ਸਾਹ ਦੀ ਬਦਬੂ ਇੱਕ ਅਜਿਹੀ ਸਮੱਸਿਆ ਹੈ ਜਿਸ ਤੋਂ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਸਾਹ ਦੀ ਬਦਬੂ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਚੰਗੀ ਤਰ੍ਹਾਂ ਬੁਰਸ਼ ਨਾ ਕਰਨਾ, ਖਾਣ ਤੋਂ ਬਾਅਦ ਚੰਗੀ ਤਰ੍ਹਾਂ ਕੁਰਲੀ ਨਾ ਕਰਨਾ, ਸਿਗਰਟਨੋਸ਼ੀ ਜਾਂ ਤੰਬਾਕੂ ਦਾ ਸੇਵਨ ਕਰਨਾ ਆਦਿ। ਸਾਹ ਦੀ ਬਦਬੂ ਤੋਂ ਪੀੜਤ ਲੋਕ ਆਪਣਾ ਆਤਮ-ਵਿਸ਼ਵਾਸ ਗੁਆ ਦਿੰਦੇ ਹਨ ਅਤੇ ਹੋਰਨਾਂ ਲੋਕਾਂ ਵਿਚਕਾਰ ਠੀਕ ਤਰ੍ਹਾਂ ਨਾਲ ਗੱਲ ਵੀ ਨਹੀਂ ਕਰ ਪਾਉਂਦੇ ਹਨ। ਜੇਕਰ ਤੁਸੀਂ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ ਤਾਂ ਆਸਾਨ ਘਰੇਲੂ ਤਰੀਕੇ ਤੁਸੀਂ ਅਜ਼ਮਾ ਸਕਦੇ ਹੋ।
ਆਯੁਰਵੈਦਿਕ ਸਲਾਹਕਾਰ ਡਾਕਟਰ ਗਾਇਤਰੀ ਦੇਵੀ ਦਾ ਕਹਿਣਾ ਹੈ ਕਿ ਸਾਹ ਦੀ ਬਦਬੂ ਨੂੰ ਦੂਰ ਕਰਨ ਲਈ ਕੁਝ ਘਰੇਲੂ ਤਰੀਕੇ ਤੁਹਾਡੇ ਕੰਮ ਆ ਸਕਦੇ ਹਨ, ਜਿਨ੍ਹਾਂ ਦੀ ਮਦਦ ਨਾਲ ਮਾਊਥਵਾਸ਼ ਤੋਂ ਬਿਨ੍ਹਾਂ ਹੀ ਤੁਸੀਂ ਸਾਹ ਦੀ ਬਦਬੂ ਨੂੰ ਕੰਟਰੋਲ ਕਰ ਸਕੋਗੇ।-ਆਯੁਰਵੈਦਿਕ ਸਲਾਹਕਾਰ ਡਾਕਟਰ ਗਾਇਤਰੀ ਦੇਵੀ
ਸਾਹ ਦੀ ਬਦਬੂ ਨੂੰ ਕੰਟਰੋਲ ਕਰਨ ਦੇ ਤਰੀਕੇ
- ਗ੍ਰੀਨ ਟੀ: ਗ੍ਰੀਨ ਟੀ ਵਿੱਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਤੱਤ ਸਾਹ ਦੀ ਬਦਬੂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।
- ਮਲੱਠੀ: ਰੋਜ਼ਾਨਾ ਮਲੱਠੀ ਚਬਾਉਣ ਨਾਲ ਮੂੰਹ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਸਾਹ ਦੀ ਬਦਬੂ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
- ਲੌਂਗ: ਲੌਂਗ ਨੂੰ ਮੂੰਹ ਦੀ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਹਲਕਾ ਜਿਹਾ ਭੁੰਨ ਕੇ ਚਬਾ ਕੇ ਜਾਂ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ।
- ਪੁਦੀਨਾ: ਪੁਦੀਨੇ ਦੇ ਪਾਣੀ ਨਾਲ ਗਰਾਰੇ ਕਰਨ ਜਾਂ ਪੁਦੀਨੇ ਦੀਆਂ ਪੱਤੀਆਂ ਚਬਾਉਣ ਨਾਲ ਵੀ ਸਾਹ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ।
- ਸੌਂਫ: ਸੌਂਫ ਦਾ ਸੇਵਨ ਨਾ ਸਿਰਫ ਸਾਹ ਦੀ ਬਦਬੂ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ ਸਗੋਂ ਪਾਚਨ ਪ੍ਰਣਾਲੀ ਲਈ ਵੀ ਫਾਇਦੇਮੰਦ ਹੈ। ਸੌਂਫ ਸਾਹ ਦੀ ਬਦਬੂ ਨੂੰ ਦੂਰ ਕਰ ਸਕਦੀ ਹੈ।
- ਸੁੱਕਾ ਧਨੀਆ: ਸੁੱਕਾ ਧਨੀਆ ਇੱਕ ਸ਼ਾਨਦਾਰ ਮਾਊਥਵਾਸ਼ ਮੰਨਿਆ ਜਾਂਦਾ ਹੈ। ਇਸ ਨੂੰ ਮੂੰਹ ਵਿੱਚ ਰੱਖ ਕੇ ਚਬਾਉਣ ਨਾਲ ਸਾਹ ਦੀ ਬਦਬੂ ਦੂਰ ਹੋ ਜਾਂਦੀ ਹੈ।
- ਤੁਲਸੀ: ਤੁਲਸੀ ਦੇ ਪੱਤੇ ਰੋਜ਼ਾਨਾ ਚਬਾਉਣ ਨਾਲ ਵੀ ਸਾਹ ਦੀ ਬਦਬੂ ਦੂਰ ਹੁੰਦੀ ਹੈ। ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੇ ਪੱਤੇ ਚਬਾਓ
- ਲੂਣ ਵਾਲੇ ਪਾਣੀ ਨਾਲ ਕੁਰਲੀ ਕਰੋ: ਹਰ ਰੋਜ਼ ਕੋਸੇ ਪਾਣੀ 'ਚ ਲੂਣ ਪਾ ਕੇ ਗਰਾਰੇ ਕਰਨ ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਗਲੇ ਦੀ ਲਾਗ ਦਾ ਖਤਰਾ ਘੱਟ ਹੁੰਦਾ ਹੈ।
- ਅਮਰੂਦ ਦੇ ਪੱਤੇ: ਅਮਰੂਦ ਦੇ ਪੱਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਚਬਾਉਣ ਨਾਲ ਸਾਹ ਦੀ ਬਦਬੂ ਘੱਟ ਹੁੰਦੀ ਹੈ ਅਤੇ ਮੂੰਹ ਦੇ ਛਾਲਿਆਂ ਤੋਂ ਵੀ ਰਾਹਤ ਮਿਲਦੀ ਹੈ।
- ਅਨਾਰ ਦਾ ਛਿਲਕਾ: ਸਾਹ ਦੀ ਬਦਬੂ ਦੂਰ ਕਰਨ ਲਈ ਤੁਸੀਂ ਅਨਾਰ ਦੇ ਛਿਲਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਲਈ ਅਨਾਰ ਦੇ ਛਿਲਕੇ ਨੂੰ ਪਾਣੀ ਵਿੱਚ ਉਬਾਲੋ ਅਤੇ ਉਸ ਪਾਣੀ ਨਾਲ ਕੁਰਲੀ ਕਰੋ।