ਮੋਗਾ: ਲੋਕ ਰੋਜ਼ਾਨਾ ਦੁੱਧ ਅਤੇ ਲੱਸੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਅਤੇ ਲੱਸੀ ਵਿੱਚੋ ਕਿਹੜੀ ਚੀਜ਼ ਪੀਣਾ ਜ਼ਿਆਦਾ ਫਾਇਦੇਮੰਦ ਹੈ। ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾ ਇੱਕ ਗਲਾਸ ਦੁੱਧ ਪੀਂਦੇ ਹਨ ਅਤੇ ਭੋਜਨ ਦੇ ਨਾਲ ਲੱਸੀ ਪੀਂਦੇ ਹਨ। ਲੱਸੀ ਪੰਜਾਬ ਦਾ ਸਭ ਤੋਂ ਮਸ਼ਹੂਰ ਪੀਣ ਵਾਲਾ ਡਰਿੰਕ ਹੈ। ਇਸ ਲਈ ਤੁਹਾਨੂੰ ਦੋਨਾਂ ਦੇ ਸਿਹਤ ਲਾਭਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਦੁੱਧ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਹੱਡੀਆ ਲਈ ਫਾਇਦੇਮੰਦ ਹੁੰਦਾ ਹੈ। ਲੱਸੀ ਵਿੱਚ ਕਾਰਬੋਹਾਈਡ੍ਰੇਟ, ਸੋਡੀਅਮ, ਪ੍ਰੋਟੀਨ, ਕੈਲਸ਼ੀਅਮ ਅਤੇ ਫਾਈਬਰ ਪਾਇਆ ਜਾਂਦਾ ਹੈ, ਜੋ ਗਰਮੀਆਂ ਵਿੱਚ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਦੋਨੋਂ ਚੀਜ਼ਾਂ ਦੇ ਆਪਣੇ-ਆਪਣੇ ਫਾਇਦੇ ਹਨ।
ਇਨ੍ਹਾਂ ਲੋਕਾਂ ਲਈ ਦੁੱਧ ਫਾਇਦੇਮੰਦ:ਇਸ ਸਬੰਧੀ ਅਸੀ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਮਿੱਤਲ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਦੁੱਧ ਅਤੇ ਲੱਸੀ ਇੱਕੋ ਹੀ ਤਰਾਂ ਦੀਆ ਪੀਣ ਵਾਲਿਆਂ ਚੀਜ਼ਾਂ ਹਨ। ਦੁੱਧ ਤੋਂ ਹੀ ਲੱਸੀ ਬਣਾਈ ਜਾਂਦੀ ਹੈ। ਪਰ ਇਨ੍ਹਾਂ ਦਾ ਇਸਤੇਮਾਲ ਅਲੱਗ-ਅਲੱਗ ਹੈ। ਜੇਕਰ ਅਸੀਂ ਨਵਜੰਮੇ ਬੱਚੇ ਦੀ ਗੱਲ ਕਰੀਏ, ਤਾਂ ਜਿਆਦਾ ਕਮਜ਼ੋਰ ਬੱਚੇ ਜਾਂ ਕਿਸੇ ਬਿਮਾਰੀ ਕਾਰਨ ਬੱਚੇ ਦੇ ਸਰੀਰ ਦਾ ਭਾਰ ਬਹੁਤ ਜਿਆਦਾ ਘੱਟ ਜਾਵੇ, ਤਾਂ ਉੱਥੇ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈl ਡਾਕਟਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਿਹਤ ਵਜੋਂ ਕੰਮਜ਼ੋਰ ਹੁੰਦੇ ਹਨ, ਚਾਹੇ ਬੱਚੇ ਜਾਂ ਬਜ਼ੁਰਗ ਹੋਣ, ਉਨ੍ਹਾਂ ਲਈ ਦੁੱਧ ਜ਼ਿਆਦਾ ਫਾਇਦੇਮੰਦ ਹੁੰਦਾ ਹੈ।-ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਜੀਵ ਮਿੱਤਲ
ਲੱਸੀ ਜਾਂ ਦੁੱਧ: ਜੇਕਰ ਅਜਿਹੀ ਉਮਰ ਦੇ ਲੋਕਾ ਦੀ ਗੱਲ ਕਰੀਏ, ਜਿਨ੍ਹਾਂ ਦੇ ਮੂੰਹ 'ਚ ਦੰਦ ਨਹੀਂ ਰਹਿੰਦੇ ਅਤੇ ਵਧੇਰੇ ਉਮਰ ਹੋ ਗਈ ਹੈ, ਤਾਂ ਉਨ੍ਹਾਂ ਨੂੰ ਪੋਸ਼ਣ ਫੂਡ ਤੋਂ ਨਹੀਂ ਮਿਲ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਦੁੱਧ ਪੀਣਾ ਚਾਹੀਦਾ ਹੈ। ਪਰ ਜੇਕਰ ਤੁਸੀਂ ਸਿਹਤਮੰਦ ਹੋ, ਤਾਂ ਲੱਸੀ ਪੀਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ। ਸਰੀਰ ਨੂੰ ਪ੍ਰੋਟੀਨ ਦੀ ਜ਼ਿਆਦਾ ਅਤੇ ਫੈਟ ਦੀ ਘੱਟ ਜ਼ਰੂਰਤ ਹੁੰਦੀ ਹੈ।
ਲੱਸੀ ਪੀਣ ਨਾਲ ਸਿਹਤ ਨੂੰ ਮਿਲਣਗੇ ਜ਼ਿਆਦਾ ਲਾਭ: ਲੱਸੀ ਵਿੱਚ ਪ੍ਰੋਟੀਨ ਜ਼ਿਆਦਾ ਪਾਇਆ ਜਾਂਦਾ ਹੈ, ਸ਼ੂਗਰ ਅਤੇ ਫੈਟ ਘੱਟ ਹੁੰਦੀ ਹੈ। ਲੱਸੀ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ, ਜਦਕਿ ਦੁੱਧ ਵਿੱਚ ਫੈਟ ਪਾਇਆ ਜਾਂਦਾ ਹੈ। ਡਾਕਟਰ ਨੇ ਅੱਗੇ ਕਿਹਾ ਕਿ ਜਦੋਂ ਲੱਸੀ ਬਣਦੀ ਹੈ, ਤਾਂ ਉਸ ਵਿੱਚ ਇੱਕ ਲੈਕਟੋ ਬੇਸੁਸ ਨਾਮ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਇਹ ਸਾਡੇ ਸਰੀਰ ਲਈ ਇੱਕ ਫਰੈਂਡਲੀ ਬੈਕਟੀਰੀਆ ਹੈ। ਲੱਸੀ ਨੂੰ ਚੰਗੀ ਕੁਆਲਿਟੀ ਵਿੱਚ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਲੱਸੀ ਪੀਣ ਦਾ ਸਹੀ ਸਮੇਂ: ਲੱਸੀ ਪੀਣ ਦਾ ਸਭ ਤੋਂ ਵਧੀਆਂ ਸਮੇਂ ਦੁਪਹਿਰ ਦਾ ਮੰਨਿਆ ਜਾਂਦਾ ਹੈ। ਲੱਸੀ ਨੂੰ ਭੋਜਨ ਖਾਣ ਤੋਂ ਬਾਅਦ ਪੀਣਾ ਫਾਇਦੇਮੰਦ ਹੋ ਸਕਦਾ ਹੈ। ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਪਾਚਨ ਤੰਤਰ ਨੂੰ ਸ਼ਾਂਤ ਰੱਖਣ ਵਿੱਚ ਮਦਦ ਮਿਲਦੀ ਹੈ।