ਪੰਜਾਬ

punjab

ETV Bharat / health

ਗਰਮੀਆਂ 'ਚ ਖਰਾਬ ਹੋ ਰਹੇ ਨੇ ਵਾਲ, ਤਾਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - Summer Hair Care

Summer Hair Care: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਲੋਕ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਵਾਲਾਂ ਦੀਆਂ ਸਮੱਸਿਆਵਾਂ ਵੀ ਇਨ੍ਹਾਂ 'ਚੋ ਇੱਕ ਹੈ। ਗਰਮੀਆਂ ਦੇ ਮੌਸਮ 'ਚ ਵਾਲ ਖਰਾਬ ਹੋ ਜਾਂਦੇ ਹਨ। ਇਸ ਲਈ ਤੁਸੀਂ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਵਾਲਾਂ ਦੀ ਦੇਖਭਾਲ ਕਰ ਸਕਦੇ ਹੋ।

Summer Hair Care
Summer Hair Care

By ETV Bharat Health Team

Published : Apr 19, 2024, 12:55 PM IST

ਹੈਦਰਾਬਾਦ: ਗਰਮੀਆਂ 'ਚ ਤੇਜ਼ ਧੁੱਪ ਕਰਕੇ ਸਾਡੀ ਚਮੜੀ ਅਤੇ ਵਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਇਸ ਮੌਸਮ 'ਚ ਸਿਰਫ਼ ਸਿਹਤ ਸਮੱਸਿਆਵਾਂ ਹੀ ਨਹੀਂ, ਸਗੋ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਧੁੱਪ ਅਤੇ ਪਸੀਨੇ ਕਾਰਨ ਵਾਲ ਖੁਸ਼ਕ, ਖਰਾਬ ਅਤੇ ਟੁੱਟਣ ਲੱਗਦੇ ਹਨ। ਅਜਿਹੇ 'ਚ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਲਈ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਹੋ।

ਗਰਮੀਆਂ 'ਚ ਵਾਲਾਂ ਦੀ ਦੇਖਭਾਲ:

ਵਾਲ ਕੱਟ ਲਓ:ਗਰਮੀਆਂ ਦੇ ਮੌਸਮ 'ਚ ਵੱਡੇ ਵਾਲ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਤੁਸੀਂ ਆਪਣੇ ਵਾਲ ਕਟਵਾ ਸਕਦੇ ਹੋ ਅਤੇ ਛੋਟੇ ਵਾਲ ਰੱਖ ਸਕਦੇ ਹੋ। ਛੋਟੇ ਵਾਲਾਂ ਦੀ ਦੇਖਭਾਲ ਕਰਨਾ ਆਸਾਨ ਹੁੰਦਾ ਹੈ।

ਸਕਾਰਫ਼ ਪਹਿਨੋ:ਗਰਮੀਆਂ 'ਚ ਵਾਲਾਂ ਨੂੰ ਧੁੱਪ ਤੋਂ ਬਚਾਉਣ ਲਈ ਬਾਹਰ ਜਾਂਦੇ ਸਮੇਂ ਹਮੇਸ਼ਾਂ ਸਕਾਰਫ਼ ਪਾ ਕੇ ਰੱਖੋ। ਇਸ ਨਾਲ ਵਾਲ ਖਰਾਬ ਹੋਣ ਤੋਂ ਬਚਣਗੇ। ਇਸਦੇ ਨਾਲ ਹੀ, ਤੁਸੀਂ ਆਪਣੇ ਵਾਲਾਂ ਨੂੰ ਬੰਨ੍ਹ ਵੀ ਸਕਦੇ ਹੋ।

ਵਾਲਾਂ ਨੂੰ ਟਾਈਟ ਨਾ ਬੰਨ੍ਹੋ: ਗਰਮੀਆਂ 'ਚ ਆਪਣੇ ਵਾਲਾਂ ਨੂੰ ਜ਼ਿਆਦਾ ਟਾਈਟ ਨਾ ਬੰਨ੍ਹੋ। ਇਸ ਮੌਸਮ 'ਚ ਚੋਟੀ ਅਤੇ ਪੋਨੀਟੇਲ ਕਰਨ ਤੋਂ ਬਚੋ, ਕਿਉਕਿ ਜੇਕਰ ਤੁਸੀਂ ਅਜਿਹੇ ਹੇਅਰ ਸਟਾਈਲ ਕਰਦੇ ਹੋ, ਤਾਂ ਵਾਲਾਂ 'ਚ ਪਸੀਨਾਂ ਆ ਸਕਦਾ ਹੈ, ਜਿਸ ਕਰਕੇ ਡੈਂਡਰਫ਼ ਅਤੇ ਹੋਰ ਕਈ ਤਰ੍ਹਾਂ ਦੀਆਂ ਇੰਨਫੈਕਸ਼ਨਾਂ ਦਾ ਖਤਰਾ ਵੀ ਵੱਧ ਸਕਦਾ ਹੈ।

ਸਟਾਈਲਿੰਗ ਪ੍ਰੋਡਕਟਾਂ ਤੋਂ ਬਚੋ: ਗਰਮੀਆਂ ਦੇ ਮੌਸਮ 'ਚ ਸਟਾਈਲਿੰਗ ਪ੍ਰੋਡਕਟਾਂ ਦੀ ਵਰਤੋ ਨਾ ਕਰੋ। ਜਿੰਨਾ ਹੋ ਸਕੇ ਸਟ੍ਰੇਟਨਰ, ਬਲੋ ਡਰਾਈ, ਪਰਮਿੰਗ ਅਤੇ ਕੇਰਾਟਿਨ ਦੀ ਵਰਤੋ ਕਰਨ ਤੋਂ ਬਚੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਲ ਫਲੈਟ ਅਤੇ ਤੇਲੀ ਨਾ ਲੱਗਣ, ਤਾਂ ਸਿਰਮ ਦਾ ਇਸਤੇਮਾਲ ਵੀ ਘੱਟ ਕਰੋ।

ਕੰਡੀਸ਼ਨਰ ਲਗਾਓ:ਵਾਲਾਂ ਦੀ ਦੇਖਭਾਲ ਲਈ ਸ਼ੈਪੂ ਲਗਾਉਣ ਤੋਂ ਬਾਅਦ ਤੁਸੀਂ ਕੰਡੀਸ਼ਨਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ ਅਤੇ ਵਾਲ ਹਾਈਡ੍ਰੇਟ ਰਹਿਣਗੇ।

ਤੇਲ ਲਗਾਓ: ਗਰਮੀਆਂ ਦੇ ਮੌਸਮ 'ਚ ਵਾਲਾਂ ਨੂੰ ਤੇਲ ਲਗਾਉਣਾ ਫਾਇਦੇਮੰਦ ਹੋ ਸਕਦਾ ਹੈ। ਹਾਲਾਂਕਿ, ਕੁਝ ਲੋਕਾਂ ਦਾ ਮੰਨਣਾ ਹੈ ਕਿ ਗਰਮੀਆਂ 'ਚ ਵਾਲਾਂ 'ਤੇ ਤੇਲ ਨਹੀਂ ਲਗਾਉਣਾ ਚਾਹੀਦਾ, ਪਰ ਅਜਿਹਾ ਨਹੀਂ ਹੈ। ਜੇਕਰ ਤੁਸੀਂ ਨਾਰੀਅਲ ਜਾਂ ਜੈਤੂਨ ਦੇ ਤੇਲ ਨਾਲ ਵਾਲਾਂ ਦੀ ਮਸਾਜ ਕਰਦੇ ਹੋ, ਤਾਂ ਇਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ ਅਤੇ ਵਾਲਾਂ ਦੀ ਲੰਬਾਈ ਵੀ ਵੱਧਦੀ ਹੈ।

ਮੋਟੀ ਕੰਘੀ ਦਾ ਇਸਤੇਮਾਲ: ਵਾਲਾਂ ਦੀ ਦੇਖਭਾਲ ਲਈ ਮੋਟੀ ਕੰਘੀ ਦਾ ਇਸਤੇਮਾਲ ਕਰੋ। ਵਾਲਾਂ ਨੂੰ ਕੰਘੀ ਕਰਨ ਤੋਂ ਪਹਿਲਾ ਥੋੜ੍ਹਾ ਜਿਹਾ ਸਿਰਮ ਲਗਾਓ। ਅਜਿਹਾ ਕਰਨ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ABOUT THE AUTHOR

...view details