ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬਿਮਾਰੀਆਂ 'ਚ ਮੋਟਾਪਾ, ਹਾਈਪਰਟੈਨਸ਼ਨ ਅਤੇ ਸ਼ੂਗਰ ਸ਼ਾਮਲ ਹੈ। ਇਹ ਸਮੱਸਿਆਵਾਂ ਬਜ਼ੁਰਗਾਂ ਤੋਂ ਲੈ ਕੇ ਨੌਜ਼ਵਾਨਾਂ 'ਚ ਵੀ ਦੇਖੀਆਂ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਜੀਵਨਸ਼ੈਲੀ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਕਈ ਤਰ੍ਹਾਂ ਦੀਆਂ ਕਸਰਤਾਂ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਕਸਰਤਾਂ 'ਚ ਸਵੀਮਿੰਗ ਕਰਨਾ ਵੀ ਸ਼ਾਮਲ ਹੈ। ਸਵੀਮਿੰਗ ਇੱਕ ਮਜ਼ੇਦਾਰ ਅਤੇ ਅਸਰਦਾਰ ਕਸਰਤ ਮੰਨੀ ਜਾਂਦੀ ਹੈ। ਇਸ ਨਾਲ ਗੋਢਿਆ ਦਾ ਦਰਦ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਪਰ ਕੁਝ ਲੋਕਾਂ ਲਈ ਸਵੀਮਿੰਗ ਖਤਰਨਾਕ ਵੀ ਹੋ ਸਕਦੀ ਹੈ।
ਇਹ ਲੋਕ ਨਾ ਕਰਨ ਸਵੀਮਿੰਗ:
ਘਟ ਸ਼ੂਗਰ: ਜੇਕਰ ਤੁਹਾਡੀ ਸ਼ੂਗਰ ਘਟ ਰਹਿੰਦੀ ਹੈ, ਤਾਂ ਸਵੀਮਿੰਗ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਲਈ ਸ਼ੂਗਰ ਦਾ ਪੱਧਰ ਚੈੱਕ ਕਰਨ ਤੋਂ ਬਾਅਦ ਡਾਕਟਰ ਨਾਲ ਗੱਲਬਾਤ ਕਰਕੇ ਹੀ ਸਵੀਮਿੰਗ ਕਰਨਾ ਸਹੀ ਹੋ ਸਕਦਾ ਹੈ। ਸ਼ੂਗਰ ਘਟ ਹੋਣ ਕਰਕੇ ਤੁਸੀਂ ਬੇਹੋਸ਼ ਹੋ ਸਕਦੇ ਹੋ, ਜੋ ਸਵੀਮਿੰਗ ਦੌਰਾਨ ਖਤਰਨਾਕ ਹੋਵੇਗਾ।
ਫੰਗਲ ਇੰਨਫੈਕਸ਼ਨ: ਸਵੀਮਿੰਗ ਕਰਦੇ ਸਮੇਂ ਫੰਗਲ ਇੰਨਫੈਕਸ਼ਨ ਦਾ ਖਤਰਾ ਕਾਫ਼ੀ ਜ਼ਿਆਦਾ ਹੁੰਦਾ ਹੈ। ਫੰਗਲ ਇੰਨਫੈਕਸ਼ਨ ਅੰਡਰਆਰਮਸ, ਪੈਰਾਂ ਦੀਆਂ ਉਂਗਲੀਆਂ ਅਤੇ ਪੱਟਾਂ ਦੇ ਆਲੇ-ਦੁਆਲੇ ਹੋ ਸਕਦੀ ਹੈ, ਜਿਸ ਕਾਰਨ ਖੁਜਲੀ ਅਤੇ ਲਾਲੀ ਹੋਣ ਲੱਗਦੀ ਹੈ। ਇਹ ਇੰਨਫੈਕਸ਼ਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਵੀ ਹੋਣ ਦਾ ਡਰ ਰਹਿੰਦਾ ਹੈ।
ਜ਼ੁਕਾਮ ਅਤੇ ਖੰਘ: ਜੇਕਰ ਤੁਹਾਨੂੰ ਜ਼ੁਕਾਮ, ਖੰਘ ਅਤੇ ਚਮੜੀ ਦੀ ਕੋਈ ਐਲਰਜ਼ੀ ਹੈ, ਤਾਂ ਸਵੀਮਿੰਗ ਕਰਨਾ ਨਜ਼ਰਅੰਦਾਜ਼ ਕਰੋ। ਇਸ ਦੌਰਾਨ ਸਵੀਮਿੰਗ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਸਰਜਰੀ ਤੋਂ ਬਾਅਦ: ਕਿਸੇ ਵੀ ਤਰ੍ਹਾਂ ਦੀ ਸਰਜਰੀ ਤੋਂ ਬਾਅਦ ਸਵੀਮਿੰਗ ਨਾ ਕਰੋ। ਇਸ ਦੌਰਾਨ ਸਵੀਮਿੰਗ ਕਰਨ ਨਾਲ ਸਮੱਸਿਆ ਵੱਧ ਸਕਦੀ ਹੈ। ਜੇਕਰ ਤੁਹਾਡੇ ਕਿਸੇ ਵੀ ਜਗ੍ਹਾਂ ਸੱਟ ਲੱਗੀ ਹੈ, ਤਾਂ ਪਾਣੀ 'ਚ ਗਿੱਲੇ ਹੋਣ ਤੋਂ ਬਚੋ। ਸੱਟ ਗਿੱਲੀ ਹੋਣ ਕਰਕੇ ਗੰਭੀਰ ਹੋ ਸਕਦੀ ਹੈ।
ਜ਼ਰੂਰਤ ਤੋਂ ਜ਼ਿਆਦਾ ਸਵੀਮਿੰਗ ਨਾ ਕਰੋ: ਸਵੀਮਿੰਗ ਕਰਨਾ ਇੱਕ ਥਕਾਵਟ ਵਾਲੀ ਗਤੀਵਿਧੀ ਹੈ, ਜੋ ਜ਼ਰੂਰਤ ਤੋਂ ਜ਼ਿਆਦਾ ਕਰਨੀ ਨੁਕਸਾਨਦੇਹ ਹੋ ਸਕਦੀ ਹੈ। ਇਸ ਲਈ ਜ਼ਰੂਰਤ ਦੇ ਹਿਸਾਬ ਨਾਲ ਹੀ ਸਵੀਮਿੰਗ ਕਰੋ।