ਹਨ, ਉਹ ਦੱਸ ਦੇਣ ਕਿ ਉਹਨਾਂ ਨੇ ਕਿੰਨੀ ਵਾਰ ਜੇਲ੍ਹ ਕੱਟੀ ਹੈ। ਸੁਖਬੀਰ ਸਿੰਘ ਬਾਦਲ ਦੀ ਮਨਸ਼ਾ ਹੈ ਕਿ ਜੋ ਲੋਕ ਪੰਜਾਬ ਦੇ ਲੋਕਾਂ ਦੀ ਅਵਾਜ਼ ਚੁੱਕਦੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਖੁਦ ਰਾਜ ਕੀਤਾ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋ ਚੁੱਕਾ ਹੈ, 2 ਦਸੰਬਰ ਵਾਲਾ ਹੁਕਮਨਾਮਾ ਪੂਰਾ ਮੰਨਣ ਦੀ ਜਗ੍ਹਾ ਜਥੇਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਥ ਲਈ ਜੇਲ੍ਹ ਨਹੀਂ ਕੱਟੀ।