ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਪਸੀਨਾ ਜ਼ਿਆਦਾ ਆਉਦਾ ਹੈ, ਜਿਸ ਕਰਕੇ ਚਿਹਰੇ 'ਤੇ ਦਾਗ-ਧੱਬੇ ਅਤੇ ਫਿਣਸੀਆਂ ਸ਼ੁਰੂ ਹੋ ਜਾਂਦੀਆਂ ਹਨ। ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਵਿਟਾਮਿਨ-ਸੀ ਅਤੇ ਈ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਵਿਟਾਮਿਨ-ਸੀ ਸੀਰਮ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸੀਰਮ ਘਰ 'ਚ ਵੀ ਬਣਾਇਆ ਜਾ ਸਕਦਾ ਹੈ। ਵਿਟਾਮਿਨ-ਸੀ ਸੀਰਮ ਨਾਲ ਚਮੜੀ ਦੀ ਚਮਕ ਵਧਾਉਣ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਵਿਟਾਮਿਨ-ਸੀ ਦੇ ਫਾਇਦੇ:ਵਿਟਾਮਿਨ-ਸੀ 'ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਫ੍ਰੀ ਰੈਡੀਕਲਸ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਵਿਟਾਮਿਨ-ਸੀ ਸੂਰਜ ਦੀਆਂ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਚਮੜੀ ਨੂੰ ਸੁਰੱਖਿਅਤ ਰੱਖਦਾ ਹੈ। ਕਈ ਲੋਕ ਵਿਟਾਮਿਨ-ਸੀ ਸੀਰਮ ਨੂੰ ਬਾਜ਼ਾਰ 'ਚੋ ਖਰੀਦਦੇ ਹਨ, ਜੋ ਕਿ ਮਹਿੰਗੇ ਹੋਣ ਦੇ ਨਾਲ-ਨਾਲ ਕੈਮੀਕਲ ਨਾਲ ਭਰਪੂਰ ਵੀ ਹੁੰਦੇ ਹਨ। ਇਸ ਲਈ ਤੁਸੀਂ ਘਰ 'ਚ ਹੀ ਵਿਟਾਮਿਨ-ਸੀ ਸੀਰਮ ਬਣਾ ਸਕਦੇ ਹੋ।
ਵਿਟਾਮਿਨ-ਸੀ ਸੀਰਮ ਬਣਾਉਣ ਦੀ ਸਮੱਗਰੀ:ਵਿਟਾਮਿਨ-ਸੀ ਸੀਰਮ ਬਣਾਉਣ ਲਈ 2 ਵਿਟਾਮਿਨ-ਸੀ ਦੀਆਂ ਗੋਲੀਆਂ, 1 ਵੱਡਾ ਚਮਚ ਗਲਿਸਰੀਨ, 2 ਵੱਡੇ ਚਮਚ ਗੁਲਾਬ ਜਲ, 1 ਵਿਟਾਮਿਨ-ਈ ਕੈਪਸੂਲ, 1 ਵੱਡਾ ਚਮਚ ਐਲੋਵੇਰਾ ਜੈੱਲ ਅਤੇ ਇੱਕ ਕੱਚ ਦੀ ਬੋਤਲ ਦੀ ਲੋੜ ਹੁੰਦੀ ਹੈ।