ਬਰਨਾਲਾ:ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਵਿੱਚ 175 ਪੰਚਾਇਤਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਵੋਟਾਂ ਸ਼ੁਰੂ ਹੋ ਚੁੱਕੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਵੋਟਿੰਗ ਦੇ ਨਤੀਜੇ ਵੀ ਸ਼ਾਮ ਨੂੰ ਹੀ ਦਿੱਤੇ ਜਾਣਗੇ।
ਬਰਨਾਲਾ 'ਚ ਪੋਲਿੰਗ ਬੂਥਾਂ ਉੱਪਰ ਲੱਗੀਆਂ ਲੰਬੀਆਂ ਲਾਈਨਾਂ, ਬਜ਼ੁਰਗਾਂ ਅਤੇ ਅੰਗਹੀਣਾਂ ਲਈ ਨਹੀਂ ਪੁਖਤਾ ਪ੍ਰਬੰਧ - BARNALA PANCHAYAT ELECTIONS
ਬਰਨਾਲਾ ਵਿੱਚ ਪੋਲਿੰਗ ਬੂਥਾਂ ਉੱਤੇ ਵੋਟਰਾ ਦੀਆਂ ਲੰਬੀਆਂ ਕਤਾਰਾ ਵੇਖਣ ਨੂੰ ਮਿਲੀਆਂ ਪਰ ਇਸ ਦੌਰਾਨ ਕਈ ਵੋਟਰ ਪ੍ਰਬੰਧਾਂ ਤੋਂ ਪਰੇਸ਼ਾਨ ਵੀ ਨਜ਼ਰ ਆਏ।
Published : Oct 15, 2024, 11:24 AM IST
105 ਪੋਲਿੰਗ ਬੂਥ ਸੰਵੇਦਨਸ਼ੀਲ
ਬਰਨਾਲਾ ਜ਼ਿਲ੍ਹੇ ਭਰ ਵਿੱਚ 3 ਲੱਖ 7 ਹਜ਼ਾਰ 930 ਵੋਟਰ ਆਪਣੀ ਵੋਟ ਪਾਉਣਗੇ। ਬਰਨਾਲਾ ਵਿੱਚ ਸਰਪੰਚੀ ਲਈ 395 ਉਮੀਦਵਾਰ ਅਤੇ ਪੰਚਾਇਤੀ ਮੈਂਬਰ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦਕਿ 29 ਸਰਪੰਚ ਅਤੇ 830 ਪੰਚ ਨਿਰਵਿਰੋਧ ਚੁਣੇ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ 105 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਬਰਨਾਲਾ ਵਿੱਚ ਕੁੱਲ 368 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 339 ਵਿੱਚ ਅੱਜ ਵੋਟਿੰਗ ਹੋਵੇਗੀ।
ਵ੍ਹੀਲ ਚੇਅਰ ਦੇ ਨਹੀਂ ਕੀਤੇ ਪ੍ਰਬੰਧ
ਬਰਨਾਲਾ ਜ਼ਿਲ੍ਹੇ ਦੇ ਬਲਾਕ ਬਰਨਾਲਾ ਦੇ ਪਿੰਡਾਂ ਵਿੱਚ ਬਜ਼ੁਰਗਾਂ ਅਤੇ ਅੰਗਹੀਣਾਂ ਲਈ ਵ੍ਹੀਲ ਚੇਅਰ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਰਕੇ ਇਹਨਾਂ ਵੋਟਰਾਂ ਨੂੰ ਵੋਟ ਪਾਉਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਕੁਰਸੀਆਂ ਜਾਂ ਆਪਣੇ ਮੋਢਿਆਂ ਉੱਪਰ ਚੱਕ ਕੇ ਪੋਲਿੰਗ ਬੂਥਾਂ ਤੱਕ ਵੋਟ ਪਵਾਉਣ ਲਈ ਲਿਆ ਰਹੇ ਹਨ।
ਬਰਨਾਲਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੰਚਾਇਤੀ ਚੋਣਾਂ ਦੀ ਹੋਰ ਮਹੱਤਤਾ
ਪੰਚਾਇਤੀ ਚੋਣਾਂ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਹੋਣੀ ਹੈ, ਜਿਸ ਕਰਕੇ ਬਰਨਾਲਾ ਵਿਧਾਨ ਸਭਾ ਹਲਕੇ ਲਈ ਇਹ ਚੋਣਾਂ ਹੋਰ ਵੀ ਮਹੱਤਵਪੂਰਨ ਹਨ। ਜਿਸ ਕਰਕੇ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਦਾ ਜ਼ੋਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਆਪਣੇ ਵੱਧ ਤੋਂ ਵੱਧ ਪੰਚਾਇਤਾਂ ਬਣਾਉਣ ਦਾ ਵੀ ਲੱਗਿਆ ਹੋਇਆ ਹੈ।