ਹਰ ਕੋਈ ਸੁੰਦਰ ਅਤੇ ਸੰਘਣੇ ਵਾਲ ਚਾਹੁੰਦਾ ਹੈ। ਚਾਹੇ ਮਰਦ ਹੋਵੇ ਜਾਂ ਔਰਤ, ਵਾਲ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਅੱਜ ਕੱਲ੍ਹ ਲਗਭਗ ਹਰ ਕੋਈ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਛੋਟੀ ਉਮਰ ਤੋਂ ਹੀ ਵਾਲ ਰੁੱਖੇ, ਸੁੱਕੇ ਅਤੇ ਖਰਾਬ ਹੋਣ ਲੱਗਦੇ ਹਨ। ਇਸ ਦੇ ਮੁੱਖ ਕਾਰਨ ਖਾਣ-ਪੀਣ ਦੀਆਂ ਆਦਤਾਂ, ਪ੍ਰਦੂਸ਼ਣ, ਮਾਨਸਿਕ ਤਣਾਅ, ਨੀਂਦ ਦੀ ਕਮੀ ਹੈ। ਖਾਸ ਕਰਕੇ ਕਈ ਔਰਤਾਂ ਨੂੰ ਸੌਂਦੇ ਸਮੇਂ ਜ਼ਿਆਦਾ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ।
ਵਾਲ ਝੜਨ ਦੀ ਸਮੱਸਿਆ ਤੋਂ ਬਚਣ ਦੇ ਉਪਾਅ:
ਲੋੜੀਂਦੀ ਨੀਂਦ ਲਓ: ਨੀਂਦ ਦੇ ਦੌਰਾਨ ਸਰੀਰ ਵਿੱਚ ਵਿਕਾਸ ਦੇ ਹਾਰਮੋਨ ਨਿਕਲਦੇ ਹਨ, ਜੋ ਨਵੇਂ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਪੁਰਾਣੇ ਖਰਾਬ ਹੋਏ ਵਾਲਾਂ ਨੂੰ ਹਟਾਉਂਦੇ ਹਨ। ਇਸ ਲਈ ਤੁਹਾਨੂੰ ਚੰਗੀ ਨੀਂਦ ਦੀ ਜ਼ਰੂਰਤ ਹੈ। ਨੀਂਦ ਦੀ ਕਮੀ ਕਾਰਨ ਕੋਰਟੀਸੋਲ ਦਾ ਪੱਧਰ ਵਧਦਾ ਹੈ ਅਤੇ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ।
ਰੇਸ਼ਮ ਦੇ ਸਿਰਹਾਣੇ ਦੀ ਵਰਤੋਂ: ਸੂਤੀ ਸਿਰਹਾਣਿਆਂ 'ਤੇ ਵਾਲ ਟੁੱਟਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਿਰ ਅਤੇ ਸਿਰਹਾਣੇ ਨੂੰ ਰਗੜਨ ਨਾਲ ਵਾਲ ਉਲਝ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਸੂਤੀ ਦੇ ਸਿਰਹਾਣੇ ਜਾਂ ਕਵਰ ਵਰਤ ਰਹੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਬਦਲਣਾ ਚਾਹੀਦਾ ਹੈ। ਤੁਸੀਂ ਸੂਤੀ ਦੀ ਬਜਾਏ ਰੇਸ਼ਮ/ਸਿਲਕ ਜਾਂ ਫੈਬਰਿਕ ਕਵਰ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਨਰਮ ਹੁੰਦੇ ਹਨ। ਇਸ ਨੂੰ ਸਿਰ 'ਤੇ ਰਗੜਨ ਨਾਲ ਵਾਲ ਟੁੱਟਣ/ਝੜਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਗਿੱਲੇ ਵਾਲਾਂ ਨਾਲ ਕਦੇ ਨਾ ਸੌਂਵੋ: ਕਈ ਲੋਕਾਂ ਨੂੰ ਸੌਣ ਤੋਂ ਪਹਿਲਾਂ ਵਾਲ ਧੋਣ ਦੀ ਆਦਤ ਹੁੰਦੀ ਹੈ ਅਤੇ ਨਹਾਉਣ ਤੋਂ ਬਾਅਦ ਗਿੱਲੇ ਵਾਲਾਂ ਨਾਲ ਬਿਸਤਰ 'ਤੇ ਸੌਂ ਜਾਂਦੇ ਹਨ। ਇਹ ਗਲਤੀ ਨਾ ਕਰੋ ਕਿਉਂਕਿ ਗਿੱਲੇ ਵਾਲ ਬਹੁਤ ਕਮਜ਼ੋਰ ਹੁੰਦੇ ਹਨ, ਜੋ ਸੌਂਦੇ ਸਮੇਂ ਜ਼ਿਆਦਾ ਉਲਝ ਜਾਂਦੇ ਹਨ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਦੇ ਵੀ ਗਿੱਲੇ ਵਾਲਾਂ ਨਾਲ ਨਾ ਸੌਂਵੋ।