ਪੰਜਾਬ

punjab

ETV Bharat / health

ਪਤਲੀ ਕਮਰ ਪਾਉਣਾ ਚਾਹੁੰਦੇ ਹੋ, ਤਾਂ ਰੋਜ਼ ਪੀਓ ਇਹ 3 ਤਰ੍ਹਾਂ ਦੀ ਡ੍ਰਿੰਕਸ, ਨਜ਼ਰ ਆਵੇਗਾ ਕਾਫ਼ੀ ਅੰਤਰ - Ways to Get Rid of Obesity - WAYS TO GET RID OF OBESITY

Ways to Get Rid of Obesity: ਗਲਤ ਜੀਵਨਸ਼ੈਲੀ ਕਾਰਨ ਲੋਕ ਵਧਦੇ ਭਾਰ ਤੋਂ ਪਰੇਸ਼ਨ ਰਹਿੰਦੇ ਹਨ। ਇਸ ਲਈ ਤੁਸੀਂ ਭਾਰ ਨੂੰ ਕੰਟਰੋਲ ਕਰਨ ਲਈ ਕੁਝ ਡ੍ਰਿੰਕਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।

Ways to Get Rid of Obesity
Ways to Get Rid of Obesity (Getty Images)

By ETV Bharat Punjabi Team

Published : Jul 1, 2024, 5:26 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਵਧਦੇ ਭਾਰ ਦਾ ਆਸਾਨੀ ਨਾਲ ਸ਼ਿਕਾਰ ਹੋ ਰਹੇ ਹਨ। ਭਾਰ ਵਧਣ ਨਾਲ ਸਿਰਫ਼ ਸਰੀਰਕ ਦਿੱਖ ਹੀ ਖਰਾਬ ਨਹੀਂ, ਸਗੋਂ ਕਈ ਬਿਮਾਰੀਆਂ ਵੀ ਪੈਂਦਾ ਹੋ ਸਕਦੀਆਂ ਹਨ। ਇਸ ਲਈ ਤੁਸੀਂ ਭਾਰ ਕੰਟਰੋਲ ਕਰਨ ਲਈ ਕੁਝ ਡ੍ਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਭਾਰ ਕੰਟਰੋਲ ਕਰਨ ਲਈ ਡ੍ਰਿੰਕਸ:

ਮੇਥੀ ਦਾ ਪਾਣੀ: ਮੇਥੀ ਦੇ ਬੀਜ ਪਾਚਨ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ ਅਤੇ ਇਸ ਨਾਲ ਮੋਟਾਪੇ ਨੂੰ ਵੀ ਘਟ ਕੀਤਾ ਜਾ ਸਕਦਾ ਹੈ। ਮੇਥੀ 'ਚ ਵਿਟਾਮਿਨ, ਮਿਨਰਲਸ, ਸਾੜ ਵਿਰੋਧੀ ਗੁਣ ਅਤੇ ਐਂਟੀਆਕਸੀਡੈਂਟ ਸਮੇਤ ਕਈ ਗੁਣ ਪਾਏ ਜਾਂਦੇ ਹਨ, ਜੋ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਡ੍ਰਿੰਕ ਨੂੰ ਤੁਸੀਂ ਦਿਨ ਦੇ ਸਮੇਂ ਪੀ ਸਕਦੇ ਹੋ। ਮੇਥੀ ਦਾ ਪਾਣੀ ਪੀਣ ਨਾਲ ਸਰੀਰ ਦਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ।

ਦਾਲਚੀਨੀ ਦਾ ਪਾਣੀ: ਸੌਣ ਤੋਂ ਪਹਿਲਾ ਦਾਲਚੀਨੀ ਦਾ ਪਾਣੀ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਕਮਰ ਨੂੰ ਪਤਲਾ ਕਰਨ 'ਚ ਮਦਦ ਮਿਲਦੀ ਹੈ। ਦਾਲਚੀਨੀ 'ਚ ਭੁੱਖ ਨੂੰ ਘਟ ਕਰਨ ਵਾਲੇ ਹਾਰਮੋਨ ਹੁੰਦੇ ਹਨ, ਜਿਸ ਨਾਲ ਪੇਟ ਭਰਿਆ ਹੋਇਆ ਮਹਿਸੂਸ ਹੁੰਦਾ ਹੈ ਅਤੇ ਭੁੱਖ ਨਹੀਂ ਲੱਗਦੀ ਹੈ। ਦਾਲਚੀਨੀ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਭਾਰ ਨੂੰ ਘਟਾਉਣ 'ਚ ਮਦਦ ਕਰਦੇ ਹਨ।

ਨਿੰਬੂ ਅਤੇ ਪੁਦੀਨੇ ਦਾ ਡ੍ਰਿੰਕ: ਗਰਮੀਆਂ 'ਚ ਨਿੰਬੂ ਅਤੇ ਪੁਦੀਨੇ ਦੀ ਡ੍ਰਿੰਕ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਪਾਚਨ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ। ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ, ਕਬਜ਼ ਅਤੇ ਐਸਿਡਿਟੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਫਾਇਦੇਮੰਦ ਹੋ ਸਕਦਾ ਹੈ। ਨਿੰਬੂ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ, ਪੁਦੀਨੇ 'ਚ ਪੋਟਾਸ਼ੀਅਮ, ਆਈਰਨ, ਵਿਟਾਮਿਨ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਗੁਣ ਵੀ ਪਾਏ ਜਾਂਦੇ ਹਨ।

ABOUT THE AUTHOR

...view details