ਹੈਦਰਾਬਾਦ:ਗਰਮੀਆਂ ਆਉਦੇ ਹੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਤੇਜ਼ ਧੁੱਪ ਕਰਕੇ ਚਿਹਰੇ 'ਤੇ ਟੈਨਿੰਗ ਹੋ ਜਾਂਦੀ ਹੈ ਅਤੇ ਨਿਖਾਰ ਵੀ ਗੁਆਚ ਜਾਂਦਾ ਹੈ। ਕਈ ਲੋਕ ਚਿਹਰੇ ਦਾ ਨਿਖਾਰ ਵਾਪਸ ਪਾਉਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਅਤੇ ਦਵਾਈਆਂ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸ ਨਾਲ ਚਮੜੀ ਦੇ ਹੋਰ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਧੁੱਪ 'ਚ ਬਾਹਰ ਰਹਿੰਦੇ ਹੋ, ਤਾਂ ਘਰ ਆ ਕੇ ਕੁਝ ਚੀਜ਼ਾਂ ਦਾ ਆਪਣੇ ਚਿਹਰੇ 'ਤੇ ਜ਼ਰੂਰ ਇਸਤੇਮਾਲ ਕਰੋ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ।
ਧੁੱਪ ਤੋਂ ਬਚਣ ਦੇ ਸਕਿਨ ਕੇਅਰ ਟਿਪਸ:
ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਚਿਹਰੇ 'ਤੇ ਚਮਕ ਆਉਦੀ ਹੈ ਅਤੇ ਚਮੜੀ ਨੂੰ ਠੰਡਕ ਵੀ ਮਿਲਦੀ ਹੈ। ਇਸ ਲਈ ਐਲੋਵੇਰਾ ਜੈੱਲ ਨਾਲ ਚਿਹਰੇ 'ਤੇ ਮਸਾਜ ਕਰੋ। ਇਸ ਜੈੱਲ ਦੀ ਮਦਦ ਨਾਲ ਟੈਨਿੰਗ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਖੀਰੇ ਦਾ ਜੂਸ: ਖੀਰੇ ਦਾ ਜੂਸ ਸਿਹਤ ਦੇ ਨਾਲ-ਨਾਲ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਬਾਹਰੋ ਹੀ ਨਹੀਂ, ਸਗੋ ਅੰਦਰੋ ਵੀ ਹਾਈਡ੍ਰੇਟ ਰਹਿੰਦੀ ਹੈ। ਇਸ ਜੂਸ ਨੂੰ ਤੁਸੀਂ ਪੀ ਵੀ ਸਕਦੇ ਹੋ ਅਤੇ ਚਿਹਰੇ 'ਤੇ ਵੀ ਲਗਾ ਸਕਦੇ ਹੋ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ। ਇਸ ਤੋਂ ਇਲਾਵਾ, ਤੁਸੀਂ ਖੀਰੇ ਦੇ ਟੁੱਕੜਿਆਂ ਨੂੰ ਚਿਹਰੇ 'ਤੇ ਸਕਰਬ ਵੀ ਕਰ ਸਕਦੇ ਹੋ।
ਸ਼ਹਿਦ:ਸ਼ਹਿਦ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਨਮੀ ਮਿਲਦੀ ਹੈ ਅਤੇ ਟੈਨਿੰਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਕੱਚਾ ਦੁੱਧ: ਕੱਚਾ ਦੁੱਧ ਵੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਕੱਚੇ ਦੁੱਧ 'ਚ ਤਿੰਨ ਬੂੰਦਾਂ ਗੁਲਾਬ ਜੈੱਲ ਦੀਆਂ ਮਿਲਾ ਲਓ ਅਤੇ ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ ਅਤੇ ਚਿਹਰੇ ਦਾ ਨਿਖਾਰ ਵਾਪਸ ਆ ਜਾਵੇਗਾ।
ਚਾਹ ਦਾ ਪਾਣੀ: ਚਾਹ ਦੇ ਪਾਣੀ ਨੂੰ ਚਿਹਰੇ 'ਤੇ ਲਗਾਉਣ ਨਾਲ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ, ਪਰ ਇਸ ਚਾਹ 'ਚ ਦੁੱਧ ਨਹੀ ਮਿਲਾਉਣਾ। ਇਸਨੂੰ ਬਣਾਉਣ ਲਈ ਪਾਣੀ 'ਚ ਚਾਹ ਪੱਤੀ ਪਾ ਕੇ ਉਬਾਲ ਲਓ ਅਤੇ ਫਿਰ ਇਸਨੂੰ ਠੰਡਾ ਕਰਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾ ਲਓ।