ਪੰਜਾਬ

punjab

ETV Bharat / politics

ਕੰਗਨਾ ਵਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਬਿਆਨਾਂ ਉੱਤੇ ਯੂ-ਟਰਨ; ਆਪਣੇ ਆਪ ਨੂੰ ਹੀ ਦਿੱਤੀ ਨਸੀਹਤ, ਸੁਣੋ ਕੀ ਕਿਹਾ - Kangana Ranaut - KANGANA RANAUT

Kangana Ranaut U-Turn On Statement For Agriculture laws : ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਸਾਂਸਦ ਕੰਗਨਾ ਰਣੌਤ ਵਲੋਂ ਪਹਿਲਾਂ ਬਿਆਨ ਦਿੱਤਾ ਗਿਆ ਤੇ ਹੁਣ ਆਪਣੇ ਹੀ ਬਿਆਨ ਨੂੰ ਵਾਪਸ ਲਿਆ ਹੈ। ਇਸ ਤੋਂ ਪਹਿਲਾਂ, ਭਾਜਪਾ ਪਾਰਟੀ ਨੇ ਵੀ ਕੰਗਨਾ ਦੇ ਬਿਆਨਾਂ ਤੋਂ ਇਕ ਵਾਰ ਫਿਰ ਕਿਨਾਰਾ ਕੀਤਾ। ਆਖਿਰ ਕੀ ਦਿੱਤਾ ਸੀ ਬਿਆਨ ਜਿਸ ਉੱਤੇ ਪਹਿਲਾ ਬਵਾਲ ਹੋਇਆ ਤੇ ਫਿਰ ਹੁਣ ਕੰਗਨਾ ਨੂੰ ਕਹਿਣਾ ਪਿਆ - ਮੈਨੂੰ ਖੇਦ ਹੈ ...। ਪੜ੍ਹੋ ਪੂਰੀ ਖ਼ਬਰ।

BJP MP Kangana Ranaut
ਕੰਗਨਾ ਵਲੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਬਿਆਨਾਂ ਉੱਤੇ ਯੂ-ਟਰਨ (Etv Bharat (ਸੋਸ਼ਲ ਮੀਡੀਆ: ਕੰਗਨਾ ਰਣੌਤ))

By ETV Bharat Punjabi Team

Published : Sep 25, 2024, 12:33 PM IST

ਹੈਦਰਾਬਾਦ : ਸੰਸਦ ਮੈਂਬਰ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ "ਕਿਸਾਨਾਂ ਦੇ ਭਲੇ ਲਈ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਇਸ ਦੇ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਹੋਵੇਗਾ।" ਇਸ ਤੋਂ ਬਾਅਦ ਜਿੱਥੇ ਵਿਰੋਧੀਆਂ ਵਲੋਂ ਇਸ ਉੱਤੇ ਤਿੱਖੇ ਪ੍ਰਤੀਕਰਮ ਆਏ, ਉੱਥੇ ਹੀ ਭਾਜਪਾ ਨੇ ਵੀ ਕੰਗਨਾ ਦੇ ਇਸ ਬਿਆਨ ਤੋਂ ਕਿਨਾਰਾ ਕਰਦੇ ਹੋਏ ਉਸ ਨੂੰ 'ਨਿੱਜੀ ਬਿਆਨ' ਕਰਾਰ ਕੀਤਾ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਆਪਣੇ ਬਿਆਨਾਂ ਨੂੰ ਲੈ ਕੇ ਮੁਆਫੀ ਮੰਗੀ ਹੈ।

ਕੰਗਨਾ ਰਣੌਤ ਦਾ ਯੂ ਟਰਨ

ਭਾਜਪਾ ਸਾਂਸਦ ਕੰਗਨਾ ਰਣੌਤ ਨੇ ਆਪਣੇ ਅਧਿਕਾਰਿਤ ਅਕਾਉਂਟ ਰਾਹੀਂ ਸੋਸ਼ਲ ਮੀਡੀਆ ਐਕਸ ਉੱਤੇ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਕੰਗਨਾ ਰਣੌਤ ਨੇ ਆਪਣੇ ਦਿੱਤੇ ਬਿਆਨਾਂ ਨੂੰ ਵਾਪਸ ਲਿਆ ਹੈ ਅਤੇ ਆਪਣੇ ਹੀ ਆਪ ਨੂੰ ਨਸੀਹਤ ਦਿੰਦੇ ਹੋਏ ਨਜ਼ਰ ਆਈ।

ਕੰਗਨਾ ਨੇ ਕਿਹਾ ਕਿ, "ਪਿਛਲੇ ਕੁਝ ਦਿਨਾਂ ਦੌਰਾਨ ਮੀਡੀਆ ਨੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਵਾਲ ਕੀਤਾ ਸੀ ਜਿਸ ਨੂੰ ਲੈ ਕੇ ਮੈਂ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕੋਲੋਂ ਇਹ ਕਾਨੂੰਨ ਵਾਪਸ ਲਿਆਉਣ ਦੀ ਅਪੀਲ ਕਰਨੀ ਚਾਹੀਦੀ ਹੈ। ਜਦੋਂ ਖੇਤੀਬਾੜੀ ਕਾਨੂੰਨਾਂ ਪ੍ਰਪੋਜ਼ ਹੋਏ ਸੀ ਤਾਂ ਅਸੀ ਬਹੁਤ ਸਾਰੇ ਲੋਕਾਂ ਨੇ ਉਸ ਦਾ ਸਮਰਥਨ ਕੀਤਾ। ਪਰ, ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪੀਐਮ ਮੋਦੀ ਨੇ ਇਹ ਖੇਤੀਬਾੜੀ ਕਾਨੂੰਨ ਵਾਪਸ ਲੈ ਲਏ ਸੀ। ਫਿਰ ਸਾਡੇ ਸਾਰੇ ਵਰਕਰਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਸ਼ਬਦਾਂ ਦੀ ਗਰਿਮਾ ਰਖੀਏ।"

"ਮੈਨੂੰ ਹੁਣ ਇਹ ਯਾਦ ਰੱਖਣਾ ਪਵੇਗਾ ਕਿ ਮੈ ਹੁਣ ਕਲਾਕਾਰ ਨਹੀਂ ਹਾਂ, ਮੈਂ ਭਾਰਤੀ ਜਨਤਾ ਪਾਰਟੀ ਦੀ ਵਰਕਰ ਹਾਂ। ਮੇਰੇ ਓਪਨੀਅਨ ਆਪਣੇ ਨਹੀਂ ਹੋਣੇ ਚਾਹੀਦੇ, ਸਗੋਂ ਪਾਰਟੀ ਦਾ ਸਟੈਂਡ ਹੋਣਾ ਚਾਹੀਦਾ ਹੈ। ਜੇਕਰ ਮੈਂ ਆਪਣੇ ਸ਼ਬਦਾਂ ਤੇ ਸੋਚ ਨਾਲ ਕਿਸੇ ਨੂੰ ਠੇਸ ਪਹੁੰਚਾਈ ਹੈ ਤਾਂ, ਮੈਨੂੰ ਖੇਦ ਰਹੇਗਾ, ਥੈਂਕਸ।

- ਕੰਗਨਾ ਰਣੌਤ, ਭਾਜਪਾ ਸਾਂਸਦ

ਭਾਜਪਾ ਦਾ ਕੰਗਨਾ ਦੇ ਬਿਆਨਾਂ ਤੋਂ ਕਿਨਾਰਾ

ਕੰਗਨਾ ਵਲੋਂ ਇਸ ਤੋਂ ਪਹਿਲਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆਉਣ ਵਾਲੇ ਬਿਆਨ ਤੋਂ ਇਕ ਵਾਰ ਫਿਰ ਭਾਜਪਾ ਕਿਨਾਰਾ ਕਰਦੀ ਨਜ਼ਰ ਆਈ ਹੈ। ਇਸ ਨੂੰ ਲੈ ਕੇ ਭਾਜਪਾ ਨੇਤਾ ਗੌਰਵ ਭਾਈਆ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੰਗਨਾ ਰਣੌਤ ਵਲੋਂ ਦਿੱਤੇ ਇਹ ਬਿਆਨ ਉਨ੍ਹਾਂ ਦੇ 'ਨਿੱਜੀ ਬਿਆਨ' ਹਨ।

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੇਂਦਰ ਸਰਕਾਰ ਦੁਆਰਾ ਵਾਪਿਸ ਲਏ ਗਏ ਖੇਤੀ ਬਿੱਲਾਂ 'ਤੇ ਬੀਜੇਪੀ ਸੰਸਦ ਕੰਗਣਾ ਰਣੌਤ ਦਾ ਬਿਆਨ ਵਾਇਰਲ ਹੋ ਰਿਹਾ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਬਿਆਨ ਉਨ੍ਹਾਂ ਦਾ ਨਿੱਜੀ ਬਿਆਨ ਹੈ। ਕੰਗਨਾ ਰਣੌਤ ਨੂੰ ਭਾਜਪਾ ਦੀ ਤਰਫੋਂ ਅਜਿਹਾ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ ਅਤੇ ਇਹ ਫਾਰਮ ਬਿੱਲਾਂ 'ਤੇ ਭਾਜਪਾ ਦੇ ਨਜ਼ਰੀਏ ਨੂੰ ਨਹੀਂ ਦਰਸਾਉਂਦਾ ਹੈ।' - ਗੌਰਵ ਭਾਟੀਆ, ਭਾਜਪਾ ਨੇਤਾ

ਕੰਗਨਾ ਰਣੌਤ ਦੇ ਕਿਸ ਬਿਆਨ ਉੱਤੇ ਹੋਇਆ ਬਵਾਲ

ਦਰਅਸਲ, ਬੀਤੇ ਦਿਨਾਂ ਪਹਿਲਾਂ, ਭਾਜਪਾ ਸਾਂਸਦ ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ "ਕਿਸਾਨਾਂ ਦੇ ਭਲੇ ਲਈ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਇਸ ਦੇ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਹੋਵੇਗਾ। ਇਹ ਇੱਕ ਵਿਵਾਦਪੂਰਨ ਬਿਆਨ ਹੋ ਸਕਦਾ ਹੈ, ਪਰ ਕਿਸਾਨ ਸਾਡੇ ਦੇਸ਼ ਦੇ ਵਿਕਾਸ ਦਾ ਇੱਕ ਵੱਡਾ ਹਿੱਸਾ ਹਨ। ਸਿਰਫ ਕੁਝ ਰਾਜਾਂ ਨੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ 'ਤੇ ਇਤਰਾਜ਼ ਉਠਾਇਆ ਸੀ।ਮੈਂ ਹੱਥ ਜੋੜ ਕੇ ਕਿਸਾਨਾਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਕਰਨ ਦੀ ਅਪੀਲ ਕਰਦੀ ਹਾਂ।"

ਇਸ ਤੋਂ ਪਹਿਲਾਂ ਵੀ ਕੰਗਨਾ ਦੇ ਬਿਆਨਾਂ ਤੋਂ ਭਾਜਪਾ ਕਰ ਚੁੱਕੀ ਕਿਨਾਰਾ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਵਲੋਂ ਦਿੱਲੀ ਵਿੱਚ ਹੋਏ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ।

ਇਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਕੰਗਨਾ ਰਣੌਤ ਨੇ ਕਿਹਾ ਸੀ ਕਿ, ''ਜੋ ਕੁਝ ਬੰਗਲਾਦੇਸ਼ 'ਚ ਹੋਇਆ, ਉਹੀ ਇੱਥੇ (ਭਾਰਤ) ਹੋਣ 'ਚ ਦੇਰ ਨਹੀਂ ਲੱਗੇਗੀ, ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਇੰਨੀ ਮਜ਼ਬੂਤ ​​ਨਾ ਹੁੰਦੀ, ਤਾਂ ਕਿਸਾਨ ਅੰਦੋਲਨ ਹੋਏ, ਜਿੱਥੇ ਲਾਸ਼ਾਂ ਲਟਕ ਰਹੀਆਂ ਸੀ, ਉੱਥੇ ਰੇਪ ਹੋ ਰਹੇ ਸੀ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਿਸ ਲਿਆ ਗਿਆ ਸੀ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਲਿਆ ਜਾਵੇਗਾ, ਇਸ ਤਰ੍ਹਾਂ ਦੀ ਸਾਜ਼ਿਸ਼ ਪਿੱਛੇ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ।"

ਇਸ ਉੱਤੇ ਵੀ ਵਿਰੋਧੀਆਂ ਵਲੋਂ ਤਿੱਖੇ ਰਿਐਕਸ਼ਨ ਸਾਹਮਣੇ ਆਏ ਜਿਸ ਤੋਂ ਬਾਅਦ ਭਾਜਪਾ ਵਲੋਂ ਵੀਡੀਓ ਜਾਰੀ ਕਰਦੇ ਹੋਏ ਕੰਗਨਾ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਤੇ 'ਨਿੱਜੀ ਬਿਆਨ' ਕਰਾਰ ਕੀਤਾ ਸੀ।

ABOUT THE AUTHOR

...view details