ਪੰਜਾਬ

punjab

"ਕੰਗਨਾ ਨਸ਼ੇ ਦੀ ਆਦੀ, ਇਸ ਦਾ ਡੋਪ ਟੈਸਟ ਕਰਵਾਓ" - Reaction Over Kangana Statement

ਕੰਗਨਾ ਨੇ ਪੰਜਾਬੀਆਂ ਨੂੰ "ਨਸ਼ੇੜੀ" ਦੱਸਿਆ ਜਿਸ 'ਤੇ ਆਪ ਸਾਂਸਦ ਨੇ ਕੰਗਨਾ ਨੂੰ 'ਨਸ਼ੇ ਦੀ ਆਦੀ' ਕਿਹਾ, ਤਾਂ ਕਿਸਾਨ ਨੇਤਾ ਨੇ ਡੋਪ ਟੈਸਟ ...

By ETV Bharat Punjabi Team

Published : 4 hours ago

Published : 4 hours ago

Updated : 3 hours ago

Reaction Over Kangana Statement
"ਕੰਗਨਾ ਨਸ਼ੇ ਦੀ ਆਦੀ", ਕਿਸਾਨ ਨੇਤਾ ਨੇ ਦਿੱਤੀ ਡੋਪ ਟੈਸਟ ਦੀ ਸਲਾਹ (Etv Bharat)

ਹੈਦਰਾਬਾਦ:ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਆਏ ਦਿਨ ਪੰਜਾਬ ਤੇ ਪੰਜਾਬੀਆਂ ਬਾਰੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਵਲੋਂ ਹਰ ਵਾਰ ਪੰਜਾਬ ਤੇ ਪੰਜਾਬ ਦੇ ਨੌਜਵਾਨਾਂ ਲਈ ਗ਼ਲਤ ਬੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਵਿਰੋਧੀਆਂ ਵਲੋਂ ਵੀ ਸਖ਼ਤ ਰਿਐਕਸ਼ਨ ਸਾਹਮਣੇ ਆਉਂਦੇ ਹਨ। ਇਸ ਵਾਰ ਮੁੜ ਕੰਗਨਾ ਨੇ ਬਿਨਾਂ ਪੰਜਾਬ ਦਾ ਨਾਮ ਲਏ, ਸਟੇਜ ਤੋਂ ਪੰਜਾਬੀਆਂ ਨੂੰ "ਨਸ਼ੇੜੀ ਤੇ ਹੁੱਲੜਬਾਜੀ" ਕਰਨ ਵਾਲੇ ਦੱਸਿਆ ਤੇ ਹਿਮਾਚਲ ਦੇ ਨੌਜਵਾਨਾਂ ਨੂੰ ਹਿਮਾਚਲ ਦੇ ਗੁਆਂਢੀ ਸੂਬੇ (ਪੰਜਾਬ ਤੇ ਪੰਜਾਬੀਆਂ) ਤੋਂ ਕੁੱਝ ਵੀ ਨਾ ਸਿੱਖਣ ਦੀ ਸਲਾਹ ਦਿੱਤੀ।

ਕੰਗਨਾ ਦੇ ਬਿਆਨਾਂ 'ਤੇ ਗਰਮਾਈ ਸਿਆਸਤ, ਆਪ ਸਾਂਸਦ ਨੇ ਕਹੀ ਇਹ ਗੱਲ

ਹੁਣ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਬਿਆਨ ਵੀ ਸਾਹਮਣੇ ਆਇਆ ਹੈ। ਕੰਗ ਨੇ ਕਿਹਾ ਕਿ ਕੰਗਨਾ ਜਿਸ ਤਰ੍ਹਾਂ ਦੇ ਬਿਆਨ ਦਿੰਦੀ ਹੈ, ਉਸ ਤੋਂ ਲੱਗਦਾ ਹੈ ਕਿ ਉਹ ਖੁਦ ਨਸ਼ੇੜੀ ਨਹੀਂ ਹੈ।

ਮੈਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਪੁੱਛਣਾ ਚਾਹੁੰਦਾ, ਜੋ ਗੁਆਂਢੀ ਸੂਬੇ ਪੰਜਾਬ ਬਾਰੇ ਨਸ਼ਿਆਂ ਨੂੰ ਲੈ ਕੇ ਬਿਆਨ ਦਿੰਦੀ ਹੈ, ਸਭ ਤੋਂ ਵੱਧ ਨਸ਼ਾ ਜੇਕਰ ਫੜ੍ਹਿਆ ਗਿਆ ਜਾਂ ਸਭ ਤੋਂ ਵੱਡੀਆਂ ਖੇਪਾਂ ਨਸ਼ਿਆਂ ਦੀਆਂ ਬਰਾਮਦ ਹੋਈਆਂ ਹਨ, ਉਹ ਗੁਜਰਾਤ ਚੋਂ ਬਰਾਮਦ ਹੋਈਆਂ ਹਨ, ਜਿੱਥੇ ਭਾਜਪਾ ਦੀ ਹੀ ਸਰਕਾਰ ਰਹੀ ਹੈ। ਪ੍ਰਧਾਨ ਮੰਤਰੀ ਵੀ ਉੱਥੇ ਹੁੰਦੇ। ਉਸ ਬਾਰੇ ਕੰਗਨਾ ਕਦੇ ਨਹੀਂ ਬੋਲਦੀ। ਕੰਗਨਾ ਰਣੌਤ ਦੀ ਜਿਹੋ ਜਿਹੀ ਸ਼ਬਦਾਵਲੀ ਹੈ, ਜਿਸ ਤਰ੍ਹਾਂ ਦੇ ਵਿਵਾਦਿਤ ਬਿਆਨ ਦਿੰਦੀ ਹੈ, ਮੈਨੂੰ ਲੱਗਦਾ ਉਹ ਆਪ ਨਸ਼ੇ ਵਿੱਚ ਟੁੰਨ ਹੁੰਦੀ ਹੈ। ਇਹ ਆਪ ਨਸ਼ੇ ਦੀ ਆਦੀ ਹੈ। ਕਿਉਂਕਿ, ਕੰਗਨਾ ਬਾਰੇ ਤਮਾਮ ਚਰਚਾਵਾਂ ਹਨ, ਇਸ ਦੀਆਂ ਫਿਲਮਾਂ ਤੇ ਕਰੀਅਰ ਦੌਰਾਨ, ਫਿਲਮਾਂ ਤਾਂ ਫਲਾਪ ਹੋ ਗਈ, ਤਾਂ ਕਈ ਵਾਰ ਫਰਸਟ੍ਰੇਸ਼ਨ ਵਿੱਚ ਇਹੋ ਜਿਹੇ ਲੋਕ ਨਸ਼ੇ ਦੇ ਆਦੀ ਹੋ ਹੀ ਜਾਂਦੇ।

- ਮਾਲਵਿੰਦਰ ਸਿੰਘ ਕੰਗ, ਆਪ ਸਾਂਸਦ

ਆਪ ਸਾਂਸਦ ਦੀ ਭਾਜਪਾ ਨੂੰ ਸਲਾਹ

ਕੰਗਨਾ ਰਣੌਤ ਵਲੋਂ ਪਹਿਲਾਂ ਵਿਵਾਦਿਤ ਬਿਆਨ ਦਿੱਤਾ ਜਾਂਦਾ ਹੈ ਅਤੇ ਫਿਰ ਅਕਸਰ ਦੇਖਿਆ ਗਿਆ ਹੈ ਕਿ ਭਾਜਪਾ ਵਲੋਂ ਉਨ੍ਹਾਂ ਬਿਆਨਾਂ ਤੋਂ ਕਿਨਾਰਾ ਕਰ ਲਿਆ ਜਾਂਦਾ ਹੈ। ਇਸ ਨੂੰ ਲੈ ਕੇ ਆਪ ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਦੇ ਸੀਨੀਅਰ ਨੇਤਾ ਜੇਪੀ ਨੱਡਾ ਨੂੰ ਸਲਾਹ ਦਿੱਤੀ ਕਿ ਕੰਗਨਾ ਖਿਲਾਫ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਆਪਣੇ ਬਿਆਨਾਂ ਨਾਲ ਪੰਜਾਬ ਤੇ ਹਿਮਾਚਲ ਦੇ ਲੋਕਾਂ ਵਿਚਾਲੇ ਨਫਰਤ ਘੋਲ ਰਹੀ ਹੈ।

ਦੂਜੀ ਗੱਲ ਭਾਰਤੀ ਜਨਤਾ ਪਾਰਟੀ ਹਰ ਵਾਰ ਡਰਾਮਾ ਕਰਦੀ ਕਿ ਸਾਡਾ ਕੰਗਨਾ ਦੇ ਬਿਆਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਨੱਡਾ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਨਹੀਂ ਲੈਣਾ ਦੇਣਾ ਤਾਂ ਇਸ ਬਿਆਨਾਂ ਨੂੰ ਲੈ ਕੇ ਇਸ ਉੱਪਰ ਸਖ਼ਤ ਐਕਸ਼ਨ ਲਿਆ ਜਾਵੇ। ਕੰਗਨਾ ਦਾ ਇੱਕੋ-ਇੱਕ ਮਕਸਦ ਹੈ ਕਿ ਹਿਮਾਚਲ ਤੇ ਪੰਜਾਬ ਦੇ ਲੋਕਾਂ ਵਿੱਚ ਦਰਾਰ ਪਾ ਕੇ ਇਨ੍ਹਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਇਹੋ ਜਿਹੇ ਨਫ਼ਰਤੀ ਲੋਕਾਂ ਨੂੰ ਬਾਜ ਆਉਣਾ ਚਾਹੀਦਾ ਹੈ ਤੇ ਭਾਜਪਾ ਨੂੰ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। - ਮਾਲਵਿੰਦਰ ਸਿੰਘ ਕੰਗ, ਆਪ ਸਾਂਸਦ

"ਕੰਗਨਾ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ"

ਦੂਜੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੰਗਨਾ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ, ਨਾਲ ਹੀ ਪੂਰੀ ਸੱਚਾਈ ਨੂੰ ਦੁਨੀਆਂ ਸਾਹਮਣੇ ਲਿਆਂਦਾ ਜਾਵੇ।

ਕੰਗਨਾ ਰਣੌਤ ਦਾ ਹਿਮਾਚਲ ਵਿੱਚ ਪੰਜਾਬੀਆਂ ਬਾਰੇ ਬਿਆਨ (Etv Bharat)

ਕੀ ਬੋਲੀ ਸੀ ਕੰਗਨਾ ਰਣੌਤ

ਗਾਂਧੀ ਜਯੰਤੀ ਦੇ ਮੌਕੇ 2 ਅਕਤੂਬਰ ਨੂੰ ਭਾਜਪਾ ਸਾਂਸਦ ਕੰਗਨਾ ਰਣੌਤ ਨੇ ਸਰਕਾਘਾਟ ਵਿਧਾਨ ਸਭਾ ਹਲਕੇ ਦੀ ਸੁਲਪੁਰ ਜਬੋਥ ਪੰਚਾਇਤ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਕੰਗਨਾ ਰਣੌਤ ਨੇ ਪੰਜਾਬ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਜਿਸ ਵਿੱਚ ਉਸ ਨੇ ਪੰਜਾਬ ਦਾ ਨਾਮ ਲਏ ਬਿਨਾਂ ਹਿਮਾਚਲ ਵਿੱਚ ਚਿੱਟੇ ਦੀ ਸਪਲਾਈ ਲਈ ਗੁਆਂਢੀ ਰਾਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲਾ ਚਿੱਟਾ ਕਿੱਥੋਂ ਆਉਂਦਾ ਹੈ? ਗੁਆਂਢੀ ਰਾਜ ਤੋਂ ਆਉਣ ਵਾਲੇ ਚਿੱਟੇ ਨੇ ਹਿਮਾਚਲ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਿੱਟਾ ਵੇਚ ਕੇ ਹਿੰਸਾ ਨਾਲ ਰਹਿਣਾ, ਇਹੀ ਕੰਮ ਗੁਆਂਢੀ ਸੂਬੇ ਦੇ ਲੋਕ ਕਰ ਰਹੇ ਹਨ। ਉੱਥੋ ਦੇ ਲੋਕਾਂ ਦਾ ਸੁਭਾਅ ਹੈ ਕਿ ਬਾਈਕ 'ਤੇ ਹਿਮਾਚਲ ਪ੍ਰਦੇਸ਼ ਆਉਣਾ ਨਸ਼ਾ ਅਤੇ ਸ਼ਰਾਬ ਪੀ ਕੇ ਬਹੁਤ ਰੌਲਾ ਪਾਉਣਾ, ਜਿਸ ਨਾਲ ਇੱਥੋਂ ਦਾ ਸ਼ਾਂਤਮਈ ਮਾਹੌਲ ਖਰਾਬ ਹੁੰਦਾ ਹੈ। ਤੁਸੀ ਸਮਝ ਰਹੇ ਹੋ ਨਾ ਕਿ ਮੈਂ ਗੁਆਂਢੀ ਸੂਬੇ ਦੀ ਗੱਲ ਕਰ ਰਹੀ ਹਾਂ। - ਕੰਗਨਾ ਰਣੌਤ, ਭਾਜਪਾ ਸਾਂਸਦ

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੰਗਨਾ ਰਣੌਤ ਵਲੋਂ ਪੰਜਾਬ, ਪੰਜਾਬੀਆਂ ਜਾਂ ਕਿਸਾਨਾਂ ਬਾਰੇ ਗ਼ਲਤ ਬਿਆਨਬਾਜੀ ਕੀਤੀ ਹੋਵੇ। ਇਸ ਤੋਂ ਪਹਿਲਾਂ ਕੰਗਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਗ਼ਲਤ ਟਿੱਪਣੀ ਕੀਤੀ। ਉਸ ਤੋਂ ਬਾਅਦ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ। ਫਿਰ ਭਾਜਪਾ ਵਲੋਂ ਕੰਗਨਾ ਦੇ ਬਿਆਨਾਂ ਤੋ ਕਿਨਾਰਾ ਕੀਤਾ ਗਿਆ ਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਬਿਆਨ ਉੱਤੇ ਬਾਅਦ ਵਿੱਚ ਕੰਗਨਾ ਨੇ ਯੂ-ਟਰਨ ਲੈਂਦਿਆ ਮੁਆਫੀ ਮੰਗੀ ਸੀ।

Last Updated : 3 hours ago

ABOUT THE AUTHOR

...view details