ਮੋਗਾ: ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਰੈਲੀ ਕੀਤੀਆਂ ਜਾ ਰਹੀਆਂ ਹਨ। ਅੱਜ ਸਿੱਧੂ ਧੜੇ ਵੱਲੋਂ ਮੋਗਾ 'ਚ ਰੈਲੀ ਕੀਤੀ ਗਈ।ਭਾਵੇਂ ਕਿ ਇਸ ਰੈਲੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨੇਵਾਵਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਫਿਰ ਵੀ ਸਿੱਧੂ ਧੜੇ ਵੱਲੋਂ ਰੈਲੀ ਨੂੰ ਸਿਰੇ ਚੜ੍ਹਾਇਆ ਗਿਆ। ਇਸ ਰੈਲੀ 'ਚ ਸਿੱਧੂ ਨੂੰ ਸੁਨਣ ਲਈ ਹਜ਼ਾਰਾਂ ਲੋਕ ਪਹੁੰਚੇ ਪਰ ਕਾਂਗਰਸੀ ਸੀਨੀਅਰ ਲੀਡਰ ਸ਼ਿਪ ਗੈਰ-ਹਾਜ਼ਰ ਰਹੀ।
ਕਾਂਗਰਸ 'ਚ ਭੇਡ-ਬੱਕਰੀਆਂ ਨਹੀਂ ਬੱਬਰ ਸ਼ੇਰ ਖੜ੍ਹੇ ਕਰਨੇ ਨੇ...
ਇੱਕ ਪਾਸੇ ਲੋਕ ਸਭਾ ਦੀਆਂ ਤਿਆਰੀਆਂ ਨੇ ਤਾਂ ਦੂਜੇ ਪਾਸੇ ਕਾਂਗਰਸ ਦੀ ਲੜਾਈ ਸਾਹਮਣੇ ਆ ਰਹੀ ਹੈ ਪਰ ਸਿੱਧੂ ਤਾਂ ਆਪਣੇ ਹੀ ਮਨ ਦੀ ਕਰਦੇ ਹਨ। ਇਸੇ ਕਾਰਨ ਵਿਰੋਦ ਹੋਣ 'ਤੇ ਵੀ ਮੋਗਾ ਰੈਲੀ ਕਰਨ ਪਹੁੰਚੇ।
Published : Jan 21, 2024, 8:30 PM IST
ਪੰਜਾਬ ਸਰਕਾਰ 'ਤੇ ਨਿਸ਼ਾਨੇ: ਮੋਗਾ ਰੈਲੀ 'ਚ ਨਵਜੋਤ ਸਿੰਘ ਵੱਲੋਂ ਆਮ ਆਦਮੀ ਪਾਰਟੀ 'ਤੇ ਰੱਜ ਕੇ ਭੜਾਸ ਕੱਢੀ ਗਈ।ਉਨਾਂ੍ਹ ਆਖਿਆ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਵਾਂਗ ਚੁਟਕਲੇ ਸੁਣਾਉਣ ਨਹੀਂ ਆਇਆ, ਜੋ ਕਿਹਾ ਮੈਂ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਰਜ਼ਾ ਲੈ ਕੇ ਸਰਕਾਰ ਚਲਾ ਰਿਹਾ ਹੈ। ਜੇਕਰ ਅਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਦਲਾਅ ਲਿਆਉਣਾ ਪਵੇਗਾ। ਸਿੱਧੂ ਨੇ ਆਖਿਆ ਕਿ 'ਆਪ' ਦਾ ਬਦਲਾਅ ਤਾਂ ਲੋਕਾਂ ਨੇ ਦੇਖ ਹੀ ਲਿਆ ਹੈ ਇਸੇ ਕਾਰਨ ਹੁਣ ਲੋਕਾਂ ਦਾ 'ਆਪ' ਪਾਰਟੀ ਤੋਂ ਮਨ ਭਰ ਚੁੱਕਾ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਵਿਦੇਸ਼ ਜਾਣ ਨੂੰ ਰੋਕਣ ਲਈ ਸਾਨੂੰ ਬਦਲਾਅ ਕਰਨ ਦੀ ਲੋੜ ਹੈ।
- ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਿਲਾਂ, ਐਤਵਾਰ ਦੇ ਦਿਨ ED ਅਦਾਲਤ 'ਚ ਕੀਤਾ ਜਾਵੇਗਾ ਪੇਸ਼
- ਜਲੰਧਰ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਦੋ ਨੂੰ ਪੁਲਿਸ ਨੇ ਕੀਤਾ ਕਾਬੂ ਤੇ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ
- ਰਾਮ ਰਹੀਮ ਨੂੰ ਮੁੜ ਪੈਰੋਲ ਮਿਲਣ ਦਾ ਮਾਮਲਾ; ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਅਕਾਲੀ ਦਲ ਅੰਮ੍ਰਿਤਸਰ ਨੇ ਆਖੀ ਇਹ ਗੱਲ
ਜਿੱਤੇਗੀ ਕਾਂਗਰਸ: 2024 ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਭਾਰੀ ਬਹੁਮਤ ਨਾਲ ਚੋਣਾਂ ਜਿੱਤੇਗੀ ਪਰ ਇਸ ਦੇ ਨਾਲ ਹੀ ਸਿੱਧੂ ਵੱਲੋਂ ਕਾਂਗਰਸ ਨੂੰ ਵੀ ਨਸੀਹਤ ਦਿੱਤੀ ਗਈ। ਸਿੱਧੂ ਨੇ ਆਖਿਆ ਕਿ ਕਾਂਗਰਸ ਸਾਖ 'ਤੇ ਨਹੀਂ ਰਹਿ ਸਕਦੀ। ਕਾਂਗਰਸ ਨੂੰ ਇਮਾਨਦਾਰੀ ਨੂੰ ਅੱਗੇ ਲਿਆਉਣਾ ਹੋਵੇਗਾ। ਲੋਕਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਜੀਵਨ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਕੀ ਰੋਡਮੈਪ ਹੋਵੇਗਾ? ਪੰਜਾਬ ਨੂੰ ਮੁੜ ਕਿਵੇਂ ਰੰਗਲਾ ਬਣਾਇਆ ਜਾਵੇਗਾ। ਜੇਕਰ ਕਾਂਗਰਸ ਲੋਕਾਂ ਦੇ ਇੰਨ੍ਹਾਂ ਸਵਾਲਾਂ ਦਾ ਜਵਾਬ ਦੇਵੇਗੀ ਤਾਂ ਹੀ ਕਾਂਗਰਸ ਅੱਗੇ ਆਵੇਗੀ।