ਅੱਜ ਦੇ ਸਮੇਂ 'ਚ ਲੋਕ ਵਾਲ ਝੜਨ ਅਤੇ ਡੈਂਡਰਫ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਡੈਂਡਰਫ ਵਾਲਾਂ ਨੂੰ ਕੰਮਜ਼ੋਰ ਬਣਾ ਦਿੰਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਦਹੀਂ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦਗਾਰ ਹੋ ਸਕਦਾ ਹੈ। ਇਸ ਲਈ ਤੁਸੀਂ ਘਰ 'ਚ ਹੀ ਦਹੀਂ ਦੇ ਹੇਅਰ ਪੈਕ ਦਾ ਇਸਤੇਮਾਲ ਕਰ ਸਕਦੇ ਹੋ। ਦਹੀਂ 'ਚ ਮੌਜ਼ੂਦ ਪੌਸ਼ਟਿਕ ਤੱਤ ਵਾਲਾਂ ਲਈ ਚੰਗੇ ਕੰਡੀਸ਼ਨਰ ਦਾ ਕੰਮ ਕਰਦੇ ਹਨ ਅਤੇ ਵਾਲਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਦੇ ਹਨ। ਇਸਦੇ ਨਾਲ ਹੀ, ਦਹੀਂ ਸੂਰਜ ਅਤੇ ਪ੍ਰਦੂਸ਼ਣ ਤੋਂ ਵਾਲਾਂ ਨੂੰ ਬਚਾਉਣ ਵਿੱਚ ਮਦਦ ਵੀ ਕਰਦਾ ਹੈ। ਇਹ ਮਾਮਲਾ 2018 ਵਿੱਚ ਜਰਨਲ ਆਫ਼ ਕਾਸਮੈਟਿਕ ਸਾਇੰਸ ਵਿੱਚ ਪ੍ਰਕਾਸ਼ਿਤ "ਵਾਲਾਂ ਦੇ ਵਾਧੇ 'ਤੇ ਦਹੀਂ ਦੇ ਐਬਸਟਰੈਕਟ ਵਾਲੇ ਵਾਲਾਂ ਦੀ ਦੇਖਭਾਲ ਉਤਪਾਦ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ" ਅਧਿਐਨ ਵਿੱਚ ਸਾਹਮਣੇ ਆਇਆ ਹੈ।
ਦਹੀਂ ਦਾ ਹੇਅਰ ਪੈਕ ਬਣਾਉਣ ਲਈ ਸਮੱਗਰੀ
- ਇੱਕ ਕੱਪ ਦਹੀਂ
- ਇੱਕ ਚਮਚ ਨਿੰਬੂ ਦਾ ਰਸ
- ਸ਼ਹਿਦ ਦਾ ਇੱਕ ਚਮਚ
ਹੇਅਰ ਪੈਕ ਬਣਾਉਣ ਦਾ ਪਹਿਲਾ ਤਰੀਕਾ
ਸਭ ਤੋਂ ਪਹਿਲਾਂ ਦਹੀਂ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ ਅਤੇ ਇਸ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਇਹ ਪੇਸਟ ਦੀ ਤਰ੍ਹਾਂ ਨਾ ਬਣ ਜਾਵੇ। ਹੁਣ ਇਸ ਮਿਸ਼ਰਣ ਨੂੰ ਜੜ੍ਹਾਂ ਤੋਂ ਲੈ ਕੇ ਵਾਲਾਂ ਦੇ ਸਿਰੇ ਤੱਕ ਲਗਾਓ। ਅੱਧੇ ਘੰਟੇ ਬਾਅਦ ਸ਼ੈਂਪੂ ਨਾਲ ਸ਼ਾਵਰ ਲਓ ਅਤੇ ਕੰਡੀਸ਼ਨਰ ਲਗਾਓ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਸਿਹਤਮੰਦ ਹੋ ਜਾਣਗੇ। ਇਸ ਪੈਕ ਨੂੰ ਹਫਤੇ 'ਚ ਦੋ ਵਾਰ ਇਸਤੇਮਾਲ ਕੀਤਾ ਜਾ ਸਕਦਾ ਹੈ।
ਦਹੀਂ ਦਾ ਹੇਅਰ ਪੈਕ ਬਣਾਉਣ ਦਾ ਦੂਜਾ ਤਰੀਕਾ
- ਇੱਕ ਕੱਪ ਦਹੀਂ
- ਜੈਤੂਨ ਦੇ ਤੇਲ ਦੇ ਤਿੰਨ ਚੱਮਚ