ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖੱਬੇ ਹੱਥ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਇਕ ਵਾਰ ਫਿਰ ਆਪਣਾ ਹਮਲਾਵਰ ਅੰਦਾਜ਼ ਦਿਖਾਇਆ ਹੈ। ਇਸ ਤੋਂ ਪਹਿਲਾਂ ਉਹ ਆਈਪੀਐਲ ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਅਤੇ ਫਿਰ ਟੀਮ ਇੰਡੀਆ ਲਈ ਟੀ-20 ਫਾਰਮੈਟ ਵਿੱਚ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਉਦਾਹਰਣ ਪੇਸ਼ ਕਰ ਚੁੱਕੇ ਹਨ। ਹੁਣ ਇੱਕ ਵਾਰ ਫਿਰ ਯੁਵਰਾਜ ਸਿੰਘ ਦੇ ਚੇਲੇ ਅਭਿਸ਼ੇਕ ਸ਼ਰਮਾ ਨੇ ਵਿਜੇ ਹਜ਼ਾਰੇ ਟਰਾਫੀ ਵਿੱਚ ਆਪਣਾ ਧਮਾਕੇਦਾਰ ਅੰਦਾਜ਼ ਦਿਖਾਇਆ ਹੈ।
ਅਭਿਸ਼ੇਕ ਨੇ 60 ਗੇਂਦਾਂ 'ਚ ਸੈਂਕੜਾ ਜੜਿਆ ਸੀ ਦਰਅਸਲ, ਭਾਰਤ 'ਚ ਘਰੇਲੂ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ਖੇਡੀ ਜਾ ਰਹੀ ਹੈ। ਅੱਜ ਇਸ ਟੂਰਨਾਮੈਂਟ ਦੇ ਗਰੁੱਪ ਗੇੜ ਦੇ ਮੈਚ ਵਿੱਚ ਪੰਜਾਬ ਅਤੇ ਸੌਰਾਸ਼ਟਰ ਆਹਮੋ-ਸਾਹਮਣੇ ਹੋ ਰਹੇ ਹਨ, ਜਿੱਥੇ ਪੰਜਾਬ ਦੇ ਕਪਤਾਨ ਅਭਿਸ਼ੇਕ ਸ਼ਰਮਾ ਨੇ ਜੈਦੇਵ ਉਨਾਦਕਟ ਦੀ ਕਪਤਾਨੀ ਵਾਲੀ ਸੌਰਾਸ਼ਟਰ ਦੀ ਟੀਮ 'ਤੇ ਤਬਾਹੀ ਮਚਾ ਦਿੱਤੀ ਹੈ। ਇਸ ਵਿਸਫੋਟਕ ਬੱਲੇਬਾਜ਼ ਨੇ 60 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਅਭਿਸ਼ੇਕ ਨੇ ਚੌਕੇ ਅਤੇ ਛੱਕਿਆਂ ਦੀ ਵਰਖਾ ਕੀਤੀ