ਕਈ ਵਾਰ ਸਾਡੇ ਵੱਲੋ ਕੀਤੀਆਂ ਕੁਝ ਗਲਤੀਆਂ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਇਸੇ ਤਰ੍ਹਾਂ ਟਾਇਲਟ ਜਾਂਦੇ ਸਮੇਂ ਵੀ ਅਸੀਂ ਕੁਝ ਗਲਤੀਆਂ ਕਰ ਦਿੰਦੇ ਹਾਂ, ਜੋ ਸਿਹਤ 'ਤੇ ਭਾਰੀ ਪੈ ਸਕਦੀਆਂ ਹਨ। ਇਹ ਗਲਤੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਦਾ ਕਾਰਨ ਬਣ ਸਕਦੀਆਂ ਹਨ। ਗੰਦੇ ਟਾਇਲਟ ਜਾਂ ਗਲਤ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਇਨਫੈਕਸ਼ਨ ਹੋ ਸਕਦੇ ਹਨ। ਇਸ ਲਈ ਤੁਹਾਨੂੰ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।
ਟਾਈਲਟ 'ਚ ਕੀਤੀਆਂ ਇਹ ਗਲਤੀਆਂ ਸਿਹਤ ਲਈ ਨੁਕਸਾਨਦੇਹ
ਟਾਈਲਟ ਸੀਟ ਦੀ ਸਫ਼ਾਈ ਕਰੋ: ਮਾਹਿਰਾਂ ਦੇ ਅਨੁਸਾਰ, ਜ਼ਿਆਦਾਤਰ ਲੋਕ ਟਾਇਲਟ ਸੀਟ ਦੀ ਸਫਾਈ ਕੀਤੇ ਬਿਨ੍ਹਾਂ ਹੀ ਬੈਠ ਜਾਂਦੇ ਹਨ, ਜੋ ਕਿ ਇੱਕ ਵੱਡੀ ਗਲਤੀ ਹੈ। ਤੁਹਾਨੂੰ ਸਫਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਟਾਇਲਟ ਸੀਟ ਬਹੁਤ ਸਾਰੇ ਲੋਕ ਵਰਤਦੇ ਹਨ। ਘਰ ਵਿੱਚ ਟਾਇਲਟ ਸੀਟ ਨੂੰ ਸਾਫ਼ ਰੱਖੋ, ਕਿਉਂਕਿ ਗੰਦੇ ਟਾਇਲਟ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਜਨਤਕ ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ ਇੱਕ ਵਾਰ ਫਲੱਸ਼ ਕਰਨਾ ਯਕੀਨੀ ਬਣਾਓ।
ਮੋਬਾਈਲ ਫੋਨ ਦੀ ਵਰਤੋਂ ਨਾ ਕਰੋ: ਅਜਿਹੇ ਬਹੁਤ ਸਾਰੇ ਲੋਕ ਹਨ ਜੋ ਟਾਇਲਟ ਵਿੱਚ ਬੈਠ ਕੇ ਫੋਨ ਦੀ ਵਰਤੋਂ ਕਰਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਟਾਇਲਟ ਵਿੱਚ ਬੈਠ ਕੇ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਬੈਕਟੀਰੀਆ ਫੈਲ ਸਕਦੇ ਹਨ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ।