ਹੈਦਰਾਬਾਦ: ਅੱਜ ਦੇ ਸਮੇਂ 'ਚ ਨਸ਼ੇ ਦੇ ਮਾਮਲੇ ਵਧਦੇ ਜਾ ਰਹੇ ਹਨ। ਨਸ਼ੇ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਇਸਦੇ ਨਾਲ ਹੀ, ਪਰਿਵਾਰ 'ਚ ਲੜ੍ਹਾਈ ਦਾ ਮਹੌਲ ਵੀ ਬਣਿਆ ਰਹਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਸ ਇਸ ਲਈ ਤੁਹਾਨੂੰ ਆਪਣਾ ਮਨ ਪੱਕਾ ਕਰਨ ਦੀ ਲੋੜ ਹੈ। ਨਸ਼ੇ ਦੀ ਲਤ ਤੋਂ ਛੁਟਕਾਰਾ ਕਿਸੇ ਡਾਟਕਰ ਜਾਂ ਨਸ਼ਾ ਛੁਡਾਓ ਕੇਂਦਰਾਂ ਤੋਂ ਇਲਾਵਾਂ ਘਰ 'ਚ ਵੀ ਆਸਾਨੀ ਨਾਲ ਪਾਇਆ ਜਾ ਸਕਦਾ ਹੈ।
ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ: ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾ ਇੱਕ ਭਾਂਡੇ 'ਚ ਪਾਣੀ ਪਾ ਕੇ ਗਰਮ ਕਰ ਲਓ। ਫਿਰ ਇਸ ਗਰਮ ਪਾਣੀ 'ਚ ਕਾਲਾ ਲੂਣ ਅਤੇ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪਾਣੀ ਨੂੰ ਪੀਣ ਨਾਲ ਨਸ਼ੇ ਦੀ ਆਦਤ ਤੋਂ ਹੌਲੀ-ਹੌਲੀ ਛੁਟਕਾਰਾ ਮਿਲ ਜਾਵੇਗਾ।
ਨਸ਼ੇ ਕਾਰਨ ਹੋਣ ਵਾਲੀਆਂ ਬਿਮਾਰੀਆਂ:ਨਸ਼ੇ ਕਾਰਨ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
- ਮਾਨਸਿਕ ਬਿਮਾਰੀਆਂ
- ਕਿਡਨੀ ਨਾਲ ਜੁੜੀਆਂ ਬਿਮਾਰੀਆਂ
- ਜਿਗਰ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ
- ਫੇਫੜਿਆਂ ਨਾਲ ਸਬੰਧਿਤ ਸਮੱਸਿਆਵਾਂ
ਇਸ ਤਰ੍ਹਾਂ ਪਹਿਚਾਣ ਕਰੋ ਕਿ ਤੁਹਾਨੂੰ ਨਸ਼ੇ ਦੀ ਆਦਤ ਹੈ:ਜਿਹੜੇ ਵਿਅਕਤੀ ਨੂੰ ਨਸ਼ੇ ਦੀ ਆਦਤ ਹੁੰਦੀ ਹੈ, ਉਸ 'ਚ ਜਿਵੇਂ ਕਿਨਾ ਚਾਹੁੰਦੇ ਹੋਏ ਵੀ ਨਸ਼ਾ ਕਰਨਾ, ਨਸ਼ੇ ਕਾਰਨ ਕੰਮ ਜਾਂ ਪੜ੍ਹਾਈ ਵੱਲ ਧਿਆਨ ਨਾ ਲੱਗ ਪਾਉਣਾ, ਨਸ਼ੇ 'ਤੇ ਪੈਸੇ ਖਰਚ ਕਰਨਾ ਆਦਿ ਵਰਗੇ ਸੰਕੇਤ ਨਜ਼ਰ ਆਉਣ ਲੱਗਦੇ ਹਨ। ਇਸ ਲਈ ਤੁਹਾਨੂੰ ਸਮੇਂ ਰਹਿੰਦੇ ਹੀ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉੱਪਰ ਦੱਸੇ ਤਰੀਕੇ ਨੂੰ ਇੱਕ ਵਾਰ ਅਜ਼ਮਾ ਕੇ ਜ਼ਰੂਰ ਦੇਖੋ। ਇਸ ਨਾਲ ਨਸ਼ੇ ਦੀ ਆਦਤ ਤੋਂ ਕੁਝ ਦਿਨਾਂ ਦੇ ਅੰਦਰ ਛੁਟਕਾਰਾ ਪਾਇਆ ਜਾ ਸਕਦਾ ਹੈ।