ਪੰਜਾਬ

punjab

ETV Bharat / health

ਕੈਵਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇਲਾਜ਼ ਹੋ ਸਕਦੈ ਮਦਦਗਾਰ, ਪਰ ਦੇਖਭਾਲ ਜ਼ਰੂਰੀ - Root Canal - ROOT CANAL

Root Canal: ਕੈਵਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਰੂਟ ਕੈਨਾਲ ਇਲਾਜ ਕਰਵਾਉਣ ਤੋਂ ਬਾਅਦ ਦੰਦਾਂ ਅਤੇ ਮੂੰਹ ਨੂੰ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਦੇਖਭਾਲ ਨਾ ਕੀਤੀ ਜਾਵੇ, ਤਾਂ ਪੀੜਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Root Canal
Root Canal (Getty Images)

By ETV Bharat Entertainment Team

Published : Jun 17, 2024, 1:26 PM IST

ਹੈਦਰਾਬਾਦ: ਕੈਵਿਟੀ ਕਾਰਨ ਖਰਾਬ ਹੋ ਰਹੇ ਦੰਦਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੀਤੇ ਜਾਣ ਵਾਲੇ ਇਲਾਜ ਜਿਵੇਂ ਕਿ ਫਿਲਿੰਗ ਜਾਂ ਰੂਟ ਕੈਨਾਲ ਦੌਰਾਨ ਦੰਦਾਂ ਦੀ ਦੇਖਭਾਲ ਜ਼ਰੂਰੀ ਹੁੰਦੀ ਹੈ। ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਇੱਕ ਵਾਰ ਰੂਟ ਕੈਨਾਲ ਹੋ ਜਾਣ ਤੋਂ ਬਾਅਦ ਦੰਦਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਦੇਖਭਾਲ ਜਾਂ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਾਵਧਾਨੀਆਂ ਨਾ ਵਰਤਣ ਕਾਰਨ ਨਾ ਸਿਰਫ਼ ਪ੍ਰਭਾਵਿਤ ਥਾਂ 'ਤੇ ਦਰਦ ਅਤੇ ਸੋਜ ਦਾ ਖ਼ਤਰਾ ਵੱਧ ਸਕਦਾ ਹੈ, ਸਗੋਂ ਇਲਾਜ ਕੀਤੇ ਦੰਦਾਂ ਦੇ ਚੀਰ ਜਾਂ ਟੁੱਟਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਨਾਲ ਪੀੜਤ ਵਿਅਕਤੀ ਨੂੰ ਸਿਰਫ਼ ਖਾਣ-ਪੀਣ ਵਿੱਚ ਹੀ ਨਹੀਂ, ਸਗੋਂ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੂਟ ਕੈਨਾਲ ਇਲਾਜ ਕੀ ਹੈ?: ਬੰਗਲੌਰ ਵਿੱਚ ਦੰਦਾਂ ਦੀ ਡਾਕਟਰ ਅਪੂਰਵੀ ਜੋਸ਼ੀ ਦਾ ਕਹਿਣਾ ਹੈ ਕਿ ਕੈਵਿਟੀ ਦੀ ਸਮੱਸਿਆ ਵਧਣ ਅਤੇ ਦੰਦ ਖਰਾਬ ਹੋਣ ਕਰਕੇ ਰੂਟ ਕੈਨਾਲ ਦਾ ਇਲਾਜ ਕੀਤਾ ਜਾਂਦਾ ਹੈ। ਜਦੋ ਦੰਦਾਂ ਦੀ ਕੈਵਿਟੀ ਜਾਂ ਉਸ ਕਾਰਨ ਹੋਣ ਵਾਲੀ ਸਾੜ ਦੰਦਾਂ ਦੀ ਅੰਦਰਲੀ ਸਤਹ ਤੱਕ ਪਹੁੰਚਣ ਲੱਗਦੀ ਹੈ, ਤਾਂ ਨਾ ਸਿਰਫ਼ ਨੁਕਸਾਨੇ ਗਏ ਦੰਦਾਂ ਵਿੱਚ, ਸਗੋਂ ਇਸਦੇ ਆਲੇ ਦੁਆਲੇ ਵੀ ਦਰਦ ਅਤੇ ਸੋਜ ਵਧਣ ਲੱਗਦੀ ਹੈ। ਇਸ ਕਾਰਨ ਦੰਦਾਂ ਅਤੇ ਮਸੂੜਿਆਂ ਵਿੱਚ ਗੰਭੀਰ ਸੰਕਰਮਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਸਮੱਸਿਆ ਦੇ ਇਲਾਜ ਲਈ ਪ੍ਰਭਾਵਿਤ ਦੰਦਾਂ ਵਿੱਚ ਰੂਟ ਕੈਨਾਲ ਕੀਤਾ ਜਾਂਦਾ ਹੈ।

ਇਸ ਪ੍ਰਕਿਰਿਆ ਵਿੱਚ ਪ੍ਰਭਾਵਿਤ ਦੰਦ ਦੇ ਆਲੇ ਦੁਆਲੇ ਦੇ ਹਿੱਸੇ ਨੂੰ ਸੁੰਨ ਕਰਕੇ ਦੰਦਾਂ ਵਿੱਚ ਡ੍ਰਿਲ ਦੀ ਮਦਦ ਨਾਲ ਕੈਨਾਲ ਨੂੰ ਖੋਲ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਦੰਦਾਂ ਦੇ ਅੰਦਰਲੇ ਹਿੱਸੇ ਵਿੱਚ ਖਰਾਬ ਟਿਸ਼ੂ ਨੂੰ ਸਾਫ਼ ਕਰਕੇ ਦੰਦਾਂ ਦੀ ਕੈਵਿਟੀ ਨੂੰ ਹਟਾਇਆ ਜਾਂਦਾ ਹੈ ਅਤੇ ਖੋਖਲੇ ਦੰਦਾਂ ਵਿੱਚ ਐਂਟੀਬਾਇਓਟਿਕ ਭਰ ਕੇ ਫਿਲਿੰਗ ਕੀਤੀ ਜਾਂਦੀ ਹੈ, ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ। ਦੰਦਾਂ ਵਿੱਚ ਸਮੱਸਿਆ ਦੇ ਆਧਾਰ 'ਤੇ ਇਹ ਪ੍ਰਕਿਰਿਆ ਇੱਕ ਤੋਂ ਵੱਧ ਸੀਟਿੰਗ ਵਿੱਚ ਪੂਰੀ ਹੋ ਜਾਂਦੀ ਹੈ। ਰੂਟ ਕੈਨਾਲ ਤੋਂ ਬਾਅਦ ਦੰਦਾਂ ਵਿੱਚ ਤਰੇੜਾਂ ਜਾਂ ਉਨ੍ਹਾਂ ਦੇ ਬਾਹਰੀ ਹਿੱਸਿਆਂ ਦੇ ਟੁੱਟਣ ਦੀ ਸੰਭਾਵਨਾ ਰਹਿੰਦੀ ਹੈ। ਇਸ ਤੋਂ ਬਾਅਦ ਦੰਦਾਂ 'ਤੇ ਇੱਕ ਕੈਪ ਲਗਾਇਆ ਜਾਂਦਾ ਹੈ, ਤਾਂ ਜੋ ਪ੍ਰਭਾਵਿਤ ਦੰਦ ਸੁਰੱਖਿਅਤ ਰਹਿਣ।

ਸਮੱਸਿਆਵਾਂ ਕਿਉਂ ਵੱਧ ਸਕਦੀਆਂ ਹਨ?: ਡਾ: ਅਪੂਰਵੀ ਜੋਸ਼ੀ ਦਾ ਕਹਿਣਾ ਹੈ ਕਿ ਰੂਟ ਕੈਨਾਲ ਵਿੱਚ ਨਾ ਸਿਰਫ਼ ਪ੍ਰਭਾਵਿਤ ਦੰਦਾਂ ਦੀਆਂ ਜੜ੍ਹਾਂ ਸਗੋਂ ਦੰਦਾਂ ਦੇ ਆਲੇ-ਦੁਆਲੇ ਦੇ ਹਿੱਸੇ ਵੀ ਪ੍ਰਭਾਵਿਤ ਹੁੰਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਦਰਦ ਅਤੇ ਸੋਜ ਨਾ ਸਿਰਫ਼ ਪ੍ਰਭਾਵਿਤ ਦੰਦਾਂ ਵਿੱਚ, ਸਗੋਂ ਇਸਦੇ ਆਲੇ ਦੁਆਲੇ ਦੇ ਮਸੂੜਿਆਂ ਵਿੱਚ ਵੀ ਮਹਿਸੂਸ ਕੀਤੀ ਜਾਂਦੀ ਹੈ। ਇਸ ਲਈ ਡਾਕਟਰ ਕੁਝ ਦਵਾਈਆਂ ਦਿੰਦੇ ਹਨ ਅਤੇ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਦੀ ਸਲਾਹ ਵੀ ਦਿੰਦੇ ਹਨ, ਤਾਂ ਜੋ ਇਲਾਜ ਕੀਤੇ ਦੰਦਾਂ 'ਤੇ ਤਣਾਅ ਨਾ ਆਵੇ। ਇਲਾਜ ਕਰਵਾਉਣ ਤੋਂ ਬਾਅਦ ਭੋਜਨ ਵਿੱਚ ਸਿਰਫ਼ ਨਰਮ ਚੀਜ਼ਾਂ ਹੀ ਖਾਓ, ਡਾਕਟਰ ਦੁਆਰਾ ਦੱਸੇ ਗਏ ਪੇਸਟ ਅਤੇ ਵਿਧੀ ਨਾਲ ਬੁਰਸ਼ ਕਰੋ।

ਸਾਰੀਆਂ ਸਾਵਧਾਨੀਆਂ ਅਤੇ ਇਲਾਜ ਦੀ ਪਾਲਣਾ ਕਰਨ ਨਾਲ ਦਰਦ ਅਤੇ ਸੋਜ ਇੱਕ ਜਾਂ ਦੋ ਦਿਨਾਂ ਵਿੱਚ ਦੂਰ ਹੋ ਜਾਂਦੀ ਹੈ। ਪਰ ਕਈ ਵਾਰ ਕਈ ਕਾਰਨਾਂ ਕਰਕੇ ਦੰਦਾਂ ਅਤੇ ਮਸੂੜਿਆਂ ਵਿੱਚ ਦਰਦ ਅਤੇ ਸੋਜ ਨਿਰਧਾਰਤ ਸਮੇਂ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ। ਜੇਕਰ ਇਹ ਦਰਦ ਇੱਕ-ਦੋ ਦਿਨਾਂ ਵਿੱਚ ਠੀਕ ਨਾ ਹੋਵੇ, ਤਾਂ ਇਸ ਲਈ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚੋ ਕੁਝ ਹੇਠ ਲਿਖੇ ਕਾਰਨ ਹਨ:-

  • ਗਲਤ ਰੂਟ ਕੈਨਾਲ ਇਲਾਜ।
  • ਰੂਟ ਕੈਨਾਲ ਅਤੇ ਦੰਦਾਂ ਦੇ ਵਿਚਕਾਰ ਭੋਜਨ ਫਸ ਜਾਣ ਤੋਂ ਬਾਅਦ ਦੰਦਾਂ ਦੀ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਮਸੂੜਿਆਂ ਵਿੱਚ ਸੋਜ।
  • ਧਿਆਨ ਨਾਲ ਬੁਰਸ਼ ਕਰਨ ਅਤੇ ਸਖ਼ਤ ਭੋਜਨ ਖਾਣ ਤੋਂ ਬਚੋ।
  • ਆਪਣੀ ਜੀਭ ਜਾਂ ਹੱਥ ਨਾਲ ਰੂਟ ਕੈਨਾਲ ਖੇਤਰ ਨੂੰ ਵਾਰ-ਵਾਰ ਨਾ ਛੂਹੋ।
  • ਦੰਦਾਂ ਵਿੱਚ ਪੀਰੀਓਡੋਨਟਾਈਟਸ।

ਸਾਵਧਾਨੀ ਜ਼ਰੂਰੀ ਹੈ: ਰੂਟ ਕੈਨਾਲ ਹੋ ਜਾਣ ਤੋਂ ਬਾਅਦ ਇਲਾਜ ਕੀਤੇ ਦੰਦਾਂ ਲਈ ਹਮੇਸ਼ਾ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਸਹੀ ਦੇਖਭਾਲ ਨਾ ਕੀਤੀ ਜਾਵੇ, ਤਾਂ ਦੰਦ ਟੁੱਟਣ ਜਾਂ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਕੁਝ ਸਾਵਧਾਨੀਆਂ ਦੀ ਪਾਲਣ ਕਰਨਾ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-

  1. ਇਲਾਜ ਕੀਤੇ ਦੰਦਾਂ ਨਾਲ ਸੁੱਕੇ ਮੇਵੇ, ਸਖ਼ਤ ਅਤੇ ਚਿਪਚਿਪਾ ਭੋਜਨ, ਬਹੁਤ ਜ਼ਿਆਦਾ ਗਰਮ ਅਤੇ ਖੱਟੇ ਫਲਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।
  2. ਰੂਟ ਕੈਨਾਲ ਤੋਂ ਬਾਅਦ ਮੂੰਹ ਨੂੰ ਬੈਕਟੀਰੀਆ ਮੁਕਤ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਮੂੰਹ ਦੀ ਸਿਹਤ ਵੱਲ ਵਧੇਰੇ ਧਿਆਨ ਦਿਓ। ਦਿਨ ਵਿਚ ਘੱਟੋ-ਘੱਟ ਦੋ ਵਾਰ ਆਪਣੇ ਦੰਦਾਂ ਨੂੰ ਬੁਰਸ਼ ਕਰੋ ਅਤੇ ਕੁਝ ਵੀ ਖਾਣ ਤੋਂ ਬਾਅਦ ਗਾਰਗਲ ਕਰੋ।
  3. ਰੂਟ ਕੈਨਾਲ ਤੋਂ ਬਾਅਦ ਇਲਾਜ ਕੀਤੇ ਦੰਦਾਂ ਨੂੰ ਹੱਥਾਂ ਜਾਂ ਜੀਭ ਨਾਲ ਵਾਰ-ਵਾਰ ਛੂਹਣ ਤੋਂ ਬਚੋ।
  4. ਅਲਕੋਹਲ ਤੋਂ ਬਿਨਾਂ ਮਾਊਥਵਾਸ਼ ਦੀ ਵਰਤੋਂ ਕਰੋ, ਤਾਂ ਜੋ ਮੂੰਹ ਵਿੱਚ ਬੈਕਟੀਰੀਆ ਨਾ ਵੱਧ ਸਕੇ।
  5. ਰੋਜ਼ਾਨਾ ਖੁਰਾਕ ਵਿੱਚ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਮਾਤਰਾ ਨੂੰ ਵਧਾਓ। ਬਹੁਤ ਜ਼ਿਆਦਾ ਮਿੱਠੇ ਅਤੇ ਖੱਟੇ ਫਲਾਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਬਚੋ।
  6. ਸਰੀਰ ਨੂੰ ਹਾਈਡ੍ਰੇਟ ਰੱਖੋ।
  7. ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਸੀਮਤ ਕਰੋ।

ਡਾ: ਅਪੂਰਵੀ ਜੋਸ਼ੀ ਦਾ ਕਹਿਣਾ ਹੈ ਕਿ ਰੂਟ ਕੈਨਾਲ ਤੋਂ ਬਾਅਦ ਜੇਕਰ ਇਲਾਜ ਕੀਤੇ ਦੰਦਾਂ ਦੇ ਅੰਦਰ ਜਾਂ ਆਲੇ-ਦੁਆਲੇ ਬਹੁਤ ਜ਼ਿਆਦਾ ਦਰਦ, ਸੋਜ, ਫੋੜਾ ਜਾਂ ਕਿਸੇ ਵੀ ਤਰ੍ਹਾਂ ਦੇ ਅਸਧਾਰਨ ਲੱਛਣ ਦਿਖਾਈ ਦੇਣ, ਤਾਂ ਡਾਕਟਰ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਦੰਦਾਂ ਨੂੰ ਨਾ ਸਿਰਫ਼ ਇਲਾਜ ਤੋਂ ਬਾਅਦ, ਸਗੋਂ ਆਮ ਸਥਿਤੀ ਵਿੱਚ ਵੀ ਤੰਦਰੁਸਤ ਰੱਖਣ ਲਈ ਮੂੰਹ ਅਤੇ ਦੰਦਾਂ ਦੀ ਸਫਾਈ ਦਾ ਧਿਆਨ ਰੱਖਣਾ, ਪੌਸ਼ਟਿਕ ਭੋਜਨ ਖਾਣਾ ਅਤੇ ਦੰਦਾਂ ਦੀ ਨਿਯਮਤ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ।

ABOUT THE AUTHOR

...view details