ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਨੂੰ ਲੈ ਕੇ ਚਰਚਾ ਵਿੱਚ ਹਨ।. ਹੁਣ ਇਸ ਫਿਲਮ ਦੇ ਨਾਲ-ਨਾਲ ਗਾਇਕ ਆਪਣੀ ਗਾਇਕੀ ਕਾਰਨ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ।. ਹਾਲ ਹੀ ਵਿੱਚ ਗਾਇਕ ਆਪਣੇ ਕੈਨੇਡਾ ਟੂਰ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੇ ਹਨ. ਕਿਉਂਕਿ ਉਸਨੇ ਇਥੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।. ਇੱਥੇ ਪ੍ਰਦਰਸ਼ਨ ਕਰਨ ਵਾਲੇ ਦਿਲਜੀਤ ਪਹਿਲੇ ਪੰਜਾਬੀ ਕਲਕਾਰ ਹਨ।. ਇਸ ਸਟੇਡੀਅਮ ਵਿੱਚ ਦਿਲਜੀਤ ਦੁਸਾਂਝ ਦੀ ਪਰਫਾਰਮੈਂਸ ਦੇਖਣ ਲਈ 55 ਹਜ਼ਾਰ ਤੋਂ ਵੱਧ ਲੋਕ ਪਹੁੰਚੇ ਸਨ।. ਦਿਲਜੀਤ ਦੁਸਾਂਝ ਨੇ ਪੂਰੇ ਪੰਜਾਬੀ ਸ਼ੋਅ ਨੂੰ ਭਾਰਤ ਤੋਂ ਬਾਹਰ ਕਰਕੇ ਇਤਿਹਾਸ ਰਚ ਦਿੱਤਾ।. ਹੁਣ ਇਸ ਨਾਲ ਸੰਬੰਧਿਤ ਲਗਾਤਾਰ ਵੀਡੀਓਜ਼-ਫੋਟੋਆਂ ਵਾਇਰਲ ਹੋ ਰਹੀਆਂ ਹਨ।. ਦਿਲਜੀਤ ਦੁਸਾਂਝ ਦੇ ਇਸ ਸ਼ੋਅ ਦੀਆਂ ਫੋਟੋਆਂ ਘਰ ਬੈਠੇ ਪ੍ਰਸ਼ੰਸਕਾਂ ਦੀ ਖੁਸ਼ੀ ਦਾ ਕਾਰਨ ਬਣ ਰਹੀਆਂ ਹਨ।. ਦਿਲਜੀਤ ਦੁਸਾਂਝ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।. ਦਿਲਜੀਤ ਦੁਸਾਂਝ. ਦਿਲਜੀਤ ਦੁਸਾਂਝ ਦੇ ਸ਼ੋਅ ਦੀਆਂ ਝਲਕੀਆਂ