ਪੰਜਾਬ

punjab

ETV Bharat / lifestyle

ਸ਼ੂਗਰ ਦੇ ਮਰੀਜ਼ਾਂ ਲਈ ਸਵੇਰ ਦੇ ਸਮੇਂ ਕਿਸ ਤਰ੍ਹਾਂ ਦਾ ਭੋਜਨ ਖਾਣਾ ਹੋ ਸਕਦਾ ਹੈ ਫਾਇਦੇਮੰਦ? ਅੱਜ ਤੋਂ ਕਰ ਲਓ ਖੁਰਾਕ 'ਚ ਸ਼ਾਮਲ - BREAKFAST FOR DIABETICS

ਸ਼ੂਗਰ ਰੋਗੀਆਂ ਲਈ ਸਹੀ ਖੁਰਾਕ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭੋਜਨ 'ਚ ਕੀ ਖਾਣਾ ਬਿਹਤਰ ਹੈ।

BREAKFAST FOR DIABETICS
BREAKFAST FOR DIABETICS (Getty Images)

By ETV Bharat Lifestyle Team

Published : Nov 25, 2024, 12:30 PM IST

ਸ਼ੂਗਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਪਿੱਛੇ ਖਰਾਬ ਜੀਵਨਸ਼ੈਲੀ ਅਤੇ ਗਲਤ ਖੁਰਾਕ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ 'ਚ ਬਦਲਾਅ ਕਰਨਾ ਚਾਹੀਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਆਪਣੇ ਸਵੇਰ ਦੇ ਭੋਜਨ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਨਿਊਟਰੀਸ਼ਨਿਸਟ ਡਾ. ਸੁਚਰਿਤਾ ਸੇਨਗੁਪਤਾ ਨੇ ਦੱਸਿਆ ਹੈ ਕਿ ਸ਼ੂਗਰ ਨੂੰ ਕੰਟਰੋਲ ਕਰਨ ਲਈ ਨਾਸ਼ਤੇ ਵਿੱਚ ਕੀ ਖਾਣਾ ਫਾਇਦੇਮੰਦ ਹੋ ਸਕਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਸਵੇਰ ਦਾ ਨਾਸ਼ਤਾ

ਰਾਤ ਦੇ ਖਾਣੇ ਤੋਂ ਬਾਅਦ ਸਵੇਰ ਦਾ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕੁਝ ਲੋਕ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਨ, ਜੋ ਸਰੀਰ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਸ਼ੂਗਰ ਦੀ ਸਮੱਸਿਆ ਦੌਰਾਨ ਕੀ ਖਾ ਸਕਦੇ ਹਨ।

ਓਟਸ: ਓਟਸ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਨਾਸ਼ਤਾ ਹੋ ਸਕਦਾ ਹੈ। ਓਟਸ ਵਿੱਚ ਉੱਚ ਫਾਈਬਰ ਹੁੰਦਾ ਹੈ। ਓਟਸ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਨਿਊਟ੍ਰੀਸ਼ਨਿਸਟ ਡਾ: ਸੁਚਰਿਤਾ ਸੇਨਗੁਪਤਾ ਸੁਝਾਅ ਦਿੰਦੀ ਹੈ ਕਿ ਤੁਸੀਂ ਓਟਸ ਮਸਾਲਾ ਖਿਚੜੀ ਨੂੰ ਨਾਸ਼ਤੇ ਵਿੱਚ ਸ਼ਾਮਲ ਕਰ ਸਕਦੇ ਹੋ।

ਅੰਡੇ: ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ ਵਿੱਚ ਅੰਡੇ ਨੂੰ ਸ਼ਾਮਲ ਕਰ ਸਕਦੇ ਹਨ। ਅੰਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਵੀ ਮਦਦ ਕਰਦੇ ਹਨ। ਅੰਡੇ ਹੋਰ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ। ਤੁਸੀਂ ਉਬਲੇ ਹੋਏ ਆਂਡੇ ਖਾ ਸਕਦੇ ਹੋ, ਜੋ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਨਗੇ।

2017 ਵਿੱਚ ‘ਜਰਨਲ ਆਫ਼ ਦ ਅਮੈਰੀਕਨ ਕਾਲਜ ਆਫ਼ ਕਾਰਡੀਓਲਾਜੀ’ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਸੁਝਾਅ ਦਿੱਤਾ ਗਿਆ ਸੀ ਕਿ ਸ਼ੂਗਰ ਤੋਂ ਬਚਣ ਲਈ ਸਿਰਫ਼ ਉਬਲੇ ਹੋਏ ਅੰਡੇ ਹੀ ਖਾਓ। ਤੁਸੀਂ ਅੰਡੇ ਵਿੱਚ ਲੂਣ, ਮਿਰਚ ਅਤੇ ਧਨੀਆ ਮਿਲਾ ਕੇ ਖਾ ਸਕਦੇ ਹੋ। ਇਸਦੇ ਨਾਲ ਹੀ ਅੰਡੇ 'ਚ ਸਬਜ਼ੀਆਂ ਮਿਲਾ ਕੇ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਸਮੂਦੀਜ਼: ਸਮੂਦੀਜ਼ ਆਸਾਨੀ ਨਾਲ ਪਚਣ ਵਾਲੇ ਭੋਜਨ ਹੁੰਦੇ ਹਨ ਜੋ ਜਲਦੀ ਤਿਆਰ ਹੁੰਦੇ ਹਨ ਅਤੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਖਾਣ ਲਈ ਸੁਆਦੀ ਹੁੰਦੇ ਹਨ। ਸਮੂਦੀ ਬਹੁਤ ਪੌਸ਼ਟਿਕ ਹੁੰਦੀ ਹੈ। ਇਸ ਲਈ ਤੁਸੀਂ ਵੱਖ-ਵੱਖ ਸੁੱਕੇ ਮੇਵੇ ਅਤੇ ਤਾਜ਼ੇ ਫਲਾਂ ਨੂੰ ਮਿਲਾ ਕੇ ਸਮੂਦੀ ਖਾ ਸਕਦੇ ਹੋ। ਇਸ ਬਾਰੇ ਡਾਕਟਰ ਨਾਲ ਸਲਾਹ ਕਰੋ ਕਿ ਸ਼ੂਗਰ ਦੇ ਮਰੀਜ਼ ਕਿਹੜੇ ਫਲ ਖਾ ਸਕਦੇ ਹਨ। ਫਿਰ ਉਸ ਹਿਸਾਬ ਨਾਲ ਸਮੂਦੀ ਤਿਆਰ ਕਰੋ।

ਰੋਟੀ: ਡਾਕਟਰਾਂ ਅਨੁਸਾਰ, ਰੋਟੀ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਭੋਜਨ ਹੈ। ਰੋਟੀ ਪੂਰੇ ਅਨਾਜ ਦੀ ਬਣੀ ਹੁੰਦੀ ਹੈ। ਇਸ ਵਿੱਚ ਕਾਰਬੋਹਾਈਡਰੇਟ ਵੀ ਚੰਗੀ ਮਾਤਰਾ ਵਿੱਚ ਹੁੰਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ ਇੱਕ ਕਟੋਰੀ ਸਬਜ਼ੀ ਨਾਲ ਰੋਟੀ ਖਾ ਸਕਦੇ ਹਨ।

ਨਿਊਟ੍ਰੀਸ਼ਨਿਸਟ ਰੁਚਿਤਾ ਬੱਤਰਾ ਦਾ ਕਹਿਣਾ ਹੈ ਕਿ ਜਵਾਰ ਦੀ ਰੋਟੀ 'ਚ ਸਿਰਫ 50 ਤੋਂ 60 ਕੈਲੋਰੀ ਹੁੰਦੀ ਹੈ। ਜਵਾਰ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਘੱਟ ਗਲਾਈਸੈਮਿਕ ਇੰਡੈਕਸ ਦਾ ਮਤਲਬ ਹੈ ਕਿ ਉਹ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਹੀਂ ਵਧਾਉਂਦਾ।-ਨਿਊਟ੍ਰੀਸ਼ਨਿਸਟ ਰੁਚਿਤਾ ਬੱਤਰਾ

ਬ੍ਰਾਊਨ ਬਰੈੱਡ: ਜੇਕਰ ਤੁਸੀਂ ਬਰੈੱਡ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਆਟੇ ਦੀ ਰੋਟੀ ਦੀ ਬਜਾਏ ਬ੍ਰਾਊਨ ਬਰੈੱਡ ਖਾ ਸਕਦੇ ਹੋ। ਇਸ ਵਿਚ ਜ਼ਿਆਦਾ ਫਾਈਬਰ ਅਤੇ ਘੱਟ ਕਾਰਬੋਹਾਈਡ੍ਰੇਟ ਹੁੰਦੇ ਹਨ। ਨਾਸ਼ਤੇ ਲਈ ਤੁਸੀਂ ਇਸ ਨੂੰ ਅੰਡੇ ਅਤੇ ਐਵੋਕਾਡੋ ਨਾਲ ਸੈਂਡਵਿਚ ਬਣਾ ਸਕਦੇ ਹੋ।

ਦਲੀਆ ਜਾਂ ਖਿਚੜੀ: ਸ਼ੂਗਰ ਤੋਂ ਪੀੜਤ ਲੋਕ ਨਾਸ਼ਤੇ ਵਿਚ ਦਲੀਆ ਜਾਂ ਖਿਚੜੀ ਖਾ ਸਕਦੇ ਹਨ। ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸਦੇ ਨਾਲ ਹੀ, ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੁਆਰਾ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ, ਸ਼ੂਗਰ ਦੇ ਮਰੀਜ਼ਾਂ ਨੂੰ ਖੁਰਾਕ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details