ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਸਟ੍ਰੇਲੀਆ ਤੋਂ ਭਾਰਤ ਪਰਤ ਆਏ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪੰਤ ਆਗਾਮੀ ਚੈਂਪੀਅਨਜ਼ ਟਰਾਫੀ 2025 ਜਿੱਤਣ ਦੇ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਨਜ਼ਰ ਆ ਰਹੇ ਹਨ।
ਦਰਅਸਲ ਜਦੋਂ ਪੰਤ ਆਸਟ੍ਰੇਲੀਆ ਤੋਂ ਵਾਪਸ ਭਾਰਤ ਪਰਤੇ ਸੀ, ਫਿਰ ਏਅਰਪੋਰਟ 'ਤੇ ਉਨ੍ਹਾਂ ਦੇ ਆਉਣ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪੰਤ ਨੀਲੇ ਰੰਗ ਦੀ ਹੂਡੀ ਅਤੇ ਕਾਲੇ ਰੰਗ ਦੀ ਸ਼ਾਰਟ ਪੈਂਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ, 'ਰਿਸ਼ਭ ਭਾਈ, ਕੀ ਚੈਂਪੀਅਨਜ਼ ਟਰਾਫੀ ਸਾਡੀ ਹੋਵੇਗੀ?' ਪੰਤ ਨੇ ਇਸ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਉਥੋਂ ਚਲੇ ਗਏ। ਪੰਤ ਅਕਸਰ ਆਪਣੇ ਬੋਲਡ ਸਟਾਈਲ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਕ੍ਰਿਕਟਰ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
RISHABH PANT IS BACK AT HOME..!!! ✨#RishabhPant pic.twitter.com/sw8zMrCt3y
— Amlesh (@amlesh_17) January 8, 2025
ਟੀਮ ਇੰਡੀਆ 5 ਮੈਚਾਂ ਦੀ ਬਾਰਡਰ ਗਾਵਸਕਰ ਟਰਾਫੀ ਆਸਟ੍ਰੇਲੀਆ ਤੋਂ 3-1 ਨਾਲ ਹਾਰ ਗਈ। ਇਸ ਨਾਲ ਭਾਰਤੀ ਟੀਮ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਹ ਪਹਿਲੀ ਵਾਰ ਹੋਵੇਗਾ ਜਦੋਂ ਡਬਲਯੂਟੀਸੀ ਫਾਈਨਲ ਭਾਰਤ ਤੋਂ ਬਿਨਾਂ ਖੇਡਿਆ ਜਾਵੇਗਾ।
ਇਸ ਸੀਰੀਜ਼ 'ਚ ਰਿਸ਼ਭ ਪੰਤ ਨੂੰ ਅਹਿਮ ਮੌਕਿਆਂ 'ਤੇ ਗੈਰ-ਜ਼ਿੰਮੇਵਾਰ ਸ਼ਾਟ ਖੇਡ ਕੇ ਆਊਟ ਹੋਣ ਕਾਰਨ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਰੀਜ਼ 'ਚ ਉਨ੍ਹਾਂ ਨੇ 5 ਮੈਚਾਂ ਦੀਆਂ 9 ਪਾਰੀਆਂ 'ਚ 1 ਅਰਧ ਸੈਂਕੜੇ ਦੀ ਮਦਦ ਨਾਲ 255 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 61 ਦੌੜਾਂ ਰਿਹਾ।
ਭਾਰਤੀ ਟੀਮ ਹੁਣ 22 ਜਨਵਰੀ ਤੋਂ ਇੰਗਲੈਂਡ ਖਿਲਾਫ 5 ਟੀ-20 ਅਤੇ 3 ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਦੁਬਈ ਜਾਵੇਗੀ ਜਿੱਥੇ ਉਨ੍ਹਾਂ ਨੇ ਚੈਂਪੀਅਨਸ ਟਰਾਫੀ 2025 ਦੇ ਆਪਣੇ ਸਾਰੇ ਮੈਚ ਖੇਡਣੇ ਹਨ। ਬਾਕੀ ਸਾਰੀਆਂ ਟੀਮਾਂ ਪਾਕਿਸਤਾਨ ਵਿੱਚ ਆਪਣੇ ਮੈਚ ਖੇਡਣ ਜਾ ਰਹੀਆਂ ਹਨ।
ਰਿਸ਼ਭ ਪੰਤ ਵਿਕਟਕੀਪਰ ਬੱਲੇਬਾਜ਼ ਵਜੋਂ ਭਾਰਤੀ ਟੀਮ ਦੀ ਪਹਿਲੀ ਪਸੰਦ ਹੋਣਗੇ। ਉਨ੍ਹਾਂ ਦੇ ਨਾਲ ਕੇਐੱਲ ਰਾਹੁਲ ਜਾਂ ਸੰਜੂ ਸੈਮਸਨ ਨੂੰ ਚੈਂਪੀਅਨਜ਼ ਟਰਾਫੀ 2025 ਲਈ ਟੀਮ 'ਚ ਦੂਜੇ ਵਿਕਟਕੀਪਰ ਵਜੋਂ ਮੌਕਾ ਮਿਲ ਸਕਦਾ ਹੈ।