ਹੈਦਰਾਬਾਦ: ਵਾਲ ਝੜਨਾ ਅੱਜ ਕੱਲ੍ਹ ਇੱਕ ਆਮ ਸਮੱਸਿਆ ਬਣ ਗਈ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਕਈ ਵਾਰ ਲੋਕ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸ ਕਾਰਨ ਵਾਲਾਂ ਨੂੰ ਹੋਰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਵਾਲ ਝੜਨ ਦੇ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਸਹੀ ਇਲਾਜ ਕਰਵਾ ਕੇ ਵਾਲ ਝੜਨ ਦੀ ਸਮੱਸਿਆ ਨੂੰ ਰੋਕਿਆ ਜਾ ਸਕੇ।
ਵਾਲ ਝੜਨਾ ਕੀ ਹੈ?: 40 ਸਾਲ ਦੀ ਉਮਰ ਤੋਂ ਬਾਅਦ ਵਾਲ ਝੜਨਾ ਇੱਕ ਆਮ ਪ੍ਰਕਿਰਿਆ ਹੈ, ਪਰ ਜੇਕਰ ਛੋਟੀ ਉਮਰ ਵਿੱਚ ਵਾਲ ਤੇਜ਼ੀ ਨਾਲ ਝੜ ਰਹੇ ਹਨ, ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਜੇਕਰ ਤੁਹਾਡੇ ਵਾਲ ਸੰਘਣੇ ਹਨ, ਤਾਂ ਹਰ ਰੋਜ਼ 50 ਤੋਂ 100 ਵਾਲਾਂ ਦਾ ਝੜਨਾ ਆਮ ਗੱਲ ਹੈ, ਕਿਉਂਕਿ ਨਵੇਂ ਵਾਲ ਪੁਰਾਣੇ ਵਾਲਾਂ ਦੀ ਥਾਂ ਲੈ ਲੈਂਦੇ ਹਨ। ਪਰ ਜੇਕਰ ਉਸ ਥਾਂ 'ਤੇ ਨਵੇਂ ਵਾਲ ਨਾ ਉੱਗਣ, ਤਾਂ ਇਹ ਸਮੱਸਿਆ ਹੈ।
ਵਾਲ ਕਿਉਂ ਝੜਦੇ ਹਨ?:ਵਾਲ ਝੜਨਾ ਇੱਕ ਆਮ ਸਮੱਸਿਆ ਹੈ ਅਤੇ ਇਸਦੇ ਕਈ ਕਾਰਨ ਹੋ ਸਕਦੇ ਹਨ। ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:-
ਜੈਨੇਟਿਕ: ਜੇਕਰ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਵਾਲ ਝੜਨ ਦੀ ਸਮੱਸਿਆ ਹੈ, ਤਾਂ ਉਸ ਵਿਅਕਤੀ ਨੂੰ ਵਾਲ ਝੜਨ ਜਾਂ ਗੰਜੇਪਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ।
Telogen Effluvium:ਇਹ ਇੱਕ ਕਿਸਮ ਦੀ ਸਮੱਸਿਆ ਹੈ ਜਿਸ ਵਿੱਚ ਤੇਜ਼ੀ ਨਾਲ ਅਤੇ ਬਹੁਤ ਜ਼ਿਆਦਾ ਵਾਲ ਝੜਦੇ ਹਨ। ਇਹ ਸਮੱਸਿਆ ਗਰਭ ਅਵਸਥਾ ਤੋਂ ਬਾਅਦ, ਕਿਸੇ ਵੀ ਵੱਡੇ ਆਪ੍ਰੇਸ਼ਨ ਤੋਂ ਬਾਅਦ, ਕਿਸੇ ਵੱਡੀ ਬਿਮਾਰੀ ਤੋਂ ਬਾਅਦ, ਬਹੁਤ ਜ਼ਿਆਦਾ ਤਣਾਅ, ਬਹੁਤ ਜ਼ਿਆਦਾ ਭਾਰ ਘਟਾਉਣ ਜਾਂ ਬਹੁਤ ਜ਼ਿਆਦਾ ਮਿਹਨਤ ਕਰਨ ਵਰਗੇ ਕਾਰਨਾਂ ਕਰਕੇ ਹੋ ਸਕਦੀ ਹੈ।