ਹੈਦਰਾਬਾਦ:ਅੱਜ ਦੇ ਸਮੇਂ 'ਚ ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਦੀ ਸਮੱਸਿਆ ਆਮ ਹੋ ਗਈ ਹੈ। ਇਨ੍ਹਾਂ ਸਮੱਸਿਆਵਾਂ ਤੋਂ ਹਰ ਉਮਰ ਦੇ ਲੋਕ ਪਰੇਸ਼ਾਨ ਰਹਿੰਦੇ ਹਨ। ਪਰ ਜੇਕਰ ਤੁਸੀਂ ਸਿਹਤਮੰਦ ਖੁਰਾਕ ਅਤੇ ਭਰਪੂਰ ਮਾਤਰਾ 'ਚ ਪਾਣੀ ਪੀਓਗੇ, ਤਾਂ ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਦੀ ਸਮੱਸਿਆ ਤੋਂ ਆਰਾਮ ਪਾ ਸਕਦੇ ਹੋ। ਖਾਣ-ਪੀਣ ਤੋਂ ਇਲਾਵਾ, ਤੁਸੀਂ ਕੁਝ ਘਰੇਲੂ ਨੁਸਖ਼ੇ ਵੀ ਅਜ਼ਮਾ ਸਕਦੇ ਹੋ। ਇਸ ਲਈ ਧਨੀਏ ਦੇ ਪੱਤੇ ਮਦਦਗਾਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਕੁਝ ਦਵਾਈਆਂ ਵੀ ਹਨ, ਜਿਸਦੀ ਵਰਤੋ ਕਰਦੇ ਗੁਰਦੇ ਦੀ ਪੱਥਰੀ ਤੋਂ ਆਰਾਮ ਪਾਇਆ ਜਾ ਸਕਦਾ ਹੈ।
ਥਾਇਰਾਈਡ ਅਤੇ ਪੱਥਰੀ ਦਾ ਰਾਮਬਾਣ ਇਲਾਜ, ਬਸ ਧਨੀਏ ਦੇ ਪੱਤਿਆ ਦਾ ਇਸ ਤਰ੍ਹਾਂ ਕਰ ਲਓ ਇਸਤੇਮਾਲ - Treatment of Thyroid and Stones
Treatment of Thyroid and Stones: ਗਲਤ ਅਤੇ ਬਦਲਦੀ ਜੀਵਨਸ਼ੈਲੀ ਕਰਕੇ ਲੋਕ ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਤੁਸੀਂ ਧਨੀਏ ਦੇ ਪੱਤਿਆ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ, ਤਾਂ ਥਾਇਰਾਈਡ ਅਤੇ ਪੱਥਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਹੋਰ ਵਈ ਕਈ ਤਰੀਕੇ ਅਜ਼ਮਾਏ ਜਾ ਸਕਦੇ ਹਨ।
Published : Jul 24, 2024, 3:10 PM IST
ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਦੀ ਸਮੱਸਿਆ ਤੋਂ ਆਰਾਮ ਪਾਉਣ ਦੇ ਤਰੀਕੇ: ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਧਨੀਏ ਦੇ ਪੱਤੇ ਫਾਇਦੇਮੰਦ ਹੋ ਸਕਦੇ ਹਨ। ਇਸ ਲਈ ਤੁਹਾਨੂੰ ਧਨੀਏ ਦੀ ਚਟਨੀ ਬਣਾਉਣੀ ਹੋਵੇਗੀ ਅਤੇ ਫਿਰ ਇੱਕ ਚਮਚ ਚਟਨੀ ਨੂੰ ਕੋਸੇ ਪਾਣੀ 'ਚ ਮਿਲਾ ਕੇ ਰੋਜ਼ਾਨਾ ਪੀ ਲਓ। ਜੇਕਰ ਤੁਹਾਨੂੰ ਧਨੀਏ ਦੇ ਪੱਤੇ ਨਹੀਂ ਮਿਲ ਰਹੇ, ਤਾਂ ਤੁਸੀਂ ਸੁੱਕੇ ਧਨੀਏ ਦੀ ਵੀ ਵਰਤੋ ਕਰ ਸਕਦੇ ਹੋ। ਇਸ ਨਾਲ ਥਾਇਰਾਈਡ ਅਤੇ ਗੁਰਦੇ 'ਚ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰਦੇ ਦੀ ਪੱਥਰੀ ਤੋਂ ਆਰਾਮ ਪਾਉਣ ਲਈ ਤੁਸੀਂ ਆਯੂਰਵੇਦਿਕ ਦਵਾਈ 'ਪਾਸ਼ਨਭੇਦ' ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ, ਹੋਮਿਓਪੈਥੀ ਤੋਂ ਆਸਾਨੀ ਨਾਲ ਮਿਲ ਜਾਣ ਵਾਲੀ ਦਵਾਈ 'Berberis Vulgaris' ਦੀ ਵੀ ਵਰਤੋ ਗੁਰਦੇ ਦੀ ਪੱਥਰੀ ਤੋਂ ਆਰਾਮ ਪਾਉਣ ਲਈ ਕੀਤੀ ਜਾ ਸਕਦੀ ਹੈ। ਇਸ ਦਵਾਈ ਦੀਆਂ 10 ਬੂੰਦਾਂ ਪਾਣੀ 'ਚ ਪਾ ਕੇ ਦਿਨ 'ਚ ਤਿੰਨ-ਚਾਰ ਵਾਰ ਪੀਓ। ਇਸ ਨਾਲ ਇੱਕ ਮਹੀਨੇ 'ਚ ਹੀ ਤੁਹਾਨੂੰ ਗੁਰਦੇ ਦੀ ਪੱਥਰੀ ਤੋਂ ਆਰਾਮ ਮਿਲ ਜਾਵੇਗਾ।