ETV Bharat Punjab

ਪੰਜਾਬ

punjab

ETV Bharat / politics

ਨਗਰ ਨਿਗਮ ਚੋਣਾਂ 2024: AAP ਦੀਆਂ 5 ਗਾਰੰਟੀਆਂ, ਜਾਣੋ ਗੁਰੂ ਨਗਰੀ ਲਈ ਕਿਹੜੀਆਂ ਸੌਗਾਤਾਂ ਦੇਣ ਦਾ ਐਲਾਨ - AMRITSAR MC ELECTIONS

ਨਗਰ ਨਿਗਮ ਚੋਣਾਂ ਲਈ AAP ਦੀਆਂ ਪੰਜ ਗਾਰੰਟੀਆਂ। ਗੁਰੂ ਨਗਰੀ ਦੇ ਲੋਕਾਂ ਨੂੰ ਸਾਫ ਪਾਣੀ ਸਣੇ ਸਸਤੇ ਮਕਾਨ ਦਿਵਾਉਣ ਸਣੇ 5 ਸਹੂਲਤਾਂ ਦੇਣ ਦੀ ਗਾਰੰਟੀ।

Amritsar MC Elections
ਨਗਰ ਨਿਗਮ ਚੋਣਾਂ 2024 (ETV Bharat, ਪੱਤਰਕਾਰ, ਅੰਮ੍ਰਿਤਸਰ)
author img

By ETV Bharat Punjabi Team

Published : Dec 16, 2024, 12:21 PM IST

ਅੰਮ੍ਰਿਤਸਰ:ਪੰਜਾਬ ਦੀਆਂ ਪੰਜ ਨਗਰ ਨਿਗਮ ਦੀਆਂ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਹੈ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਲਈ ਜਨਤਾ ਨਾਲ ਵਾਅਦੇ ਕੀਤੇ ਜਾ ਰਹੇ ਹਨ। ਉਸੇ ਕੜੀ ਤਹਿਤ ਅੰਮ੍ਰਿਤਸਰ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਰਕਿੰਗ ਪ੍ਰੈਜੀਡੈਂਟ ਨੇ ਪ੍ਰੈਸ ਵਾਰਤਾ ਕੀਤੀ। ਇੱਥੇ ਅਮਨ ਅਰੋੜਾ ਨੇ ਨਗਰ ਨਿਗਮ ਚੋਣਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਪੰਜ ਗਾਰੰਟੀਆਂ ਦਿੱਤੀਆਂ।

ਨਗਰ ਨਿਗਮ ਚੋਣਾਂ 2024 (ETV Bharat, ਪੱਤਰਕਾਰ, ਅੰਮ੍ਰਿਤਸਰ)

ਇਸ ਦੇ ਨਾਲ ਹੀ, ਇਸ ਵਾਰ ਵੀ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਇਸ ਪ੍ਰੈਸ ਕਾਨਫਰੰਸ ਵਿੱਚ ਨਹੀ ਦਿਖਾਈ ਦਿੱਤੇ ਤਾਂ ਪੱਤਰਕਾਰਾਂ ਵਲੋਂ ਇਸ ਸਬੰਧੀ ਸਵਾਲ ਕੀਤਾ ਗਿਆ ਕਿ ਕੀ ਕੁੰਵਰ ਪ੍ਰਤਾਪ ਪਾਰਟੀ ਤੋਂ ਨਰਾਜ਼ ਚੱਲ ਰਹੇ ਹਨ, ਤਾਂ ਇਸ ਸਵਾਲ ਉੱਤੇ ਅਮਨ ਅਰੋੜਾ ਨੇ ਕਿਹਾ ਕਿ, "ਮੈਨੂੰ ਨਹੀਂ ਪਤਾ, ਤਿੰਨ ਦਿਨ ਪਹਿਲਾਂ ਗੱਲ ਹੋਈ ਹੈ, ਪਤਾ ਨਹੀਂ ਅੱਜ ਕਿਉਂ ਨਹੀਂ। ਤੁਹਾਨੂੰ ਵੀ ਉਹੀ ਦਿਖਦੇ ਜੋ ਨਹੀਂ ਆਏ, ਜੋ ਆਏ ਉਨ੍ਹਾਂ ਨਹੀਂ।"

AAP ਦੀਆਂ ਪੰਜ ਗਾਰੰਟੀਆਂ -

1. ਅੰਮ੍ਰਿਤਸਰ ਨੂੰ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਲਈ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਡੀਪੂ ਅਤੇ ਚਾਰਜਸ ਸਟੇਸ਼ਨ ਬਣਾਏ ਜਾਣਗੇ। ਅੰਮ੍ਰਿਤਸਰ ਨੂੰ ਹਰਿਆ ਭਰਿਆ ਸ਼ਹਿਰ ਬਣਾਇਆ ਜਾਵੇਗਾ ਅਤੇ ਵਿਸ਼ਾਲ ਪਾਰਕਿੰਗ ਸਲਾਟਾਂ ਦੀ ਉਸਾਰੀ ਹੋਵੇਗੀ।

2. ਸੀਵਰੇਜ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ 100 ਕਰੋੜ ਦੀ ਲਾਗਤ ਨਾਲ 50 ਐਮਐਲਡੀ ਦਾ ਇੱਕ STP ਬਣਾਇਆ ਜਾਵੇਗਾ।

3. ਅੰਮ੍ਰਿਤਸਰ ਵਿੱਚ ਤੁੰਗ ਭਾਈ ਬਾਲਾ ਡਰੇਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।

4. ਅੰਮ੍ਰਿਤਸਰ ਦੀ ਸਮੁੱਚੀ ਆਬਾਦੀ ਲਈ 100 ਫੀਸਦੀ ਸਾਫ ਪੀਣ ਵਾਲਾ ਪਾਣੀ ਅਤੇ ਜਮੀਨੀ ਪਾਣੀ ਨੂੰ ਬਚਾਉਣ ਦੇ ਪ੍ਰਬੰਧ ਕੀਤੇ ਜਾਣਗੇ।

5. ਗਰੀਬਾਂ ਲਈ ਸਸਤੇ ਮਕਾਨ ਮੁਹਈਆ ਕਰਵਾਉਣ ਲਈ ਇੰਪਰੂਵਮੈਂਟ ਟਰਸਟ ਅਧੀਨ ਐਮਸੀ ਅਤੇ ਸਰਕਾਰੀ ਕਲੋਨੀ ਦੀ ਸੀਮਾ ਨੂੰ ਵਧਾਇਆ ਜਾਵੇਗਾ, ਤਾਂ ਜੋ ਕਿ ਗਰੀਬਾਂ ਨੂੰ ਘੱਟ ਰੇਟ ਉੱਤੇ ਮਕਾਨ ਮਿਲ ਸਕਣ।

'ਸਰਕਾਰ 360 ਡਿਗਰੀ ਯੋਜਨਾ 'ਤੇ ਕਰ ਰਹੀ ਕੰਮ'

ਅੱਗੇ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ 360 ਡਿਗਰੀ ਯੋਜਨਾ 'ਤੇ ਕੰਮ ਕਰ ਰਹੀ ਹੈ | 'ਆਪ' ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਲਈ ਯਤਨਸ਼ੀਲ ਹੈ। ਜੇਕਰ 21 ਦਸੰਬਰ ਨੂੰ ਅੰਮ੍ਰਿਤਸਰ ਦੇ ਲੋਕ ਆਪ ਦਾ ਨਿਗਮ ਦਾ ਮੇਅਰ ਚੁਣਦੇ ਹਨ, ਤਾਂ ਮੇਅਰ ਬਣਦੇ ਹੀ ਅਗਲੇ 2 ਸਾਲਾ 'ਚ ਦਿੱਤੀਆਂ ਪੰਜ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ।

ਨਗਰ ਨਿਗਮ ਚੋਣਾਂ 2024 (ETV Bharat, ਪੱਤਰਕਾਰ, ਅੰਮ੍ਰਿਤਸਰ)

'ਮੇਅਰ ਆਪ ਦਾ ਬਣੇ, ਤਾਂ ਅੰਮ੍ਰਿਤਸਰ ਦੀ ਹੋਵੇਗੀ ਤਰੱਕੀ'

ਅਮਨ ਅਰੋੜਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਹਨ। ਹੁਣ ਵੀ ਉਨ੍ਹਾਂ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਹਨ, ਉਹ ਰਹਿੰਦੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ ਅਤੇ ਲੋਕਾਂ ਲਈ ਚੰਗੀ ਕਾਨੂੰਨ ਵਿਵਸਥਾ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਨੂੰ ਇਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਵਿੱਚ ਮੇਅਰ ਆਮ ਆਦਮੀ ਪਾਰਟੀ ਦਾ ਬਣਾਇਆ ਜਾਵੇ, ਤਾਂ ਜੋ ਅੰਮ੍ਰਿਤਸਰ ਦੀ ਹੋਰ ਵੀ ਤਰੱਕੀ ਹੋ ਸਕੇ।

'ਭਾਜਪਾ ਵੱਲੋਂ ਆਪ ਸਰਕਾਰ 'ਤੇ ਨਜਾਇਜ਼ ਇਲਜ਼ਾਮ'

ਇਸ ਦੇ ਨਾਲ ਹੀ, ਕਿਸਾਨਾਂ 'ਤੇ ਭਾਜਪਾ ਦੇ ਮੁੱਦੇ 'ਤੇ ਬੋਲਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦਾ ਉਦੋਂ ਹੱਲ ਕੱਢ ਸਕਦੇ ਹੈ, ਜਦੋਂ ਕੇਂਦਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ, ਕਿਉਂਕਿ ਕਿਸਾਨਾਂ ਦੇ ਮੁੱਦੇ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ ਅਤੇ ਭਾਜਪਾ ਵੱਲੋਂ ਆਪ ਸਰਕਾਰ 'ਤੇ ਨਜਾਇਜ਼ ਇਲਜ਼ਾਮ ਲਗਾਏ ਜਾ ਰਹੇ ਹਨ। ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ ਇਲਾਕਿਆਂ ਵਿੱਚ ਨਜਾਇਜ ਬਣ ਰਹੀਆਂ ਬਿਲਡਿੰਗਾਂ ਦੇ ਉੱਪਰ ਵੀ ਨਕੇਲ ਕੱਸੀ ਜਾਵੇਗੀ ਅਤੇ ਆਪ ਦਾ ਮੇਅਰ ਬਣਨ ਤੋਂ ਬਾਅਦ ਇਸ ਵੱਲ ਡੂੰਘਾਈ ਨਾਲ ਧਿਆਨ ਦਿੱਤਾ ਜਾਵੇਗਾ।

ABOUT THE AUTHOR

...view details