ਪੰਜਾਬ

punjab

ETV Bharat / photos

ਦਿਲਜੀਤ ਦੁਸਾਂਝ ਨੇ ਫਿਲਮ 'ਚਮਕੀਲਾ' ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਲਾਜਵਾਬ ਤਸਵੀਰਾਂ, ਪ੍ਰਸ਼ੰਸਕ ਬੋਲੇ - Nice Look - Amar Singh Chamkila - AMAR SINGH CHAMKILA

Amar Singh Chamkila: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਸ ਸਮੇਂ ਪਰਿਣੀਤੀ ਚੋਪੜਾ ਨਾਲ ਆਪਣੀ ਫਿਲਮ ਚਮਕੀਲਾ ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ ਇਸ ਮਹੀਨੇ ਦੀ 12 ਤਾਰੀਖ਼ ਨੂੰ ਨੈੱਟਫਿਲਕਸ ਉਤੇ ਰਿਲੀਜ਼ ਹੋਵੇਗੀ। ਹੁਣ ਦੁਸਾਂਝ ਨੇ ਇਸ ਫਿਲਮ ਨਾਲ ਸੰਬੰਧਿਤ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ।

By ETV Bharat Entertainment Team

Published : Apr 2, 2024, 1:00 PM IST

ਹਾਲ ਹੀ ਵਿੱਚ ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਇਹ ਫੋਟੋਆਂ ਗਾਇਕ ਨੇ ਫਿਲਮ ਅਮਰ ਸਿੰਘ ਚਮਕੀਲਾ ਦੇ ਸੈੱਟ ਤੋਂ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਵਿੱਚ ਗਾਇਕ ਕਾਫੀ ਅਲੱਗ ਲੁੱਕ ਵਿੱਚ ਨਜ਼ਰ ਆ ਰਹੇ ਹਨ।
ਦਿਲਜੀਤ ਦੁਸਾਂਝ ਤੋਂ ਇਲਾਵਾ ਤਸਵੀਰਾਂ ਵਿੱਚ ਪਰਿਣੀਤੀ ਚੋਪੜਾ ਵੀ ਨਜ਼ਰੀ ਪੈ ਰਹੀ ਹੈ।
ਦਿਲਜੀਤ ਦੁਸਾਂਝ ਦੀਆਂ ਇਹਨਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਦੀ ਇਹ ਫਿਲਮ 12 ਅਪ੍ਰੈਲ 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਅਮਰ ਸਿੰਘ ਚਮਕੀਲਾ ਪੰਜਾਬ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਅਤੇ ਉਸਦੀ ਗਾਇਕਾ ਸਾਥੀ ਅਤੇ ਪਤਨੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ।
ਦੂਜੇ ਪਾਸੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰ ਸਟਾਰ ਹਨ।
ਦਿਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ।
ਇਸ ਤੋਂ ਇਲਾਵਾ ਉਹਨਾਂ ਦੀ ਕਾਮੇਡੀ ਫਿਲਮ 'ਕਰੂ' ਸਿਨੇਮਾਘਰਾਂ ਵਿੱਚ ਸਫ਼ਲਤਾਪੂਰਵਕ ਚੱਲ ਰਹੀ ਹੈ।
ਇਸ ਫਿਲਮ 'ਚ ਉਹ ਕਰੀਨਾ ਕਪੂਰ ਖਾਨ, ਕ੍ਰਿਤੀ ਸੈਨਨ ਅਤੇ ਤੱਬੂ ਦੇ ਨਾਲ ਜਲਵੇ ਬਿਖੇਰਦੇ ਨਜ਼ਰ ਆਏ ਹਨ।

ABOUT THE AUTHOR

...view details