ਤਰਨ ਤਾਰਨ:ਪੰਚਾਇਤੀ ਚੋਣਾਂ ਨੂੰ ਲੈਕੇ ਜਿਥੇ ਹਰ ਪਾਸੇ ਸਰਗਰਮੀ ਹੈ, ਉਥੇ ਹੀ ਵਿਰੋਧ ਵੀ ਜਾਰੀ ਹੈ। ਦਰਅਸਲ ਸੱਤਾਧਾਰੀ ਪਾਰਟੀ ਵਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਕਾਂਗਰਸ ਪੱਖੀ ਉਮੀਦਵਾਰਾਂ ਨੂੰ ਸਰਪੰਚੀ ਲਈ ਲੋੜੀਂਦੇ ਕਾਗਜ਼ਾਤ ਸੰਬੰਧਿਤ ਵਿਭਾਗ ਵਲੋਂ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਬੀਤੇ ਦਿਨੀਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਬਲਾਕ ਵਲਟੋਹਾ ਦੇ ਦਫ਼ਤਰ ਦਾ ਜ਼ਬਰਦਸਤ ਘਿਰਾਉ ਕੀਤਾ ਗਿਆ। ਉਥੇ ਹੀ ਜਦ ਬਲਾਕ ਦੇ ਕਰਮਚਾਰੀਆਂ ਵੱਲੋਂ ਬੀਡੀਓ ਦਫਤਰ ਦਾ ਬੂਹਾ ਨਹੀਂ ਖੋਲਿਆ ਤਾਂ ਰੋਸ ਵਿੱਚ ਕਾਂਗਰਸੀ ਵਰਕਰ ਬਲਾਕ ਦਾ ਦਰਵਾਜ਼ਾ ਤੋੜ ਕੇ ਅੰਦਰ ਹੋਏ ਦਾਖਲ ਹੋ ਗਏ। ਜਿਸ ਨੁੰ ਲੈਕੇ ਹੰਗਾਮਾ ਵੀ ਹੋਇਆ।
ਕਾਗਜ਼ ਦਾਖਲ ਨਹੀਂ ਕਕਰਨ ਦੇ ਰਹੀ ਸੱਤਾ ਧਿਰ
ਦਸਦਈਏ ਕਿ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਬਲਾਕ ਵਲਟੋਹਾ ਦੇ ਦਫ਼ਤਰ ਦਾ ਜ਼ਬਰਦਸਤ ਹੰਗਾਮਾ ਕਰਦਿਆਂ ਘਿਰਾਉ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਭੁੱਲਰ ਨੇ ਸੱਤਾਧਾਰੀ ਪਾਰਟੀ 'ਤੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਨੂੰ ਦੇਖਦੇ ਹੋਏ ਕਾਂਗਰਸੀਆਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਕ ਵਲਟੋਹਾ ਵਿਖੇ ਪ੍ਰੋਜੈਕਟਿੰਗ ਅਫਸਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਪਿੰਡਾਂ ਦੀਆਂ ਵੋਟਰ ਲਿਸਟਾਂ ਅਤੇ ਅਤੇ ਹੋਰ ਜਰੂਰੀ ਕਾਗਜ਼ਾਤ ਨਹੀਂ ਦਿੱਤੇ ਜਾ ਰਹੇ। ਜਿਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।