ਅੰਮ੍ਰਿਤਸਰ: ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਟਰੱਸਟ ਵੱਲੋਂ ਸੰਗਤ ਨੂੰ ਏਕਤਾ ਅਤੇ ਸਮਾਨਤਾ ਦਾ ਸੁਨੇਹਾ ਦਿੰਦੇ ਹੋਏ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਦੇ ਤਹਿਤ ਹੁਣ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਸਤਿਸੰਗ ਸੁਣਨ ਆਉਣ ਵਾਲੇ ਵੀਆਈਪੀ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਬੰਦ ਹੋਣ ਜਾ ਰਹੀਆਂ ਹਨ।
ਵੀਆਈਪੀ ਕਲਚਰ ਖ਼ਤਮ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਟਰੱਸਟ ਵੱਲੋਂ ਹੁਣ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਦੇ ਸਤਿਸੰਗ ਮੌਕੇ ਵੀਆਈਪੀ ਸ਼ਖਸੀਅਤਾਂ ਲਈ ਲਗਾਈਆਂ ਜਾਣ ਵਾਲੀਆਂ ਕੁਰਸੀਆਂ ਹਟਾ ਦਿੱਤੀਆਂ ਗਈਆਂ ਹਨ। ਹੁਣ ਸਤਿਸੰਗ ਸੁਣਨ ਆਉਣ ਵਾਲੇ ਵੀਆਈਪੀ ਲੋਕਾਂ ਨੂੰ ਸੰਗਤ ਦੇ ਨਾਲ ਬੈਠ ਕੇ ਹੀ ਸਤਸੰਗ ਸੁਣਨਾ ਪਵੇਗਾ।
ਸਭ ਇੱਕ ਬਰਾਬਰ
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਵਿੱਚ ਵੱਖ-ਵੱਖ ਮਹੀਨਿਆਂ ਦੌਰਾਨ ਹੋਣ ਵਾਲੇ ਭੰਡਾਰਿਆਂ ਮੌਕੇ ਰਾਜਨੀਤੀ, ਫਿਲਮ ਜਗਤ, ਖੇਡ ਜਗਤ ਸਮੇਤ ਵੱਖ-ਵੱਖ ਵਰਗਾਂ ਦੇ ਨਾਲ ਜੁੜੇ ਡੇਰਾ ਰਾਧਾ ਸਵਾਮੀ ਵਿੱਚ ਆਸਥਾ ਰੱਖਣ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹਨ। ਇਸ ਦੇ ਨਾਲ ਹੀ ਵੀਆਈਪੀ ਲੋਕਾਂ ਦੀ ਸਹੂਲਤ ਨੂੰ ਧਿਆਨ ਰੱਖਦੇ ਹੋਏ ਪਹਿਲਾਂ ਸਤਿਸੰਗ ਮੌਕੇ ਸਟੇਜ ਦੇ ਬਿਲਕੁਲ ਨੇੜੇ ਵਿਸ਼ੇਸ਼ ਕੁਰਸੀਆਂ ਲਗਾਈਆਂ ਜਾਂਦੀਆਂ ਸਨ ,ਜਿਸ ਉੱਤੇ ਵੀਆਈਪੀ ਲੋਕਾਂ ਵੱਲੋਂ ਬੈਠ ਕੇ ਸਤਿਸੰਗ ਸੁਣਿਆ ਜਾਂਦਾ ਸੀ ਪਰ ਹੁਣ ਬਿਆਸ ਵੱਲੋਂ ਇਹ ਕੁਰਸੀਆਂ ਹਟਾਈਆਂ ਜਾ ਰਹੀਆਂ ਹਨ ਅਤੇ ਡੇਰਾ ਬਿਆਸ ਵਿੱਚ ਵੀਆਈਪੀ ਕਲਚਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤਬਦੀਲੀ ਨਾਲ ਸੰਗਤ ਵਿੱਚ ਬਰਾਬਰੀ ਅਤੇ ਏਕਤਾ ਦਾ ਮਾਹੌਲ ਬਣੇਗਾ। ਸੰਗਤਾਂ ਨੇ ਵੀ ਇਸ ਤਬਦੀਲੀ ਦੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਇੱਕ ਵੱਖਰੀ ਤਸਵੀਰ ਪੇਸ਼ ਕਰੇਗਾ।
- ਕੀ ਤੁਸੀਂ ਵੀ ਹੋ ਕੁੱਤੇ ਰੱਖਣ ਦੇ ਸ਼ੌਕੀਨ ? ਜਾਣੋਂ ਸਭ ਤੋਂ ਵਾਫ਼ਦਾਰ ਅਤੇ ਸਮਝਦਾਰ ਕਿਹੜੀ ਨਸਲ ਦੇ ਕੁੱਤੇ ਹਨ?
- ਲੱਗਣ ਜਾ ਰਹੀ ਇੱਕ ਹੋਰ 'ਜ਼ਹਿਰਲੀ ਫੈਕਟਰੀ', ਪਿੰਡ ਵਾਸੀਆਂ ਨਾਲ ਹੋਇਆ ਧੋਖਾ, ਲੋਕਾਂ ਨੇ ਵੀ ਲਿਆ ਵੱਡਾ ਫੈਸਲਾ
- ਭਾਰਤ ’ਚ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ Punjab 95, ਯੂ ਟਿਊਬ ਤੋਂ ਹਟਾਇਆ ਟ੍ਰੇਲਰ, ਅੰਤਰਰਾਸ਼ਟਰੀ ਸਿਨੇਮਾਂ ਘਰਾਂ ਦਾ ਬਣੇਗੀ ਹਿੱਸਾ