ਸੰਯੁਕਤ ਰਾਸ਼ਟਰ:ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਕਰਮਚਾਰੀਆਂ ਨੇ ਕਿਹਾ ਕਿ ਕੈਰੇਬੀਅਨ ਵਿੱਚ ਤੂਫ਼ਾਨ ਬੇਰੀਲ ਨਾਲ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਦਫਤਰ (ਓ.ਸੀ.ਐਚ.ਏ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਵਿਚ ਤੂਫਾਨ ਨਾਲ ਲਗਭਗ 40 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ, ਗ੍ਰੇਨਾਡਾ ਵਿਚ 1 ਲੱਖ 10 ਹਜ਼ਾਰ ਤੋਂ ਵੱਧ ਲੋਕ ਅਤੇ 9 ਲੱਖ 20 ਹਜ਼ਾਰ ਲੋਕ ਪ੍ਰਭਾਵਿਤ ਹੋਏ।
ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਿਕ ਹਰੀਕੇਨ ਬੇਰੀਲ ਕਾਰਨ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਤੂਫਾਨ ਸੋਮਵਾਰ ਨੂੰ ਗ੍ਰੇਨਾਡਾ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ 'ਚ ਆਇਆ ਅਤੇ ਬੁੱਧਵਾਰ ਨੂੰ ਜਮਾਇਕਾ ਨਾਲ ਟਕਰਾ ਗਿਆ। ਤੂਫਾਨ ਫਿਲਹਾਲ ਬੇਲੀਜ਼ ਅਤੇ ਮੈਕਸੀਕੋ ਨੂੰ ਪ੍ਰਭਾਵਿਤ ਕਰ ਰਿਹਾ ਹੈ।