ਗਲਤ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਕਰਨ ਦੀ ਲੋੜ ਹੈ। ਕਈ ਲੋਕ ਭੋਜਨ ਖਾਂਦੇ ਸਮੇਂ ਕੁਝ ਗਲਤੀਆਂ ਕਰ ਲੈਂਦੇ ਹਨ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣ ਲੱਗਦੇ ਹਨ, ਜਿਸ ਨਾਲ ਪਾਚਨ 'ਤੇ ਅਸਰ ਪੈਂਦਾ ਹੈ। ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ ਅਤੇ ਪੇਟ ਫੁੱਲਣ ਲੱਗਦਾ ਹੈ। ਇਸ ਲਈ ਤੁਹਾਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ।
ਪੋਸ਼ਣ ਵਿਗਿਆਨੀ ਵਸੁਧਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਭੋਜਨ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣ ਨਾਲ ਕੀ ਹੁੰਦਾ ਹੈ ਅਤੇ ਭੋਜਨ ਖਾਣ ਤੋਂ ਕਿੰਨੇ ਸਮੇਂ ਬਾਅਦ ਪਾਣੀ ਪੀਣਾ ਚਾਹੀਦਾ ਹੈ?
ਭੋਜਨ ਖਾਣ ਤੋਂ ਕਿੰਨੇ ਸਮੇਂ ਬਾਅਦਪਾਣੀ ਪੀਣਾ ਚਾਹੀਦਾ?
ਭੋਜਨ ਖਾਣ ਤੋਂ ਬਾਅਦ ਘੱਟੋ-ਘੱਟ 30-45 ਮਿੰਟ ਉਡੀਕ ਕਰੋ ਅਤੇ ਫਿਰ ਪਾਣੀ ਪੀਓ। ਅਜਿਹਾ ਕਰਨ ਨਾਲ ਤੁਹਾਡਾ ਪੇਟ ਪਾਚਣ ਰਸ ਨੂੰ ਪਤਲਾ ਕੀਤੇ ਬਿਨ੍ਹਾਂ ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਨ ਦਿੰਦਾ ਹੈ।
ਪਾਚਣ ਖਰਾਬ ਹੋਣ 'ਤੇ ਕੀ ਕਰੀਏ?
ਜੇਕਰ ਤੁਹਾਡਾ ਪਾਚਣ ਖਰਾਬ ਹੋ ਰਿਹਾ ਹੈ ਤਾਂ ਤੁਸੀਂ ਲੋੜ ਪੈਣ 'ਤੇ ਕੋਸਾ ਪਾਣੀ ਪੀ ਸਕਦੇ ਹੋ। ਕੋਸੇ ਪਾਣੀ ਨਾਲ ਪਾਚਣ ਵਿੱਚ ਮਦਦ ਮਿਲਦੀ ਹੈ ਅਤੇ ਪੇਟ ਫੁੱਲਣ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਦਰਕ, ਸੌਂਫ ਜਾਂ ਪੁਦੀਨੇ ਦੀ ਚਾਹ ਵੀ ਪਾਚਨ ਨੂੰ ਵਧਾ ਸਕਦੀ ਹੈ ਅਤੇ ਐਸਿਡਿਟੀ ਨੂੰ ਘਟਾ ਸਕਦੀ ਹੈ। ਇਸ ਦੇ ਨਾਲ ਹੀ, ਸਹੀ ਤਰੀਕੇ ਨਾਲ ਪਾਣੀ ਪੀਣ ਨਾਲ ਐਸਿਡਿਟੀ, ਪੇਟ ਫੁੱਲਣਾ ਅਤੇ ਸੁਸਤ ਮੈਟਾਬੋਲਿਜ਼ਮ ਨੂੰ ਰੋਕਿਆ ਜਾ ਸਕਦਾ ਹੈ।
ਨਾ ਕਰੋ ਇਹ ਗਲਤੀਆਂ
- ਖਾਣੇ ਤੋਂ ਤੁਰੰਤ ਬਾਅਦ ਠੰਢਾ ਪਾਣੀ ਪੀਣ ਤੋਂ ਬਚੋ:ਭੋਜਨ ਖਾਣ ਤੋਂ ਤਰੁੰਤ ਬਾਅਦ ਠੰਢਾ ਪਾਣੀ ਪੀਣ ਨਾਲ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ ਅਤੇ ਭੋਜਨ ਨੂੰ ਹਜ਼ਮ ਕਰਨਾ ਔਖਾ ਹੋ ਜਾਂਦਾ ਹੈ।
- ਇੱਕ ਵਾਰ ਵਿੱਚ ਬਹੁਤ ਜ਼ਿਆਦਾ ਪਾਣੀ ਨਾ ਪੀਓ:ਇੱਕ ਵਾਰ ਵਿੱਚ ਬਹੁਤ ਜ਼ਿਆਦਾ ਪਾਣੀ ਪੀਣ ਦੀ ਗਲਤੀ ਨਾ ਕਰੋ। ਇਹ ਪੇਟ ਦੇ ਐਸਿਡ ਨੂੰ ਪਤਲਾ ਕਰਦਾ ਹੈ ਅਤੇ ਭੋਜਨ ਨੂੰ ਤੋੜਨ ਵਿੱਚ ਉਨ੍ਹਾਂ ਦੀ ਕੁਸ਼ਲਤਾ ਨੂੰ ਘਟਾਉਂਦਾ ਹੈ।
- ਮਿੱਠੇ ਜਾਂ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੋਂ ਬਚੋ: ਮਿੱਠੇ ਜਾਂ ਕਾਰਬੋਨੇਟਿਡ ਪੀਣ ਵਾਲੇ ਪਦਾਰਥਾਂ ਤੋਂ ਦੂਰ ਰਹੋ। ਇਹ ਪੇਟ ਫੁੱਲਣ ਦਾ ਕਾਰਨ ਬਣਦੇ ਹਨ, ਪਾਚਣ ਵਿੱਚ ਵਿਘਨ ਪਾਉਂਦੇ ਹਨ ਅਤੇ ਅਣਚਾਹੀ ਕੈਲੋਰੀ ਨੂੰ ਜੋੜਦੇ ਹਨ।
ਇਹ ਵੀ ਪੜ੍ਹੋ:-