ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਕਈ ਬਿਮਾਰੀਆਂ ਦਾ ਸ਼ਿਕਾਰ ਹੋਣ ਕਰਕੇ ਲੋਕ ਮਿੱਠਾ ਖਾਣ ਤੋਂ ਪਰਹੇਜ਼ ਕਰਦੇ ਹਨ। ਦੱਸ ਦੇਈਏ ਕਿ ਮਿੱਠਾ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਲੋਕ ਡਰ ਕੇ ਮਿਠਾਈਆਂ ਤੋਂ ਦੂਰੀ ਬਣਾਉਣ ਲੱਗ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਘਰੇਲੂ ਮਿਠਾਈਆਂ ਨੂੰ ਤੁਸੀਂ ਬਿਨ੍ਹਾਂ ਕਿਸੇ ਡਰ ਦੇ ਖਾ ਸਕਦੇ ਹੋ। ਦੱਸ ਦੇਈਏ ਕਿ ਮਿੱਠਾ ਸ਼ੂਗਰ ਦੇ ਮਰੀਜ਼ਾਂ ਲਈ ਜ਼ਿਆਦਾ ਖਤਰਨਾਕ ਹੁੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸੀਮਿਤ ਮਾਤਰਾ 'ਚ ਹੀ ਮਿੱਠਾ ਖਾਣਾ ਚਾਹੀਦਾ ਹੈ। ਡਾ. ਚੈਤਾਲੀ ਰਾਠੌੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕੁਝ ਸੁਝਾਅ ਦੱਸੇ ਹਨ ਕਿ ਕਿਵੇਂ ਤੁਸੀਂ ਬਿਨ੍ਹਾਂ ਕਿਸੇ ਸਮੱਸਿਆ ਦੇ ਮਿਠਾਈਆਂ ਦਾ ਆਨੰਦ ਮਾਣ ਸਕਦੇ ਹੋ ਅਤੇ ਕਿਹੜੀਆਂ 10 ਘਰੇਲੂ ਮਿਠਾਈਆਂ ਨੂੰ ਤੁਸੀਂ ਬਿਨ੍ਹਾਂ ਕਿਸੇ ਡਰ ਤੋਂ ਖਾ ਸਕਦੇ ਹੋ।
ਮਿਠਾਈਆਂ ਖਾਣ ਦਾ ਸਹੀ ਤਰੀਕਾ
- ਮਿੱਠਾ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਖਾਓ।
- ਰਿਫਾਈਨ ਸ਼ੂਗਰ ਤੋਂ ਬਚੋ ਅਤੇ ਮਾਲਟੋਡੇਕਸਟ੍ਰੀਨ ਵਰਗੀ ਪ੍ਰੀਜ਼ਰਵੇਟਿਵ ਸ਼ੂਗਰ ਨਾ ਖਾਓ।
- ਹਮੇਸ਼ਾ ਖੰਡ ਦੀ ਥਾਂ ਮਿਸ਼ਰੀ ਜਾਂ ਗੁੜ ਦੀ ਵਰਤੋਂ ਕਰੋ।
- ਧਿਆਨ ਰੱਖੋ ਕਿ ਜ਼ਿਆਦਾ ਮਿੱਠਾ ਨਾ ਖਾਓ
ਇਨ੍ਹਾਂ 10 ਘਰੇਲੂ ਮਿਠਾਈਆਂ ਨੂੰ ਖਾਣਾ ਬਿਹਤਰ
- ਘਰ 'ਚ ਬਣਾਇਆ ਕਣਕ ਦਾ ਸ਼ੀਰਾ, ਅਨਾਨਾਸ ਸ਼ੀਰਾ, ਮੂੰਗ ਦਾਲ ਸ਼ੀਰਾ ਖਾਓ।
- ਦਲੀਆ
- ਮੱਖਣ ਖੀਰ
- ਘਰੇਲੂ ਫਲਾਂ ਦਾ ਜੈਮ
- ਬੇਸਨ ਦੇ ਲੱਡੂ
- ਚੌਲਾਂ ਦੀ ਖੀਰ
- ਬਾਟੀ ਚੁਰਮਾ
- ਗਾਜਰ ਦਾ ਹਲਵਾ