ਹੈਦਰਾਬਾਦ:ਮਿੱਟੀ ਅਤੇ ਪ੍ਰਦੂਸ਼ਣ ਕਾਰਨ ਵਾਲ ਖਰਾਬ ਹੋਣ ਲੱਗਦੇ ਹਨ, ਜਿਸ ਕਰਕੇ ਲੋਕਾਂ ਨੂੰ ਵਾਲ ਝੜਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੋਜ਼ਾਨਾ ਕੁਝ ਚੀਜ਼ਾਂ ਦਾ ਇਸਤੇਮਾਲ ਆਪਣੇ ਵਾਲਾਂ 'ਤੇ ਕਰ ਸਕਦੇ ਹੋ। ਇਸ ਤਰ੍ਹਾਂ ਵਾਲ ਲੰਬੇ ਕਰਨ 'ਚ ਤੁਹਾਨੂੰ ਮਦਦ ਮਿਲੇਗੀ।
ਲੰਬੇ ਵਾਲ ਪਾਉਣ ਲਈ ਇਹ ਚੀਜ਼ਾਂ ਫਾਇਦੇਮੰਦ:
ਨਾਰੀਅਲ ਤੇਲ ਦੀ ਮਾਲਿਸ਼: ਲੰਬੇ ਵਾਲ ਪਾਉਣ ਲਈ ਆਪਣੇ ਸਿਰ ਦੀ ਗਰਮ ਨਾਰੀਅਲ ਤੇਲ ਨਾਲ ਮਾਲਿਸ਼ ਕਰੋ। ਇਸ ਤੇਲ ਨੂੰ ਰਾਤ ਭਰ ਲਗਾ ਕੇ ਰੱਖੋ ਅਤੇ ਫਿਰ ਸਵੇਰੇ ਪਾਣੀ ਨਾਲ ਵਾਲਾਂ ਨੂੰ ਧੋ ਲਓ।
ਪਿਆਜ਼ ਦਾ ਰਸ ਲਗਾਓ: ਲੰਬੇ ਵਾਲ ਪਾਉਣ ਲਈ ਪਿਆਜ਼ ਦੇ ਰਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਪਹਿਲਾ ਪਿਆਜ਼ ਦਾ ਰਸ ਕੱਢੋ ਅਤੇ ਇਸਨੂੰ ਆਪਣੀ ਖੋਪੜੀ 'ਚ ਲਗਾ ਲਓ। ਪਿਆਜ਼ ਦੇ ਰਸ ਨੂੰ 30 ਮਿੰਟ ਲਈ ਲਗਾ ਰਹਿਣ ਦਿਓ। ਪਿਆਜ਼ ਦੇ ਰਸ 'ਚ ਸਲਫ਼ਰ ਹੁੰਦਾ ਹੈ, ਜੋ ਵਾਲਾਂ ਨੂੰ ਵਧਾਉਣ 'ਚ ਮਦਦਗਾਰ ਹੋ ਸਕਦਾ ਹੈ।
ਐਲੋਵੇਰਾ ਜੈੱਲ:ਲੰਬੇ ਵਾਲ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵੀ ਵਰਤੋ ਕਰ ਸਕਦੇ ਹੋ। ਐਲੋਵੇਰਾ ਜੈੱਲ ਨੂੰ ਸਿੱਧੇ ਆਪਣੀ ਖੋਪੜੀ 'ਚ ਲਗਾਓ ਅਤੇ ਧੋਣ ਤੋਂ ਪਹਿਲਾ ਲਗਭਗ ਇਸਨੂੰ ਆਪਣੇ ਵਾਲਾਂ 'ਤੇ ਇੱਕ ਘੰਟੇ ਲਈ ਲਗਾ ਰਹਿਣ ਦਿਓ। ਇਸ ਨਾਲ ਵਾਲ ਵਧਾਉਣ 'ਚ ਮਦਦ ਮਿਲੇਗੀ।
ਬਦਾਮ ਦਾ ਤੇਲ: ਲੰਬੇ ਵਾਲ ਪਾਉਣ ਲਈ ਰੋਜਮੇਰੀ, ਪੇਪਰਮਿੰਟ ਅਤੇ ਲਵੈਂਡਰ ਵਰਗੇ ਤੇਲਾਂ ਨੂੰ ਬਦਾਮ ਤੇਲ ਦੇ ਨਾਲ ਮਿਲਾ ਕੇ ਲਗਾਓ। ਇਨ੍ਹਾਂ ਤੇਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੀ ਖੋਪੜੀ ਦੀ ਮਾਲਿਸ਼ ਕਰੋ। ਇਸ ਨਾਲ ਬਲੱਡ ਫਲੋ 'ਚ ਸੁਧਾਰ ਅਤੇ ਵਾਲਾਂ ਨੂੰ ਵਧਾਉਣ 'ਚ ਮਦਦ ਮਿਲੇਗੀ।
ਅੰਡੇ ਦਾ ਮਾਸਕ:ਅੰਡਾ ਪ੍ਰੋਟੀਨ ਅਤੇ ਬਾਇਓਟਿਨ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਦੀ ਸਿਹਤ ਲਈ ਜ਼ਰੂਰੀ ਹੁੰਦਾ ਹੈ। ਇਸ ਲਈ ਇੱਕ ਅੰਡੇ ਨੂੰ ਆਪਣੇ ਵਾਲਾਂ ਅਤੇ ਖੋਪੜੀ 'ਤੇ ਲਗਾ ਲਓ। ਇਸਨੂੰ 20 ਮਿੰਟ ਤੱਕ ਆਪਣੇ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਠੰਡੇ ਪਾਣੀ ਨਾਲ ਵਾਲਾਂ ਨੂੰ ਧੋ ਲਓ।